Gold Prices: ਇਸ ਹਫਤੇ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ ਵਧਾ ਦਿੱਤੀ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਇਸ ਹਫਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਨੇ ਇਸ ਦੀ ਜਾਣਕਾਰੀ ਦਿੱਤੀ ਹੈ।


ਕਿੰਨਾ ਮਹਿੰਗਾ ਹੋਇਆ ਸੋਨਾ ?
ਦੱਸ ਦੇਈਏ ਕਿ 27 ਜੂਨ ਨੂੰ ਇਹ 51,021 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ 2 ਜੁਲਾਈ ਨੂੰ ਸੋਨੇ ਦੀ ਕੀਮਤ 51,791 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਸੀ। ਆਈਬੀਜੇਏ ਦੀ ਵੈੱਬਸਾਈਟ ਮੁਤਾਬਕ ਸੋਨੇ ਦੀ ਕੀਮਤ 770 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ।


ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ 
ਇਸ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ 27 ਜੂਨ ਨੂੰ ਚਾਂਦੀ ਦੀ ਕੀਮਤ 60507 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਸੀ। ਇਸ ਦੇ ਨਾਲ ਹੀ 2 ਜੁਲਾਈ ਨੂੰ ਚਾਂਦੀ ਦੀ ਕੀਮਤ 57,773 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਹਫਤੇ ਚਾਂਦੀ ਦੀਆਂ ਕੀਮਤਾਂ 'ਚ 2,734 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।


ਸਰਕਾਰ ਨੇ ਗੋਲਡ 'ਤੇ ਵਧਾਈ ਇੰਪੋਰਟ ਡਿਊਟੀ 
ਸਰਕਾਰ ਨੇ ਸੋਨੇ ਦੀ ਵਧਦੀ ਦਰਾਮਦ ਨੂੰ ਰੋਕਣ ਲਈ ਸੋਨੇ 'ਤੇ ਦਰਾਮਦ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ 7.5 ਫੀਸਦੀ ਤੋਂ ਵਧਾ ਕੇ 12.50 ਫੀਸਦੀ ਕਰ ਦਿੱਤੀ ਹੈ।


ਖਰੀਦਣ ਤੋਂ ਪਹਿਲਾਂ ਇਹ ਦੇਖ ਲਓ ਕਿ ਸੋਨਾ ਅਸਲੀ ਹੈ ਜਾਂ ਨਕਲੀ
ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ ਸਰਕਾਰੀ ਐਪ ਦੀ ਵਰਤੋਂ ਵੀ ਕਰ ਸਕਦੇ ਹੋ। 'ਬੀਆਈਐਸ ਕੇਅਰ ਐਪ'(BIS Care APP) ਰਾਹੀਂ ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ ਕਿ ਇਹ ਅਸਲੀ ਹੈ ਜਾਂ ਨਕਲੀ। ਇਸ ਤੋਂ ਇਲਾਵਾ ਤੁਸੀਂ ਇਸ ਐਪ ਰਾਹੀਂ ਸ਼ਿਕਾਇਤ ਵੀ ਕਰ ਸਕਦੇ ਹੋ।