ਨਵੀਂ ਦਿੱਲੀ: ਪਿਛਲੇ ਸੈਸ਼ਨ 'ਚ ਆਈ ਤੇਜ਼ੀ ਮਗਰੋਂ ਅੱਜ ਭਾਰਤੀ ਬਾਜ਼ਾਰਾਂ 'ਚ ਸੋਨੇ ਦੀ ਵਾਇਦਾ ਕੀਮਤ ਸਥਿਰ ਰਹੀ। ਜਦਕਿ ਚਾਂਦੀ ਦੀ ਕੀਮਤ 'ਚ ਗਿਰਾਵਟ ਆਈ। ਐਮਸੀਐਕਸ 'ਤੇ ਜੂਨ ਦਾ ਸੋਨਾ ਵਾਇਦਾ 44,977 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ, ਜਦਕਿ ਚਾਂਦੀ ਵਾਇਦਾ 0.35 ਫੀਸਦ ਹੇਠਾਂ 63,595 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਪਿਛਲੇ ਸੈਸ਼ਨ 'ਚ ਸੋਨਾ ਇਕ ਫੀਸਦ ਵਧਿਆ ਸੀ ਤੇ ਚਾਂਦੀ 'ਚ 0.9 ਫੀਸਦ ਤੇਜ਼ੀ ਆਈ ਸੀ। ਪਿਛਲੇ ਸਾਲ ਅਗਸਤ ਦੇ 56,200 ਦੇ ਉੱਚ ਪੱਧਰ ਦੇ ਮੁਕਾਬਲੇ ਕੀਮਤੀ ਧਾਤੂ ਕਰੀਬ 11,000 ਰੁਪਏ ਸਸਤੀ ਹੈ।


ਕੌਮਾਂਤਰੀ ਬਜ਼ਾਰਾਂ 'ਚ ਇਸ ਤਰ੍ਹਾਂ ਰਹੀ ਕੀਮਤ


ਹਾਜਿਰ ਸੋਨਾ 0.2 ਫੀਸਦ ਵਧ ਕੇ 1,710.28 ਡਾਲਰ ਪ੍ਰਤੀ ਔਂਸ ਹੋ ਗਿਆ। ਹੋਰ ਕੀਮਤੀ ਧਾਤੂਆਂ 'ਚ ਚਾਂਦੀ 0.1 ਫੀਸਦ ਫਿਸਲ ਕੇ 24.36 ਡਾਲਰ 'ਤੇ ਬੰਦ ਹੋਈ। ਜਦਕਿ ਪਲੈਟੀਨਮ 0.3 ਫੀਸਦ ਦੀ ਗਿਰਾਵਟ ਨਾਲ 1,184 ਡਾਲਰ 'ਤੇ ਬੰਦ ਹੋਇਆ। ਅੱਜ ਏਸ਼ੀਆਈ ਮੁਲਕਾਂ 'ਚ ਇਕੁਇਟੀ ਜ਼ਿਆਦਾਤਰ ਵਧ ਸੀ। ਡਾਲਰ ਇੰਡੈਕਸ 93.233 'ਤੇ ਸਥਿਰ ਸੀ। ਇਕ ਸਾਲ 'ਚ ਇਹ ਡਾਲਰ ਲਈ ਸਭ ਤੋਂ ਬਿਹਤਰ ਤਿਮਾਹੀ ਰਹੀ। ਅਮਰੀਕਾ ਦੀ 10 ਸਾਲਾ ਟ੍ਰੇਜਰੀ ਯੀਲਡ ਵੀ 1.74 ਫੀਸਦ 'ਤੇ ਸਥਿਰ ਸੀ।


ਇਸ ਸਾਲ 11 ਮਹੀਨਿਆਂ 'ਚ ਸੋਨੇ ਦਾ ਆਯਾਤ 3.3 ਫੀਸਦ ਘਟਿਆ। ਚਾਲੂ ਵਿੱਤੀ ਸਾਲ 2020-21 ਦੇ ਪਹਿਲੇ 11 ਮਹੀਨਿਆਂ 'ਚ ਸੋਨੇ ਦਾ ਆਯਾਤ 3.3 ਫੀਸਦ ਘਟ ਕੇ 26.11 ਅਰਬ ਡਾਲਰ ਰਹਿ ਗਿਆ। ਇੱਥੇ ਦੱਸ ਦੇਈਏ ਕਿ ਸੋਨੇ ਦਾ ਆਯਾਤ ਦੇਸ਼ ਦੇ ਚਾਲੂ ਖਾਤੇ ਦੇ ਘਾਟੇ ਨੂੰ ਪ੍ਰਭਾਵਿਤ ਕਰਦਾ ਹੈ।


ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਸੋਨੇ ਦਾ ਆਯਾਤ 27 ਅਰਬ ਡਾਲਰ ਰਿਹਾ ਸੀ। ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸੋਨੇ ਦੇ ਆਯਾਤ 'ਚ ਕਮੀ ਨਾਲ ਦੇਸ਼ ਦੇ ਵਪਾਰਕ ਘਾਟੇ ਨੂੰ ਘੱਟ ਕਰਨ 'ਚ ਮਦਦ ਮਿਲੀ ਹੈ। 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904