Gold Becomes Cheaper: ਇੱਕ ਪਾਸੇ ਜਿੱਥੇ ਅਗਸਤ ਦੀ ਸ਼ੁਰੂਆਤ 'ਚ ਹੀ ਦੇਸ਼ ਵਿੱਚ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰ ਦੇ ਰੇਟ ਘਟਾਏ ਗਏ ਹਨ, ਉਥੇ ਹੀ ਦੂਜੇ ਪਾਸੇ ਜੇ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦਾ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਵਧੀਆ ਸਾਬਤ ਹੋ ਸਕਦੀ ਹੈ। ਅੱਜ ਸ਼ੁੱਕਰਵਾਰ, 1 ਅਗਸਤ 2025 ਨੂੰ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਕਮੀ ਆਈ ਹੈ।

ਸੋਨਾ ਤਾਂ ਹੋਇਆ ਸਸਤਾ ਤੇ ਚਾਂਦੀ 3000 ਰੁਪਏ ਹੋਈ ਸਸਤੀ

ਅੱਜ 24 ਕੈਰਟ ਸੋਨਾ ਲਗਭਗ ₹1,00,000 ਪ੍ਰਤੀ 10 ਗ੍ਰਾਮ ਹੈ ਅਤੇ ਕੱਲ੍ਹ ਨਾਲੋਂ 580 ਰੁਪਏ ਘੱਟ ਹੋਇਆ ਹੈ। ਉੱਥੇ ਹੀ 22 ਕੈਰਟ ਸੋਨਾ ₹91,800 ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਮਿਲ ਰਿਹਾ ਹੈ। ਚਾਂਦੀ ਵੀ ਲਗਭਗ ₹3,000 ਸਸਤੀ ਹੋਈ ਹੈ ਅਤੇ ਅੱਜ ₹1,14,000 ਪ੍ਰਤੀ ਕਿਲੋ ਦੇ ਕਰੀਬ ਵੇਚੀ ਜਾ ਰਹੀ ਹੈ।

ਤੁਹਾਡੇ ਸ਼ਹਿਰ ਦੀ ਤਾਜ਼ਾ ਕੀਮਤ –

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ 24 ਕੈਰਟ ਸੋਨਾ ਪ੍ਰਤੀ 10 ਗ੍ਰਾਮ ₹1,00,170 ਰੁਪਏ ਦੀ ਦਰ 'ਤੇ ਵਿਕ ਰਹਿਆ ਹੈ, ਜਦਕਿ 22 ਕੈਰਟ ਸੋਨਾ ₹91,840 ਰੁਪਏ 'ਤੇ ਵਿਕ ਰਿਹਾ ਹੈ।

ਇਸੇ ਤਰ੍ਹਾਂ, ਚੇਨਈ, ਮੁੰਬਈ, ਕੋਲਕਾਤਾ, ਬੈਂਗਲੁਰੂ ਅਤੇ ਪਟਨਾ ਦੇ ਬਾਜ਼ਾਰਾਂ ਵਿੱਚ 24 ਕੈਰਟ ਸੋਨਾ ਪ੍ਰਤੀ 10 ਗ੍ਰਾਮ ₹1,00,020 ਰੁਪਏ 'ਚ ਵਿਕ ਰਿਹਾ ਹੈ।ਉੱਥੇ ਹੀ 22 ਕੈਰਟ ਸੋਨਾ ਇਨ੍ਹਾਂ ਸ਼ਹਿਰਾਂ ਵਿੱਚ ₹91,690 ਰੁਪਏ ਦੀ ਦਰ 'ਤੇ ਉਪਲਬਧ ਹੈ।

ਸੋਨੇ-ਚਾਂਦੀ ਦੀ ਕੀਮਤ ਕਿਵੇਂ ਨਿਰਧਾਰਤ ਹੁੰਦੀ ਹੈ?

