Gold Price Today: ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਇਹ ਇੱਛਾ ਪੂਰੀ ਕਰ ਲਓ ਕਿਉਂਕਿ ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਸੋਨਾ ਅੱਜ ਬਹੁਤ ਹੀ ਸਸਤੇ ਭਾਅ 'ਤੇ ਮਿਲ ਰਿਹਾ ਹੈ, ਇਸ ਲਈ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਚਾਂਦੀ ਦੀ ਕੀਮਤ 'ਚ ਵੀ 1100 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਕਿੰਨਾ ਸਸਤਾ ਸੋਨਾ ਤੇ ਚਾਂਦੀ
ਅੱਜ ਸੋਨਾ ਤੇ ਚਾਂਦੀ ਦੋਵੇਂ ਸਸਤੇ ਹੋ ਗਏ ਹਨ। ਅੱਜ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦਾ ਫਰਵਰੀ ਵਾਅਦਾ 612 ਰੁਪਏ ਸਸਤਾ ਹੋ ਕੇ 1.25 ਫੀਸਦੀ ਦੀ ਗਿਰਾਵਟ ਨਾਲ 48,239 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਦਾ ਮਾਰਚ ਵਾਅਦਾ 1145 ਰੁਪਏ ਦੀ ਵੱਡੀ ਗਿਰਾਵਟ ਤੋਂ ਬਾਅਦ 1.79 ਫੀਸਦੀ ਸਸਤਾ ਹੋ ਗਿਆ ਹੈ ਤੇ ਇਸ ਦੀ ਕੀਮਤ 62,926 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।

ਘਰ ਬੈਠੇ ਸੋਨੇ-ਚਾਂਦੀ ਦੀ ਕੀਮਤ ਕਿਵੇਂ ਜਾਣੀਏ-
ਤੁਸੀਂ ਮੋਬਾਈਲ 'ਤੇ ਵੀ ਦੇਖ ਸਕਦੇ ਹੋ ਕਿ ਤੁਹਾਡੇ ਸ਼ਹਿਰ 'ਚ ਸੋਨੇ ਦੀ ਕੀਮਤ ਕਿੰਨੀ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਹਾਨੂੰ 8955664433 ਨੰਬਰ 'ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਅਤੇ ਤੁਸੀਂ ਇਸ ਨੰਬਰ ਰਾਹੀਂ ਕੀਮਤ ਦੀ ਜਾਂਚ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਮਿਸ ਕਾਲ ਕਰੋਗੇ ਤੁਹਾਡੇ ਮੋਬਾਈਲ 'ਤੇ ਇੱਕ ਮੈਸੇਜ ਆ ਜਾਵੇਗਾ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਜਾਣ ਸਕਦੇ ਹੋ ਸੋਨੇ ਦੇ ਤਾਜ਼ਾ ਰੇਟ।

ਅੱਜ ਸੋਨੇ ਦੀ ਕੀਮਤ ਕਿਉਂ ਡਿੱਗੀ?
ਅੱਜ ਦੇ ਕਾਰੋਬਾਰ ਵਿਚ, ਸੋਨੇ ਦੀ ਕੀਮਤ ਵਿਚ ਗਿਰਾਵਟ ਆਈ ਹੈ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਡਾਲਰ ਦੀ ਕੀਮਤ ਚੜ੍ਹ ਰਹੀ ਹੈ। ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਵਾਧੇ ਦੇ ਸੰਕੇਤਾਂ ਕਾਰਨ ਡਾਲਰ ਪ੍ਰਤੀ ਬਿਹਤਰ ਧਾਰਨਾ ਦੇਖਣ ਨੂੰ ਮਿਲ ਰਹੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904