ਨਵੀਂ ਦਿੱਲੀ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੁਣ ਕੁਝ ਨਰਮੀ ਆਉਣੀ ਸ਼ੁਰੂ ਹੋਈ ਹੈ। ਦੱਸ ਦਈਏ ਕਿ ਅੱਜ ਫੇਰ ਭਾਰਤੀ ਬਾਜ਼ਾਰਾਂ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਐਮਸੀਐਕਸ 'ਤੇ ਸੋਨੇ ਦਾ ਭਾਅ 0.4 ਪ੍ਰਤੀਸ਼ਤ ਫਿਸਲ ਕੇ 51,160 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਜੋ ਪੰਜ ਦਿਨਾਂ ਵਿੱਚ ਚੌਥੀ ਵਾਰ ਗਿਰਾਵਟ ਹੈ। ਐਮਸੀਐਕਸ 'ਤੇ ਚਾਂਦੀ ਦਾ ਵਾਅਦਾ 0.75% ਦੀ ਗਿਰਾਵਟ ਦੇ ਨਾਲ 67,970 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਦਰਅਸਲ, ਐਮਸੀਐਕਸ ਵਿੱਚ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਇਹ ਗਿਰਾਵਟ ਯੂਰਪੀਅਨ ਸੈਂਟਰਲ ਬੈਂਕ ਵੱਲੋਂ ਮੁਦਰਾ ਨੀਤੀ ਦੇ ਐਲਾਨ ਤੋਂ ਪਹਿਲਾਂ ਹੋਈ। ਇਸ ਤੋਂ ਇਲਾਵਾ ਰੁਪਿਆ ਮਜ਼ਬੂਤ ਹੋਣ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਵੀ ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਤੇ ਚਾਂਦੀ 'ਤੇ ਦਬਾਅ ਬਣਿਆ ਰਹੇਗਾ।

ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਬੁੱਧਵਾਰ ਨੂੰ ਸਪੌਟ ਸੋਨੇ ਦੀ ਕੀਮਤ 50,967 ਰੁਪਏ ਪ੍ਰਤੀ ਦਸ ਗ੍ਰਾਮ ਸੀ, ਜਦੋਂਕਿ ਗੋਲਡ ਫਿਊਚਰ 51,150 ਰੁਪਏ ਪ੍ਰਤੀ ਦਸ ਗ੍ਰਾਮ ਸੀ।

ਮੰਗਲਵਾਰ ਨੂੰ ਸੋਨੇ ਦੀ ਕੀਮਤ 122 ਰੁਪਏ ਚੜ੍ਹ ਕੇ 51,989 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਚਾਂਦੀ 340 ਰੁਪਏ ਚੜ੍ਹ ਕੇ 69,665 ਰੁਪਏ ਪ੍ਰਤੀ ਦਸ ਗ੍ਰਾਮ ਰਹੀ।

ਫੈਡਰਲ ਰਿਜ਼ਰਵ ਤੇ ਯੂਰਪੀਅਨ ਸੈਂਟਰਲ ਬੈਂਕ 'ਤੇ ਨਜ਼ਰ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਪੋਟ ਸੋਨਾ 1929.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂਕਿ ਗੋਲਡ ਫਿਊਚਰ 0.3 ਪ੍ਰਤੀਸ਼ਤ ਡਿੱਗ ਕੇ 1936.80 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਰਅਸਲ, ਡਾਲਰ ਵਿੱਚ ਵਾਧੇ ਤੇ ਪੌਂਡ ਦੀ ਗਿਰਾਵਟ ਨੇ ਕੁਝ ਸਮੇਂ ਲਈ ਸੋਨੇ ਦੀ ਕੀਮਤ ਵਿੱਚ ਵਾਧਾ ਕੀਤਾ।

ਲੋਕ ਹੁਣ ਯੂਰਪੀਅਨ ਸੈਂਟਰਲ ਬੈਂਕ ਦੀ ਮੁਦਰਾ ਨੀਤੀ ਤੇ ਵਸਤੂ ਬਾਜ਼ਾਰ ਵਿਚ ਫੈਡਰਲ ਰਿਜ਼ਰਵ ਦੀ ਅਗਲੀ ਬੈਠਕ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਬਾਅਦ ਹੀ ਸੋਨੇ ਤੇ ਚਾਂਦੀ ਦੇ ਰਵੱਈਏ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ।

ਹੁਣ ਕੰਗਨਾ ਦੇ ਦਫਤਰ 'ਤੇ ਚੱਲਿਆ ਬੀਐਮਸੀ ਦਾ ਬੁਲਡੋਜ਼ਰ, ਗੈਰ-ਕਾਨੂੰਨੀ ਨਿਰਮਾਣ ਦਾ ਨੋਟਿਸ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904