Gold and Silver Price Fallen: ਵੀਰਵਾਰ ਯਾਨੀਕਿ 30 ਨਵੰਬਰ ਨੂੰ ਸੋਨੇ-ਚਾਂਦੀ ਦੇ ਭਾਅ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇੰਡੀਆ ਬੁੱਲੀਅਨ ਐਂਡ ਜੁਐਲਰਜ਼ ਐਸੋਸੀਏਸ਼ਨ (IBJA) ਮੁਤਾਬਕ, ਸਿਰਫ ਇੱਕ ਦਿਨ ਵਿੱਚ 10 ਗ੍ਰਾਮ ਸੋਨੇ ਦੀ ਕੀਮਤ ₹1,375 ਘਟ ਕੇ ₹1,19,253 ਰਹਿ ਗਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਸੋਨੇ ਦੀ ਕੀਮਤ ₹1,20,628 ਪ੍ਰਤੀ 10 ਗ੍ਰਾਮ ਸੀ।
ਚਾਂਦੀ ਦੀ ਵੀ ਘਟੀ ਕੀਮਤ
ਚਾਂਦੀ ਦੇ ਭਾਅ ਵਿੱਚ ਵੀ ਗਿਰਾਵਟ ਆਈ ਹੈ। ਇਹ ₹1,033 ਘਟ ਕੇ ₹1,45,600 ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ, ਜਦਕਿ 29 ਅਕਤੂਬਰ ਨੂੰ ਇਸ ਦੀ ਕੀਮਤ ₹1,46,633 ਪ੍ਰਤੀ ਕਿਲੋਗ੍ਰਾਮ ਸੀ। ਇਸ ਨਾਲ ਗਾਹਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।ਯਾਦ ਰਹੇ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ, 17 ਅਕਤੂਬਰ ਨੂੰ ਸੋਨਾ ₹1,30,874 ਤੇ ਚਾਂਦੀ ₹1,71,275 ਪ੍ਰਤੀ ਕਿਲੋਗ੍ਰਾਮ ਦੇ ਆਪਣੇ ਆਲ ਟਾਈਮ ਹਾਈ ਲੈਵਲ ‘ਤੇ ਪਹੁੰਚ ਗਏ ਸਨ। ਇਸ ਤੋਂ ਬਾਅਦ ਸਿਰਫ 13 ਦਿਨਾਂ ਵਿੱਚ ਸੋਨਾ ₹10,246 ਅਤੇ ਚਾਂਦੀ ₹25,675 ਸਸਤੀ ਹੋ ਗਈ ਹੈ।
ਸੋਨੇ ਦੀ ਕੀਮਤ ‘ਚ ਗਿਰਾਵਟ ਕਿਉਂ ਆਈ?ਧਨਤੇਰਸ ਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਖਤਮ ਹੋਣ ਤੋਂ ਬਾਅਦ ਸੋਨੇ-ਚਾਂਦੀ ਦੀ ਮੰਗ ਘਟ ਗਈ ਹੈ। ਖਰੀਦਾਰੀ ਵਿੱਚ ਸੁਸਤਪਣ ਆਉਣ ਕਾਰਨ ਇਸ ਦਾ ਅਸਰ ਸਿੱਧਾ ਕੀਮਤਾਂ ‘ਤੇ ਪਿਆ ਹੈ।ਕੀਮਤਾਂ ਵਿੱਚ ਰਿਕਾਰਡਤੋੜ ਵਾਧੇ ਤੋਂ ਬਾਅਦ ਹੁਣ ਮੁਨਾਫ਼ਾ ਵਸੂਲੀ (profit booking) ਦਾ ਦੌਰ ਚੱਲ ਰਿਹਾ ਹੈ। ਰਿਲੇਟਿਵ ਸਟ੍ਰੈਂਥ ਇੰਡੈਕਸ (RSI) ਵਰਗੇ ਹੋਰ ਤਕਨੀਕੀ ਸੰਕੇਤਕ ਦਰਸਾਉਂਦੇ ਹਨ ਕਿ ਕੀਮਤਾਂ ਓਵਰਬਾਟ ਜੋਨ ‘ਚ ਪਹੁੰਚ ਗਈਆਂ ਸਨ, ਇਸ ਲਈ ਹੁਣ ਟ੍ਰੈਂਡ ਫਾਲੋਅਰ ਅਤੇ ਡੀਲਰ ਵਿਕਰੀ ਮੋਡ ‘ਚ ਹਨ।