Gold Price 16 May: ਜੇ ਤੁਸੀਂ ਵੀ ਲੰਮੇ ਸਮੇਂ ਤੋਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਸੀ ਪਰ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਰੁਕ ਗਿਆ ਸੀ, ਤਾਂ ਹੁਣ ਤੁਹਾਡੇ ਲਈ ਇਹ ਇੱਕ ਸ਼ਾਨਦਾਰ ਮੌਕਾ ਹੈ। ਅਮਰੀਕਾ ਅਤੇ ਚੀਨ ਦਰਮਿਆਨ ਹੋਈ ਮਹੱਤਵਪੂਰਨ ਟਰੇਡ ਡੀਲ ਦੇ ਚਲਦੇ ਭਾਰਤ ਵਿੱਚ ਸੋਨੇ ਦੇ ਭਾਅ 'ਚ ਕਮੀ ਦਰਜ ਕੀਤੀ ਗਈ ਹੈ। ਨਿਵੇਸ਼ਕਾਂ ਤੋਂ ਲੈ ਕੇ ਵਿਆਹ ਦੀ ਖਰੀਦਦਾਰੀ ਕਰ ਰਹੇ ਲੋਕਾਂ ਤਕ, ਹਰ ਕਿਸੇ ਦੇ ਚਿਹਰੇ 'ਤੇ ਇਸ ਰਾਹਤ ਭਰੀ ਖ਼ਬਰ ਕਾਰਨ ਚਮਕ ਆ ਗਈ ਹੈ।
24 ਕੈਰਟ ਅਤੇ 22 ਕੈਰਟ ਦੋਹਾਂ ਤਰ੍ਹਾਂ ਦੇ ਸੋਨੇ ਦੀਆਂ ਕੀਮਤਾਂ 'ਚ ਕਮੀ ਦਰਜ ਕੀਤੀ ਗਈ ਹੈ। ਆਓ ਜਾਣਦੇ ਹਾਂ ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਅੱਜ ਦੇ ਤਾਜ਼ਾ ਸੋਨੇ ਦੇ ਭਾਅ:
ਦਿੱਲੀ: ਰਾਜਧਾਨੀ ਵਿੱਚ ਰਾਹਤ
24 ਕੈਰਟ ਸੋਨਾ – ₹9,407 ਪ੍ਰਤੀ ਗ੍ਰਾਮ
22 ਕੈਰਟ ਸੋਨਾ – ₹8,609 ਪ੍ਰਤੀ ਗ੍ਰਾਮਦਿੱਲੀ ਵਾਸੀਆਂ ਲਈ ਵੀ ਇਹ ਸੁਨਹਿਰੀ ਮੌਕਾ ਹੈ ਗਹਿਣਿਆਂ ਦੀ ਖਰੀਦਦਾਰੀ ਕਰਨ ਦਾ।
ਮੁੰਬਈ: ਮਾਇਆਨਗਰੀ 'ਚ ਵੀ ਕਮੀ
24 ਕੈਰਟ ਸੋਨਾ – ₹9,392 ਪ੍ਰਤੀ ਗ੍ਰਾਮ22 ਕੈਰਟ ਸੋਨਾ – ₹8,609 ਪ੍ਰਤੀ ਗ੍ਰਾਮ
ਮੁੰਬਈ ਦੇ ਗਹਿਣਾ ਬਾਜ਼ਾਰ 'ਚ ਆਈ ਗਿਰਾਵਟ ਹਲਚਲ ਪੈਦਾ ਕਰ ਸਕਦੀ ਹੈ।
ਅਹਿਮਦਾਬਾਦ: ਵਪਾਰ ਦੀ ਨਗਰੀ 'ਚ ਵੀ ਅਸਰ
24 ਕੈਰਟ ਸੋਨਾ – ₹9,397 ਪ੍ਰਤੀ ਗ੍ਰਾਮ22 ਕੈਰਟ ਸੋਨਾ – ₹8,609 ਪ੍ਰਤੀ ਗ੍ਰਾਮ
ਗੁਜਰਾਤ ਦੇ ਨਿਵੇਸ਼ਕਾਂ ਨੇ ਵੀ ਸੁੱਖ ਦਾ ਸਾਂਹ ਲਿਆ ਹੈ।
ਚੇੱਨਈ: ਦੱਖਣੀ ਭਾਰਤ 'ਚ ਵੀ ਦਿਖਿਆ ਅਸਰ
24 ਕੈਰਟ ਸੋਨਾ – ₹9,397 ਪ੍ਰਤੀ ਗ੍ਰਾਮ22 ਕੈਰਟ ਸੋਨਾ – ₹8,609 ਪ੍ਰਤੀ ਗ੍ਰਾਮ
ਚੇੱਨਈ ਦੇ ਬਾਜ਼ਾਰਾਂ 'ਚ ਵੀ ਹੁਣ ਤੇਜ਼ੀ ਦੀ ਉਮੀਦ ਜਤਾਈ ਜਾ ਰਹੀ ਹੈ।
ਕੋਲਕਾਤਾ: ਪੂਰਬੀ ਭਾਰਤ 'ਚ ਵੀ ਸੋਨੇ ਦੀ ਕੀਮਤ ਘਟੀ
24 ਕੈਰਟ ਸੋਨਾ – ₹9,397 ਪ੍ਰਤੀ ਗ੍ਰਾਮ22 ਕੈਰਟ ਸੋਨਾ – ₹8,609 ਪ੍ਰਤੀ ਗ੍ਰਾਮ
ਇਹ ਘਟਾਅ ਦੁਰਗਾ ਪੂਜਾ ਤੇ ਹੋਰ ਸਮਾਰੋਹਾਂ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ।
ਹੈਦਰਾਬਾਦ: ਚਾਰਮੀਨਾਰ ਦੇ ਸ਼ਹਿਰ 'ਚ ਵੀ ਰਾਹਤ
24 ਕੈਰਟ ਸੋਨਾ – ₹9,397 ਪ੍ਰਤੀ ਗ੍ਰਾਮ22 ਕੈਰਟ ਸੋਨਾ – ₹8,609 ਪ੍ਰਤੀ ਗ੍ਰਾਮਤਿਉਹਾਰੀ ਮੌਸਮ ਤੋਂ ਪਹਿਲਾਂ ਕੀਮਤਾਂ 'ਚ ਇਹ ਬਦਲਾਅ ਇੱਕ ਚੰਗਾ ਸੰਕੇਤ ਹੋ ਸਕਦਾ ਹੈ।
ਬੈਂਗਲੁਰੂ: ਆਈ.ਟੀ. ਸਿਟੀ 'ਚ ਵੀ ਸੋਨਾ ਹੋਇਆ ਸਸਤਾ
24 ਕੈਰਟ ਸੋਨਾ – ₹9,397 ਪ੍ਰਤੀ ਗ੍ਰਾਮ22 ਕੈਰਟ ਸੋਨਾ – ₹8,609 ਪ੍ਰਤੀ ਗ੍ਰਾਮਇਹ ਘਟਾਅ ਸ਼ਗੁਨ ਅਤੇ ਨਿਵੇਸ਼ ਦੋਹਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।