Gold Price Today : ਅੱਜ, 25 ਨਵੰਬਰ 2023 ਨੂੰ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ। ਦਸ ਗ੍ਰਾਮ ਸੋਨਾ 62,120 ਰੁਪਏ ਸਸਤਾ ਹੋ ਗਿਆ ਹੈ। ਇਕ ਕਿਲੋ ਚਾਂਦੀ ਦਾ ਭਾਅ ਵੀ ਹੇਠਾਂ ਆ ਗਿਆ ਹੈ ਅਤੇ ਹੁਣ ਇਹ 76,200 ਰੁਪਏ ਵਿਚ ਵਿਕ ਰਿਹਾ ਹੈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ।
ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 50 ਰੁਪਏ ਡਿੱਗ ਕੇ 62,120 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 62,170 ਰੁਪਏ ਪ੍ਰਤੀ 10 ਗ੍ਰਾਮ ਸੀ।
ਅੱਜ ਕਿੰਨੇ 'ਤੇ ਪਹੁੰਚ ਗਈ ਚਾਂਦੀ?
ਚਾਂਦੀ ਦੀ ਕੀਮਤ ਵੀ 200 ਰੁਪਏ ਡਿੱਗ ਕੇ 76,200 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂ) ਸੌਮਿਲ ਗਾਂਧੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੋਨੇ ਦੇ ਵਪਾਰ 'ਚ ਨਕਾਰਾਤਮਕ ਰੁਝਾਨ ਰਿਹਾ। ਦਿੱਲੀ ਦੇ ਬਾਜ਼ਾਰਾਂ 'ਚ ਸੋਨੇ ਦੀ ਸਪਾਟ ਕੀਮਤ 62,120 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ, ਜੋ ਪਿਛਲੇ ਬੰਦ ਦੇ ਮੁਕਾਬਲੇ 50 ਰੁਪਏ ਘੱਟ ਸੀ।
ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ ਵਿੱਚ ਆਈ ਗਿਰਾਵਟ
ਵਿਦੇਸ਼ੀ ਬਾਜ਼ਾਰਾਂ 'ਚ ਸੋਨਾ 1,992 ਡਾਲਰ ਪ੍ਰਤੀ ਔਂਸ 'ਤੇ ਆ ਗਿਆ, ਜਦਕਿ ਚਾਂਦੀ ਲਗਭਗ 23.65 ਡਾਲਰ ਪ੍ਰਤੀ ਔਂਸ 'ਤੇ ਰਹੀ।
ਮਿਸਡ ਕਾਲ ਰਾਹੀਂ ਗੋਲਡ ਰੇਟ ਜਾਣਨਾ ਬਹੁਤ ਆਸਾਨ
ਦੱਸਣਯੋਗ ਹੈ ਕਿ ਤੁਸੀਂ ਇਨ੍ਹਾਂ ਦਰਾਂ ਨੂੰ ਘਰ ਬੈਠੇ ਆਸਾਨੀ ਨਾਲ ਜਾਣ ਸਕਦੇ ਹੋ। ਇਸਦੇ ਲਈ, ਤੁਹਾਨੂੰ ਇਸ ਨੰਬਰ 8955664433 'ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਅਤੇ ਤੁਹਾਡੇ ਫੋਨ 'ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕਦੇ ਹੋ।
ਭਾਰਤ ਦਾ ਰਤਨ ਅਤੇ ਗਹਿਣਿਆਂ ਦਾ ਨਿਰਯਾਤ ਅਕਤੂਬਰ 'ਚ 11.49 ਫੀਸਦੀ ਘਟ ਕੇ 22,873 ਕਰੋੜ ਰੁਪਏ ਰਿਹਾ
ਤੁਹਾਨੂੰ ਦੱਸ ਦੇਈਏ ਕਿ ਅਕਤੂਬਰ 'ਚ ਭਾਰਤ ਦਾ ਰਤਨ ਅਤੇ ਗਹਿਣਿਆਂ ਦਾ ਨਿਰਯਾਤ 11.49 ਫੀਸਦੀ ਘੱਟ ਕੇ 22,873.19 ਕਰੋੜ ਰੁਪਏ (2,74.80 ਕਰੋੜ ਅਮਰੀਕੀ ਡਾਲਰ) ਰਹਿ ਗਿਆ ਹੈ। ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀਜੇਈਪੀਸੀ) ਨੇ ਇਹ ਜਾਣਕਾਰੀ ਦਿੱਤੀ। ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਕੱਟ ਅਤੇ ਪਾਲਿਸ਼ਡ ਹੀਰਿਆਂ (CPD) ਦੀ ਬਰਾਮਦ 'ਚ 32.70 ਫੀਸਦੀ ਦੀ ਗਿਰਾਵਟ ਆਈ ਹੈ। ਇਨ੍ਹਾਂ ਦੀ ਬਰਾਮਦ ਘਟ ਕੇ 10,495.06 ਕਰੋੜ ਰੁਪਏ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ ਅੰਕੜਾ 15,594.49 ਕਰੋੜ ਰੁਪਏ ਸੀ।