ਨਵੀਂ ਦਿੱਲੀ: ਸੋਮਵਾਰ ਨੂੰ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 905 ਰੁਪਏ ਚੜ੍ਹ ਗਈ। 10 ਗ੍ਰਾਮ (ਤੋਲਾ) ਸੋਨੇ ਦੀ ਕੀਮਤ 52,960 ਰੁਪਏ 'ਤੇ ਪਹੁੰਚ ਗਈ। ਸ਼ੁੱਕਰਵਾਰ ਨੂੰ ਇਸ ਦੀ ਕੀਮਤ 52,055 ਰੁਪਏ ਪ੍ਰਤੀ ਦਸ ਗ੍ਰਾਮ ਸੀ। ਸੋਮਵਾਰ ਨੂੰ ਚਾਂਦੀ ਦੀ ਕੀਮਤ 3347 ਰੁਪਏ ਚੜ੍ਹ ਗਈ। ਇਹ ਭਾਅ 65670 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ। ਸ਼ੁੱਕਰਵਾਰ ਨੂੰ ਕੀਮਤ 62323 ਰੁਪਏ ਪ੍ਰਤੀ ਕਿੱਲੋ ਸੀ।
ਮੰਗਲਵਾਰ ਨੂੰ ਸੋਨੇ ਦੀ ਕੀਮਤ ਨੇ ਨਵਾਂ ਰਿਕਾਰਡ ਬਣਾਇਆ। 10 ਗ੍ਰਾਮ ਸੋਨੇ ਦੀ ਕੀਮਤ 52435 ਦੇ ਪੱਧਰ 'ਤੇ ਪਹੁੰਚ ਗਈ। ਜਦਕਿ ਚਾਂਦੀ ਦੀ ਕੀਮਤ 67560 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਅੱਠ ਸਾਲਾਂ ਵਿੱਚ ਸਭ ਤੋਂ ਉੱਚੀ ਪੱਧਰ ਹੈ।
73 ਹਜ਼ਾਰ ਰੁਪਏ 'ਤੇ ਪਹੁੰਚ ਜਾਵੇਗਾ ਸੋਨਾ:
ਬੈਂਕ ਆਫ ਅਮਰੀਕਾ ਦਾ ਕਹਿਣਾ ਹੈ ਕਿ 2021 ਦੇ ਅੰਤ ਤੱਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 3000 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਸਕਦੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ 24 ਕੈਰਟ ਸੋਨੇ ਦੀ ਕੀਮਤ 73000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਜਾਵੇਗੀ।
70 ਹਜ਼ਾਰ ਨੂੰ ਛੂਹ ਸਕਦੀ ਚਾਂਦੀ:
ਐਂਜਲ ਕਮੋਡਿਟੀ ਦੇ ਡੀਵੀਪੀ ਅਨੁਜ ਗੁਪਤਾ ਨੇ ਕਿਹਾ ਕਿ ਸੋਨੇ ਤੇ ਚਾਂਦੀ ਵਿੱਚ ਇਹ ਤੇਜ਼ੀ ਹੋਰ ਵੀ ਜਾਰੀ ਰਹੇਗੀ ਤੇ ਚਾਂਦੀ 70 ਹਜ਼ਾਰ ਦੇ ਪੱਧਰ ਨੂੰ ਛੂਹ ਸਕਦੀ ਹੈ। ਸੋਨਾ ਅੰਤਰਰਾਸ਼ਟਰੀ ਬਾਜ਼ਾਰ ਵਿਚ 3000 ਡਾਲਰ ਤੱਕ ਪਹੁੰਚ ਸਕਦਾ ਹੈ, ਜਦੋਂਕਿ ਚਾਂਦੀ ਮਜ਼ਬੂਤ ਰਹੇਗੀ।
ਅਮਰੀਕਾ-ਚੀਨ ਤਣਾਅ ਕਾਰਨ ਕੀਮਤਾਂ ਵਿੱਚ ਵਾਧਾ:
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨਾ ਅਤੇ ਚਾਂਦੀ ਰਿਕਾਰਡ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। ਸੋਮਵਾਰ ਨੂੰ ਸੋਨਾ 1935 ਡਾਲਰ ਪ੍ਰਤੀ ਔਂਸ ਤੇ ਚਾਂਦੀ 24 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ। ਇਹ ਜਾਣਕਾਰੀ ਐਚਡੀਐਫਸੀ ਸਕਿਓਰਟੀਜ਼ ਨੇ ਦਿੱਤੀ ਹੈ। ਅਮਰੀਕਾ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ ਕਿਉਂਕਿ ਵਿਸ਼ਵਵਿਆਪੀ ਆਰਥਿਕਤਾ ਵਿੱਚ ਮੰਦੀ ਹੋਣ ਦੀਆਂ ਸੰਭਾਵਨਾਵਾਂ ਦੇ ਵਿਚਕਾਰ ਕੀਮਤਾਂ ਦੀ ਰੈਲੀ ਜਾਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਡਰ, 6 ਦਿਨਾਂ ਤੋਂ ਲਗਾਤਾਰ ਉਡਾਣ
ਏਬੀਪੀ ਸਾਂਝਾ
Updated at:
28 Jul 2020 11:44 AM (IST)
Gold price today: ਕੋਰੋਨਾ ਸੰਕਟ ਵਿਚਾਲੇ ਪੂਰੀ ਦੁਨੀਆ ਵਿੱਚ ਸੰਕਟ ਦਾ ਮਾਹੌਲ ਹੈ। ਅਜਿਹੀ ਸਥਿਤੀ ਵਿੱਚ ਸਟਾਕ ਮਾਰਕੀਟ ਵਿੱਚ ਖੁੱਲ੍ਹੇ ਤੌਰ 'ਤੇ ਸੁਰੱਖਿਅਤ ਨਿਵੇਸ਼ ਪ੍ਰਤੀ ਰੁਝਾਨ ਵਧ ਰਿਹਾ ਹੈ। ਇਹੀ ਕਾਰਨ ਹੈ ਕਿ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
- - - - - - - - - Advertisement - - - - - - - - -