ਨਵੀਂ ਦਿੱਲੀ: ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਫੈਡਰਲ ਰਿਜ਼ਰਵ ਨੇ ਕਿਹਾ ਹੈ ਕਿ ਅਗਲੇ ਤਿੰਨ ਸਾਲਾਂ ਲਈ ਵਿਆਜ ਦਰ ਲਗਪਗ ਜ਼ੀਰੋ 'ਤੇ ਰਹੇਗੀ। ਇਸ ਦੌਰਾਨ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.80 ਪ੍ਰਤੀਸ਼ਤ ਯਾਨੀ 415 ਰੁਪਏ ਦੀ ਗਿਰਾਵਟ ਨਾਲ 51,409 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ 1.34 ਪ੍ਰਤੀਸ਼ਤ ਯਾਨੀ 919 ਰੁਪਏ ਘੱਟ ਕੇ 67,862 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।


ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਘਟ ਗਈ

ਬੁੱਧਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 137 ਰੁਪਏ ਦੀ ਗਿਰਾਵਟ ਨਾਲ 53,030 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਵਿੱਚ ਵੀ 517 ਰੁਪਏ ਦੀ ਗਿਰਾਵਟ ਆਈ ਤੇ ਇਹ 70,553 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪੌਟ ਗੋਲਡ ਦੀ ਕੀਮਤ 51,797 ਰੁਪਏ ਤੇ ਫਿਊਚਰ ਗੋਲਜ ਦੀ ਕੀਮਤ 51,368 ਰੁਪਏ ਦਰਜ ਕੀਤੀ ਗਈ। ਗਲੋਬਲ ਬਾਜ਼ਾਰ ਵਿੱਚ ਡਾਲਰ ਦੇ ਮਜ਼ਬੂਤ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ। ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਨੂੰ ਸਿਫ਼ਰ 'ਤੇ ਰੱਖਣ ਦੇ ਐਲਾਨ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ।

ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਗਲੋਬਲ ਬਾਜ਼ਾਰ ਵਿੱਚ ਵੀ ਸੋਨਾ ਡਿੱਗਿਆ:

ਗਲੋਬਲ ਬਾਜ਼ਾਰ ਵਿੱਚ ਸਪਾਟ ਸੋਨੇ ਦੀਆਂ ਕੀਮਤਾਂ 0.3% ਦੀ ਗਿਰਾਵਟ ਦੇ ਨਾਲ 1,954.42 ਪ੍ਰਤੀ ਔਂਸ 'ਤੇ ਆ ਗਈਆਂ। ਯੂਐਸ ਸੋਨੇ ਫਿਊਚਰਸ 0.4 ਪ੍ਰਤੀਸ਼ਤ ਘੱਟ ਕੇ 1962.90 ਡਾਲਰ 'ਤੇ ਪਹੁੰਚ ਗਿਆ। ਇਸ ਦੌਰਾਨ ਚਾਂਦੀ ਦੀਆਂ ਕੀਮਤਾਂ 0.8 ਪ੍ਰਤੀਸ਼ਤ ਘੱਟ ਕੇ 27 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904