ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ 'ਚ ਗਿਰਾਵਟ ਨਾਲ ਘਰੇਲੂ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਨਰਮੀ ਆਈ। ਅੱਜ ਐਮਸੀਐਕਸ ਸੋਨਾ 0.31% ਯਾਨੀ 157 ਰੁਪਏ ਦੀ ਗਿਰਾਵਟ ਨਾਲ 50,385 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ, ਜਦੋਂਕਿ ਸਿਲਵਰ ਫਿਊਚਰ 0.95 ਪ੍ਰਤੀਸ਼ਤ ਯਾਨੀ 585 ਰੁਪਏ ਦੀ ਗਿਰਾਵਟ ਨਾਲ 61018 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।
ਅਹਿਮਦਾਬਾਦ ਵਿੱਚ ਗੋਲਡ ਸਪੋਟ ਦੀ ਕੀਮਤ 50467 ਰੁਪਏ ਪ੍ਰਤੀ ਦਸ ਗ੍ਰਾਮ ਸੀ, ਜਦੋਂਕਿ ਗੋਲਡ ਫਿਊਚਰ ਦੀ ਕੀਮਤ 50408 ਰੁਪਏ ਰਹੀ। ਬੁੱਧਵਾਰ ਨੂੰ ਦਿੱਲੀ ਦੇ ਬਾਜ਼ਾਰ ਵਿੱਚ ਸਪਾਟ ਗੋਲਡ 631 ਰੁਪਏ ਦੀ ਗਿਰਾਵਟ ਨਾਲ 51,367 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ, ਜਦੋਂਕਿ ਚਾਂਦੀ 1,681 ਰੁਪਏ ਦੀ ਗਿਰਾਵਟ ਨਾਲ 62,158 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ।
ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਪੁਲਿਸ ਹਿਰਾਸਤ 'ਚ
ਕੋਰੋਨਵਾਇਰਸ ਸੰਕਰਮਣ ਕਰਕੇ ਸੋਨੇ ਦੀਆਂ ਖਾਣਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਸਾਲ 2019 ਦੇ ਮੁਕਾਬਲੇ ਸੋਨੇ ਦੀ ਮਾਈਨਿੰਗ ਵੀ ਇਸ ਸਾਲ ਘੱਟ ਰਹੇਗੀ। ਅਨੁਮਾਨਾਂ ਮੁਤਾਬਕ, ਇਸ ਵਾਰ ਸੋਨੇ ਦਾ ਉਤਪਾਦਨ 4.6 ਪ੍ਰਤੀਸ਼ਤ ਹੋਵੇਗਾ। ਸੋਨੇ ਦੀ ਮਾਈਨਿੰਗ ਪਿਛਲੇ ਸਾਲ ਵਿਸ਼ਵ ਭਰ ਵਿੱਚ 3368 ਟਨ ਸੀ। ਹਾਲਾਂਕਿ, 2021 ਵਿੱਚ ਮਹਿੰਗੇ ਸੋਨੇ ਦੇ ਉਤਪਾਦਨ ਵਿੱਚ ਵਾਧਾ ਹੋ ਸਕਦਾ ਹੈ ਤੇ ਉਤਪਾਦਨ 3,664 ਟਨ ਤੱਕ ਪਹੁੰਚ ਸਕਦਾ ਹੈ।
ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Gold Silver Rate: ਸੋਨੇ-ਚਾਂਦੀ ਦੀਆਂ ਕੀਮਤਾਂ ਹੋਰ ਡਿੱਗੀਆਂ, ਜਾਣੋ ਤਾਜ਼ਾ ਅਪਡੇਟ
ਏਬੀਪੀ ਸਾਂਝਾ
Updated at:
15 Oct 2020 01:00 PM (IST)
Gold-Silver Price: ਗਲੋਬਲ ਬਾਜ਼ਾਰ ਵਿੱਚ ਸਪਾਟ ਗੋਲਡ 0.4 ਪ੍ਰਸ਼ਸ਼ਤ ਦੀ ਗਿਰਾਵਟ ਨਾਲ 1893.17 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਯੂਐਸ ਗੋਲਡ ਫਿਊਚਰ ਦੀ ਕੀਮਤ 1896.60 ਡਾਲਰ 'ਤੇ ਸਥਿਰ ਰਹੀ।
- - - - - - - - - Advertisement - - - - - - - - -