ਨਵੀਂ ਦਿੱਲੀ : ਸੋਮਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਦੋਵੇਂ ਮਹਿੰਗੇ ਹੋ ਗਏ। ਕੌਮਾਂਤਰੀ ਕੀਮਤਾਂ 'ਚ ਵਾਧੇ ਦੇ ਨਾਲ ਰਾਸ਼ਟਰੀ ਰਾਜਧਾਨੀ 'ਚ ਸੋਮਵਾਰ ਨੂੰ ਸੋਨਾ 146 ਰੁਪਏ ਚੜ੍ਹ ਕੇ 47,997 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰ 'ਚ ਸੋਨਾ 47,851 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 635 ਰੁਪਏ ਚੜ੍ਹ ਕੇ 61,391 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਜੋ ਪਿਛਲੇ ਕਾਰੋਬਾਰ ਦੌਰਾਨ 60,756 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਕੌਮਾਂਤਰੀ ਬਾਜ਼ਾਰ 'ਚ ਸੋਨਾ ਹਰੇ ਭਾਅ 1,812 ਡਾਲਰ ਪ੍ਰਤੀ ਔਂਸ ਅਤੇ ਚਾਂਦੀ 22.75 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 1.05 ਫੀਸਦੀ ਡਿੱਗ ਕੇ 92.29 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਮੁਦਰਾ ਨੀਤੀ ਕਮੇਟੀ ਦੀ ਮੀਟਿੰਗ, ਜੋ ਕਿ 7-9 ਫਰਵਰੀ ਨੂੰ ਹੋਣੀ ਸੀ, ਹੁਣ 8-10 ਫਰਵਰੀ ਨੂੰ ਹੋਵੇਗੀ। ਮੁਦਰਾ ਨੀਤੀ ਮੀਟਿੰਗ ਦੇ ਨਤੀਜੇ 10 ਫਰਵਰੀ ਨੂੰ ਐਲਾਨੇ ਜਾਣਗੇ।


ਸੋਨੇ ਦੀ ਵਾਇਦਾ ਕੀਮਤ ਵਿੱਚ ਵਾਧਾ
ਸੋਮਵਾਰ ਨੂੰ ਸੋਨੇ ਦੀ ਵਾਇਦਾ ਕੀਮਤ 136 ਰੁਪਏ ਵਧ ਕੇ 48,060 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ, ਅਪ੍ਰੈਲ ਵਿਚ ਡਿਲੀਵਰੀ ਲਈ ਸੋਨਾ 136 ਰੁਪਏ ਜਾਂ 0.28 ਫੀਸਦੀ ਵਧ ਕੇ 48,060 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ 'ਚ 11,431 ਲਾਟ ਦਾ ਕਾਰੋਬਾਰ ਹੋਇਆ।


ਚਾਂਦੀ ਦੀਆਂ ਵਾਇਦਾ ਕੀਮਤਾਂ ਵਿੱਚ ਵਾਧਾ
ਸੋਮਵਾਰ ਨੂੰ ਚਾਂਦੀ ਦੀਆਂ ਵਾਇਦਾ ਕੀਮਤਾਂ 672 ਰੁਪਏ ਚੜ੍ਹ ਕੇ 61,521 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈਆਂ। ਮਲਟੀ ਕਮੋਡਿਟੀ ਐਕਸਚੇਂਜ 'ਤੇ, ਮਾਰਚ ਲਈ ਚਾਂਦੀ ਦਾ ਭਾਅ 672 ਰੁਪਏ ਜਾਂ 1.1 ਫੀਸਦੀ ਵਧ ਕੇ 61,521 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਇਸ 'ਚ 14,148 ਲਾਟ ਦਾ ਕਾਰੋਬਾਰ ਹੋਇਆ। ਵਿਸ਼ਵ ਪੱਧਰ 'ਤੇ ਚਾਂਦੀ 1.09 ਫੀਸਦੀ ਦੇ ਵਾਧੇ ਨਾਲ 22.72 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490