Gold Silver Record High: ਭਾਰਤ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ ਅਤੇ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨਾ ਪਹਿਲੀ ਵਾਰ 71,000 ਰੁਪਏ ਨੂੰ ਪਾਰ ਕਰ ਗਿਆ ਹੈ।


ਚਾਂਦੀ 'ਚ ਸ਼ਾਨਦਾਰ ਵਾਧੇ ਤੋਂ ਬਾਅਦ ਭਾਅ 81,000 ਰੁਪਏ ਤੋਂ ਉੱਪਰ ਚਲੇ ਗਏ ਹਨ ਅਤੇ 1000 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਇਸ ਤਰ੍ਹਾਂ ਇਹ 82,000 ਰੁਪਏ ਦੇ ਬਿਲਕੁਲ ਨੇੜੇ ਆ ਗਿਆ ਹੈ। ਚਾਂਦੀ 'ਚ 82,000 ਰੁਪਏ ਦਾ ਲੈਵਲ ਕਿਸੇ ਵੇਲੇ ਵੀ ਪਾਰ ਹੋ ਸਕਦਾ ਹੈ।


ਹੁਣ ਤੱਕ ਦੇ ਸਭ ਤੋਂ ਮਹਿੰਗੇ ਭਾਅ 'ਤੇ ਪਹੁੰਚਿਆ ਸੋਨਾ


ਸੋਨਾ ਹੁਣ ਤੱਕ ਦੇ ਸਭ ਤੋਂ ਮਹਿੰਗੇ ਭਾਅ 'ਤੇ ਪਹੁੰਚ ਗਿਆ ਹੈ ਅਤੇ MCX 'ਤੇ ਇਸ ਦੀ ਸਭ ਤੋਂ ਵੱਧ ਕੀਮਤ 71057 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਸੋਨੇ 'ਚ ਅੱਜ 400 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਹੁਣ ਤੱਕ ਦੇ ਸਭ ਤੋਂ ਹਾਈ ਰੇਟ 'ਤੇ ਕਾਰੋਬਾਰ ਕਰ ਰਿਹਾ ਹੈ।


ਚਾਂਦੀ ਦੀ ਚਮਕ 'ਚ ਅੱਜ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਕਾਰੋਬਾਰ ਸ਼ੁਰੂ ਹੁੰਦਿਆਂ ਹੀ ਇਸ 'ਚ 1040 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਚਾਂਦੀ ਪਹਿਲਾਂ ਹੀ 81,000 ਰੁਪਏ ਦੀ ਕੀਮਤ ਨੂੰ ਪਾਰ ਕਰ ਚੁੱਕੀ ਹੈ ਅਤੇ ਹੁਣ ਇਹ 82,000 ਰੁਪਏ ਦੇ ਨੇੜੇ ਜਾ ਰਹੀ ਹੈ। MCX 'ਤੇ ਚਾਂਦੀ ਦਾ ਮਈ ਵਾਅਦਾ 81955 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ 'ਤੇ ਆਇਆ ਹੈ, ਜੋ ਕਿ ਇਸ ਦਾ ਹੁਣ ਤੱਕ ਦਾ ਉੱਚ ਪੱਧਰ ਹੈ।


ਵਿਦੇਸ਼ੀ ਬਜ਼ਾਰ ‘ਚ ਇੰਨੇ ਰੁਪਏ ਵਿੱਕ ਰਿਹਾ ਸੋਨਾ


ਵਿਦੇਸ਼ੀ ਬਾਜ਼ਾਰ 'ਚ ਵੀ ਸੋਨਾ ਅਤੇ ਚਾਂਦੀ ਦੋਵਾਂ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨਾ ਜੂਨ ਫਿਊਚਰਜ਼ 15.60 ਡਾਲਰ ਪ੍ਰਤੀ ਔਂਸ ਦੇ ਵਾਧੇ ਨਾਲ 2,361.25 ਡਾਲਰ ਪ੍ਰਤੀ ਔਂਸ 'ਤੇ ਰਿਹਾ। ਜਦੋਂ ਕਿ COMEX 'ਤੇ ਹੀ ਚਾਂਦੀ ਦਾ ਮਈ ਫਿਊਚਰਜ਼ ਕਾਨਟਰੈਕਟ 27.902 ਡਾਲਰ ਪ੍ਰਤੀ ਔਂਸ ਦੀ ਦਰ ਨਾਲ ਕਾਰੋਬਾਰ ਕਰ ਰਿਹਾ ਹੈ।


ਅਕਸ਼ੈ ਤ੍ਰਿਤੀਆ ਦੇ ਤਿਉਹਾਰ 'ਤੇ ਸੋਨਾ ਖਰੀਦਣ ਵਾਲਿਆਂ ਲਈ ਬਣਿਆ ਚਿੰਤਾ ਦਾ ਵਿਸ਼ਾ


ਦੱਸ ਦਈਏ ਕਿ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਇਸ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸੋਨਾ ਖਰੀਦਣ ਵਾਲਿਆਂ ਦੇ ਸਾਹਮਣੇ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਵਾਰ ਸੋਨੇ-ਚਾਂਦੀ ਦੇ ਸਿੱਕੇ ਅਤੇ ਗਹਿਣੇ ਕਿਵੇਂ ਖਰੀਦ ਸਕਣਗੇ। ਦਰਅਸਲ, ਅਕਸ਼ੈ ਤ੍ਰਿਤੀਆ ਦਾ ਤਿਉਹਾਰ ਭਾਰਤ ਵਿੱਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਸੋਨਾ, ਚਾਂਦੀ ਅਤੇ ਹੋਰ ਚੀਜ਼ਾਂ ਦੀ ਵੱਡੇ ਪੱਧਰ 'ਤੇ ਖਰੀਦਦਾਰੀ ਕੀਤੀ ਜਾਂਦੀ ਹੈ।