ਨਵੀਂ ਦਿੱਲੀ: ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਮੰਗਲਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਦੋਵਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ। ਇਸ ਦੌਰਾਨ ਭਾਰਤ ਤੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਰਕੇ ਅਰਥਚਾਰੇ ਨੂੰ ਤੇਜ਼ ਕਰਨ ਦੇ ਉਪਾਵਾਂ ਨੂੰ ਝਟਕਾ ਲੱਗਿਆ ਹੈ। ਇਸ ਲਈ ਸੋਨੇ ਤੇ ਚਾਂਦੀ ਦੀ ਤੇਜ਼ੀ ਜਾਰੀ ਹੈ। ਨਿਵੇਸ਼ਕ ਸੁਰੱਖਿਅਤ ਨਿਵੇਸ਼ ਲਈ ਸੋਨੇ ਤੇ ਚਾਂਦੀ ਵਿੱਚ ਪੈਸਾ ਲਾ ਰਹੇ ਹਨ।


ਦਿੱਲੀ ਬਾਜ਼ਾਰ ਵਿੱਚ ਆਈ ਸੋਨੇ ਦੀ ਕੀਮਤ ‘ਚ ਗਿਰਾਵਟ:

ਇਸੇ ਟ੍ਰੈਂਡ 'ਤੇ ਮੰਗਲਵਾਰ ਨੂੰ ਐਮਸੀਐਕਸ ਵਿੱਚ ਸੋਨਾ 0.30 ਪ੍ਰਤੀਸ਼ਤ ਯਾਨੀ 203 ਰੁਪਏ ਦੀ ਤੇਜ਼ੀ ਨਾਲ 51,890 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਦੂਜੇ ਪਾਸੇ ਚਾਂਦੀ ਦੀ ਕੀਮਤ 0.67 ਫੀਸਦ ਵਧ ਕੇ 463 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਦੌਰਾਨ ਸੋਮਵਾਰ ਨੂੰ ਸੋਨੇ ਦੀ ਕੀਮਤ 24 ਰੁਪਏ ਦੀ ਗਿਰਾਵਟ ਨਾਲ 52,465 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਚਾਂਦੀ ਦੀ ਕੀਮਤ 222 ਰੁਪਏ ਚੜ੍ਹ ਕੇ 69,590 ਰੁਪਏ ਹੋ ਗਈ।

ਫੈਡਰਲ ਰਿਜ਼ਰਵ ਦੀ ਬੈਠਕ ‘ਤੇ ਨਜ਼ਰਾਂ:

ਮੰਗਲਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪੌਟ ਗੋਲਡ ਦੀ ਕੀਮਤ 51,066 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਉਧਰ, ਗੋਲਡ ਫਿਊਚਰ ਦੀ ਕੀਮਤ 51,900 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਕਿਉਂਕਿ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਦੀ ਬੈਠਕ ਤੋਂ ਪਹਿਲਾਂ ਡਾਲਰ ਦੇ ਰੁਖ ਦੀ ਉਡੀਕ ਕਰ ਰਹੇ ਹਨ। ਕਈ ਹੋਰ ਮੁਦਰਾ ਸੂਚਕਾਂਕ ਦੀ ਤੁਲਨਾ ਵਿੱਚ ਡਾਲਰ ਇੰਡੈਕਸ ਵਿੱਚ ਕਮਜ਼ੋਰੀ ਕਾਰਨ ਸੋਨੇ ਦੀ ਕੀਮਤ ਤੇਜ਼ੀ ਨਾਲ ਵਧੀ।

ਦੱਸ ਦਈਏ ਕਿ ਗਲੋਬਲ ਬਾਜ਼ਾਰ ਵਿਚ ਸਪੌਟ ਸੋਨੇ ਦੀਆਂ ਕੀਮਤਾਂ 0.3 ਪ੍ਰਤੀਸ਼ਤ ਦੇ ਵਾਧੇ ਨਾਲ 1962.78 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ ਯੂਐਸ ਗੋਲਡ ਫਿਊਚਰ 0.5 ਪ੍ਰਤੀਸ਼ਤ ਵਧ ਕੇ 1972.60 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਇਸ ਦੌਰਾਨ ਚਾਂਦੀ ਦੀ ਕੀਮਤ 0.7% ਦੀ ਤੇਜ਼ੀ ਨਾਲ 27.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

Sumedh Singh Saini Case: 29 ਸਾਲ ਪੁਰਾਣੇ ਕੇਸ ‘ਚ ਸੈਣੀ ਨੂੰ ਮਿਲੀ ਰਾਹਤ, ਗ੍ਰਿਫ਼ਤਾਰੀ ‘ਤੇ ਸੁਪਰੀਮ ਕੋਰਟ ਨੇ ਲਾਈ ਰੋਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904