ਨਵੀਂ ਦਿੱਲੀ: ਪਿਛਲੇ ਹਫਤੇ ਸੋਨੇ ਤੇ ਚਾਂਦੀ ਦੀ ਕੀਮਤ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। । ਇਸ ਤੋਂ ਇਲਾਵਾ ਪੰਜ ਫਰਵਰੀ 2021 ਨੂੰ ਸੋਨੇ ਦਾ ਵਾਇਦਾ ਭਾਅ ਹਫਤੇ ਦੇ ਆਖਰੀ ਦਿਨ 132 ਰੁਪਏ ਦੀ ਗਿਰਾਵਟ ਨਾਲ 50,629 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ।

ਬੀਤੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ 12 ਅਕਤੂਬਰ ਨੂੰ MCX 'ਤੇ ਦਸੰਬਰ ਵਾਇਦਾ ਸੋਨਾ 50940 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਨਾਲ ਖੁੱਲ੍ਹਾ ਸੀ। ਇਸ ਤੋਂ ਪਿਛਲੇ ਸੈਸ਼ਨ 'ਚ ਇਹ ਸੋਨਾ 50,817 ਰੁਪਏ ਪ੍ਰਤੀ ਦਸ ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਸੋਨੇ ਦੀ ਕੀਮਤ 'ਚ ਬੀਤੇ ਹਫਤੇ 270 ਰੁਪਏ ਪ੍ਰਤੀ ਦਸ ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਸੋਨੇ ਦੇ ਨਾਲ ਹੀ ਬੀਤੇ ਹਫਤੇ 'ਚ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦਸੰਬਰ ਵਾਇਦਾ ਦੀ ਚਾਂਦੀ ਦੀ ਕੀਮਤ ਬੀਤੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ MCX 'ਤੇ 61,676 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਤਿਉਹਾਰਾਂ ਦਾ ਸੀਜ਼ਨ ਆ ਚੁੱਕਾ ਹੈ ਲੌਕਡਾਊਨ ਵੀ ਖਤਮ ਹੋਣ ਦੀ ਕਗਾਰ 'ਤੇ ਹੈ। ਅਜਿਹੇ 'ਚ ਸੋਨੇ ਦੀਆਂ ਕੀਮਤਾਂ 'ਚ ਮੰਗ ਦੇ ਚੱਲਦਿਆਂ ਉਛਾਲ ਦੇਖਣ ਨੂੰ ਨਹੀਂ ਮਿਲ ਰਿਹਾ। ਸੋਨੇ ਦੀ ਮੌਜੂਦਾ ਕੀਮਤਾਂ ਆਪਣੇ ਪਿਛਲੇ ਉੱਚੇ ਭਾਅ ਤੋਂ ਕਾਫੀ ਹੇਠਾਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