Gold Price Today Delhi: ਵਿਆਹ ਦੇ ਸੀਜ਼ਨ ਵਿੱਚ ਸੋਨੇ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ। ਤਿਉਹਾਰਾਂ ਦੇ ਸੀਜ਼ਮ ਵਿੱਚ ਸੋਨਾ ਮਹਿੰਗਾ ਹੋਇਆ ਸੀ ਪਰ ਹੁਣ ਕੀਮਤਾਂ ਮੁੜ ਹੇਠਾਂ ਆ ਰਹੀਆਂ ਹਨ। ਅੱਜ ਸੋਨੇ ਦੀਆਂ ਕੀਮਤਾਂ (Gold Price) ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ 0.07 ਫੀਸਦੀ ਡਿੱਗ ਕੇ 47958 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਸਿਲਵਰ ਫਿਊਚਰ 0.15 ਫੀਸਦੀ ਭਾਵ 97 ਰੁਪਏ ਦੇ ਵਾਧੇ ਨਾਲ 64668 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।


ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਜ਼ੀ


ਅੰਤਰਰਾਸ਼ਟਰੀ ਬਾਜ਼ਾਰ 'ਚ ਸਪਾਟ ਗੋਲਡ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇੱਥੇ ਸੋਨੇ ਦੀ ਕੀਮਤ '0.2 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 1,809.40 ਡਾਲਰ ਪ੍ਰਤੀ ਔਂਸ ਹੋ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ 0.4 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 24.25 ਡਾਲਰ ਪ੍ਰਤੀ ਔਂਸ ਹੋ ਗਈ ਹੈ। ਇਸ ਤੋਂ ਇਲਾਵਾ ਪਲੈਟੀਨਮ 0.4 ਫੀਸਦੀ ਚੜ੍ਹ ਕੇ 1015.15 ਡਾਲਰ ਪ੍ਰਤੀ ਔਂਸ 'ਤੇ ਰਿਹਾ।


ਜਾਣੋ ਤਪਨ ਪਟੇਲ ਨੇ ਕੀ ਕਿਹਾ?


ਪਿਛਲੇ ਸੈਸ਼ਨ 'ਚ ਬਿਕਵਾਲੀ ਦੇਖਣ ਤੋਂ ਬਾਅਦ ਪੀਲੀ ਧਾਤੂ 'ਚ ਗਿਰਾਵਟ ਰੁਕ ਗਈ ਸੀ। ਯੂਰਪ ਵਿਚ ਡਾਲਰ ਦੇ ਮਜ਼ਬੂਤ ਹੋਣ ਅਤੇ ਅਮਰੀਕੀ ਬਾਂਡ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ। ਯੂਐਸ 10-ਸਾਲਾ ਟ੍ਰੇਜਰੀ ਯੀਲਡ ਪਿਛਲੇ ਹਫ਼ਤੇ ਦੇ 1.56 ਪ੍ਰਤੀਸ਼ਤ ਤੋਂ ਵੱਧ ਕੇ 1.62 ਪ੍ਰਤੀਸ਼ਤ ਹੋ ਗਈ ਹੈ। ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਤਪਨ ਪਟੇਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੁਆਰਾ ਜੇਰੋਮ ਪਾਵੇਲ ਨੂੰ ਫੇਡ ਦੇ ਚੇਅਰਮੈਨ ਵਜੋਂ ਦੂਜੀ ਵਾਰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।


ਜਾਂਚ ਕਰੋ ਕਿ ਸੋਨਾ ਅਸਲੀ ਜਾਂ ਨਕਲੀ


ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਇਸ ਦੀ ਸ਼ੁੱਧਤਾ ਦੀ ਜਾਂਚ ਜ਼ਰੂਰ ਕਰੋ। ਤੁਸੀਂ ਨਕਲੀ ਸੋਨਾ ਲੈ ਰਹੇ ਹੋ ਜਾਂ ਨਹੀਂ। ਇਸ ਦੇ ਲਈ ਤੁਸੀਂ ਸਰਕਾਰੀ ਐਪ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ‘BIS Care app’ ਰਾਹੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ।


ਇਸ ਤੋਂ ਇਲਾਵਾ ਤੁਸੀਂ ਇਸ ਐਪ ਰਾਹੀਂ ਸ਼ਿਕਾਇਤ ਵੀ ਕਰ ਸਕਦੇ ਹੋ। ਜੇਕਰ ਇਸ ਐਪ ਵਿੱਚ ਸਾਮਾਨ ਦਾ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹਾਲਮਾਰਕ ਨੰਬਰ ਗਲਤ ਪਾਇਆ ਜਾਂਦਾ ਹੈ, ਤਾਂ ਗਾਹਕ ਤੁਰੰਤ ਇਸਦੀ ਸ਼ਿਕਾਇਤ ਕਰ ਸਕਦਾ ਹੈ। ਇਸ ਐਪ (Gold) ਰਾਹੀਂ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਬਾਰੇ ਵੀ ਜਾਣਕਾਰੀ ਮਿਲੇਗੀ।


ਦਰਾਂ ਨੂੰ ਅਧਿਕਾਰਤ ਵੈੱਬਸਾਈਟ ਤੋਂ ਵੀ ਚੈੱਕ ਕੀਤਾ ਜਾ ਸਕਦਾ


ਸੋਨੇ ਤੇ ਚਾਂਦੀ ਦੀਆਂ ਦਰਾਂ IBJA ਦੁਆਰਾ ਜਾਰੀ ਕੀਤੀਆਂ ਜਾਂਦੀਆਂ ਹਨ। ਤੁਸੀਂ ਮਿਸਡ ਕਾਲ ਦੇ ਕੇ ਅਤੇ ਅਧਿਕਾਰਤ ਵੈੱਬਸਾਈਟ ਰਾਹੀਂ ਵੀ ਨਵੀਨਤਮ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਜਾਂਚ ਕਰ ਸਕਦੇ ਹੋ। ਸ਼ਨੀਵਾਰ-ਐਤਵਾਰ ਤੇ ਛੁੱਟੀਆਂ ਵਾਲੇ ਦਿਨ ਨੂੰ ਦਰਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ। ਤੁਸੀਂ ਇਸ ਨੰਬਰ 8955664433 'ਤੇ ਮਿਸਡ ਕਾਲ ਦੇ ਕੇ ਨਵੀਨਤਮ ਦਰਾਂ ਦੀ ਜਾਂਚ ਕਰ ਸਕਦੇ ਹੋ। ਜਦੋਂ ਤੁਸੀਂ ਇਸ ਨੰਬਰ 'ਤੇ ਮਿਸ ਕਾਲ ਕਰੋਗੇ ਤਾਂ ਤੁਹਾਨੂੰ SMS ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਅਧਿਕਾਰਤ ਵੈੱਬਸਾਈਟ www.ibja.co ਜਾਂ ibjarates.com 'ਤੇ ਵੀ ਜਾ ਸਕਦੇ ਹੋ।


ਇਹ ਵੀ ਪੜ੍ਹੋ: 2022 Maruti Suzuki Brezza ਦੀਆਂ ਤਸਵੀਰਾਂ ਆਨਲਾਈਨ ਲੀਕ, ਜਾਣੋ ਕੀ-ਕੀ ਬਦਲਾਅ ਦੇਖਣ ਨੂੰ ਮਿਲੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904