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹਰ ਰੋਜ਼ ਦੀ ਆਧਾਰ 'ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਅਤੇ ਇਸ ਦੇ ਪਿੱਛੇ ਕਈ ਕਾਰਕ ਜ਼ਿੰਮੇਵਾਰ ਹੁੰਦੇ ਹਨ। ਇਨ੍ਹਾਂ ਵਿਚ ਮੁੱਖ ਤੌਰ 'ਤੇ ਹੇਠ ਲਿਖੇ ਕਾਰਨ ਸ਼ਾਮਲ ਹਨ: ਐਕਸਚੇਂਜ ਰੇਟ ਅਤੇ ਡਾਲਰ ਦੀ ਕੀਮਤ ਵਿੱਚ ਚੜ੍ਹਾਅ-ਉਤਾਰ। ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਅਮਰੀਕੀ ਡਾਲਰ 'ਚ ਨਿਰਧਾਰਤ ਹੁੰਦੀ ਹੈ, ਇਸ ਲਈ ਡਾਲਰ-ਰੁਪਏ ਦੇ ਦਰ ਵਿੱਚ ਹੋਣ ਵਾਲਾ ਬਦਲਾਅ ਸੋਨੇ-ਚਾਂਦੀ ਦੀ ਕੀਮਤ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ।

ਜੇਕਰ ਡਾਲਰ ਦੀ ਕੀਮਤ ਵੱਧਦੀ ਹੈ ਜਾਂ ਰੁਪਿਆ ਕਮਜ਼ੋਰ ਹੁੰਦਾ ਹੈ, ਤਾਂ ਭਾਰਤ ਵਿੱਚ ਸੋਨੇ ਦੀ ਕੀਮਤ ਵੱਧ ਜਾਂਦੀ ਹੈ। ਭਾਰਤ ਵਿੱਚ ਸੋਨੇ ਦਾ ਜ਼ਿਆਦਾਤਰ ਹਿੱਸਾ ਆਯਾਤ ਕੀਤਾ ਜਾਂਦਾ ਹੈ। ਅਜਿਹੇ ਵਿੱਚ ਕਸਟਮ ਡਿਊਟੀ (Import Duty), ਜੀ.ਐਸ.ਟੀ. (GST) ਅਤੇ ਹੋਰ ਸਥਾਨਕ ਕਰ ਵੀ ਸੋਨੇ ਦੀ ਕੀਮਤ ਨੂੰ ਪ੍ਰਭਾਵਿਤ ਕਰਦੇ ਹਨ। ਇਸ ਦੇ ਨਾਲ ਹੀ, ਵਿਸ਼ਵ ਬਾਜ਼ਾਰ ਵਿੱਚ ਉਥਲ-ਪੁਥਲ (ਜਿਵੇਂ ਜੰਗ, ਆਰਥਿਕ ਮੰਦਾਈ ਜਾਂ ਬਿਆਜ ਦਰਾਂ ਵਿੱਚ ਤਬਦੀਲੀ) ਦਾ ਵੀ ਸੋਨੇ ਦੀ ਕੀਮਤ 'ਤੇ ਸਿੱਧਾ ਅਸਰ ਪੈਂਦਾ ਹੈ। ਜਦੋਂ ਵਿਸ਼ਵ ਬਾਜ਼ਾਰ ਵਿੱਚ ਅਣਸ਼ਚਿਤਤਾ ਵਧਦੀ ਹੈ, ਤਾਂ ਨਿਵੇਸ਼ਕ ਸ਼ੇਅਰ ਜਾਂ ਹੋਰ ਅਸਥਿਰ ਸੰਪਤੀਆਂ ਦੀ ਥਾਂ ਤੇ ਸੋਨੇ ਵਰਗੇ ਸੁਰੱਖਿਅਤ ਵਿਕਲਪਾਂ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ ਇੰਨੀ ਦਿਨੀਂ ਟਰੰਪ ਵੱਲੋਂ ਟੈਰਿਫ ਨੂੰ ਲੈ ਕੇ ਕੀਤੇ ਜਾ ਰਹੇ ਐਲਾਨ ਵੀ ਅਸਰ ਪਾਉਂਦੇ ਹਨ।