ਇਸ ਤੋਂ ਇਲਾਵਾ, ਵਿਸ਼ਵ ਪੱਧਰੀ ਤਣਾਅ ਵਿੱਚ ਵੀ ਕੁਝ ਕਮੀ ਆਈ ਹੈ, ਜਿਸ ਨਾਲ ਸੋਨੇ ਦੀ ਮੰਗ ਘਟ ਗਈ ਹੈ। ਆਮ ਤੌਰ ‘ਤੇ ਸੋਨੇ ਨੂੰ ਇੱਕ ਸੁਰੱਖਿਅਤ ਨਿਵੇਸ਼ (safe investment) ਮੰਨਿਆ ਜਾਂਦਾ ਹੈ, ਕਿਉਂਕਿ ਆਰਥਿਕ ਸੰਕਟ ਦੇ ਸਮੇਂ ਵੀ ਇਸ ਦੀ ਕੀਮਤ ਟਿਕੀ ਰਹਿੰਦੀ ਹੈ।
ਇਸ ਸਾਲ ਕਿੰਨੀ ਵਧੀ ਕੀਮਤ?
ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ ₹43,091 ਰੁਪਏ ਦਾ ਉਛਾਲ ਦਰਜ ਕੀਤਾ ਗਿਆ ਹੈ। 31 ਦਸੰਬਰ 2024 ਨੂੰ 24 ਕੈਰਟ ਸੋਨੇ ਦੀ ਕੀਮਤ ₹76,162 ਪ੍ਰਤੀ 10 ਗ੍ਰਾਮ ਸੀ, ਜੋ ਹੁਣ ਵੱਧ ਕੇ ₹1,19,253 ਪ੍ਰਤੀ 10 ਗ੍ਰਾਮ ਹੋ ਗਈ ਹੈ।
ਇਸੇ ਤਰ੍ਹਾਂ, ਚਾਂਦੀ ਦੀ ਕੀਮਤ ਵਿੱਚ ਵੀ ₹59,583 ਰੁਪਏ ਦਾ ਵਾਧਾ ਹੋਇਆ ਹੈ। 31 ਦਸੰਬਰ 2024 ਨੂੰ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ₹86,017 ਸੀ, ਜੋ ਹੁਣ ਵੱਧ ਕੇ ₹1,45,600 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨਸੋਨਾ ਖਰੀਦਦੇ ਸਮੇਂ ਹਮੇਸ਼ਾ ਭਾਰਤੀ ਮਾਪਦੰਡ ਬਿਊਰੋ (BIS) ਦਾ ਹਾਲਮਾਰਕ ਵਾਲਾ ਸੋਨਾ ਹੀ ਖਰੀਦੋ। ਇਹ ਇੱਕ ਅਲਫਾਨਿਊਮੈਰਿਕ ਨੰਬਰ ਹੁੰਦਾ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਸੋਨਾ ਕਿੰਨਾ ਖ਼ਰਾ ਹੈ।ਇਸ ਤੋਂ ਇਲਾਵਾ, ਸੋਨੇ ਦੀ ਕੀਮਤ ਹਮੇਸ਼ਾ ਕਰਾਸ-ਚੈਕ ਕਰ ਲਵੋ। ਵੱਖ-ਵੱਖ ਸਰੋਤਾਂ ਜਿਵੇਂ ਕਿ ਇੰਡੀਆ ਬੁਲੀਅਨ ਐਂਡ ਜੂਅਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ 'ਤੇ ਜਾ ਕੇ ਵੇਖੋ ਕਿ ਅੱਜ ਕੈਰਟ ਅਨੁਸਾਰ ਪ੍ਰਤੀ ਗ੍ਰਾਮ ਜਾਂ 10 ਗ੍ਰਾਮ ਸੋਨੇ ਦੀ ਕੀਮਤ ਕਿੰਨੀ ਹੈ।