ਸਾਲ ਖ਼ਤਮ ਹੋਣ ਵਾਲਾ ਹੈ, ਪਰ ਸੋਨੇ ਦੀਆਂ ਕੀਮਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। 24 ਕੈਰਟ ਵਿੱਚ 10 ਗ੍ਰਾਮ ਸੋਨੇ ਦਾ ਭਾਅ 1.40 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਇਸ ਤਰ੍ਹਾਂ ਇਹ ਸਾਲ ਸੋਨੇ ਦੀਆਂ ਕੀਮਤਾਂ ਲਈ ਇਤਿਹਾਸਕ ਸਾਬਤ ਹੋ ਰਿਹਾ ਹੈ। ਸੋਨੇ ਦੇ ਭਾਅ ਲਗਾਤਾਰ ਨਵੇਂ-ਨਵੇਂ ਰਿਕਾਰਡ ਬਣਾਉਂਦੇ ਜਾ ਰਹੇ ਹਨ। ਇਸ ਸਾਲ ਸੋਨੇ ਦੀ ਕੀਮਤ ਵਿੱਚ 70 ਫੀਸਦੀ ਤੋਂ ਵੱਧ ਦਾ ਉਛਾਲ ਆ ਚੁੱਕਾ ਹੈ। ਸਾਲ ਦੀ ਸ਼ੁਰੂਆਤ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 83,680 ਰੁਪਏ ਸੀ, ਜੋ ਹੁਣ ਹੌਲੀ-ਹੌਲੀ ਡੇਢ ਲੱਖ ਦੇ ਨੇੜੇ ਪਹੁੰਚ ਰਹੀ ਹੈ।

Continues below advertisement

ਕੀ ਅਗਲੇ ਸਾਲ ਵੀ ਵਧੇਗੀ ਕੀਮਤ?

ਹੁਣ ਲੋਕਾਂ ਨੂੰ ਇਹ ਚਿੰਤਾ ਸਤਾਉਣ ਲੱਗ ਪਈ ਹੈ ਕਿ ਕੀ 2026 ਵਿੱਚ ਵੀ ਸੋਨੇ ਦੀ ਕੀਮਤ ਵਿੱਚ ਇਹੀ ਤੇਜ਼ੀ ਬਣੀ ਰਹੇਗੀ। ਜੇਪੀ ਮੋਰਗਨ ਦੇ ਵਿਸ਼ਲੇਸ਼ਕਾਂ ਮੁਤਾਬਕ ਅਗਲੇ ਸਾਲ ਦਸੰਬਰ ਤੱਕ ਸੋਨੇ ਦੀ ਕੀਮਤ 5000 ਡਾਲਰ ਪ੍ਰਤੀ ਔਂਸ (ਭਾਰਤੀ ਮੁਦਰਾ ਵਿੱਚ ਲਗਭਗ 1,58,485 ਰੁਪਏ ਪ੍ਰਤੀ 10 ਗ੍ਰਾਮ) ਤੱਕ ਪਹੁੰਚ ਸਕਦੀ ਹੈ।

Continues below advertisement

ਉੱਥੇ ਹੀ ਗੋਲਡਮੈਨ ਸੈਕਸ ਦੇ ਇੱਕ ਸਰਵੇ ਅਨੁਸਾਰ ਅਗਲੇ ਸਾਲ ਸੋਨੇ ਦੀ ਕੀਮਤ ਵਿੱਚ ਲਗਭਗ 36 ਫੀਸਦੀ ਦਾ ਵਾਧਾ ਹੋ ਸਕਦਾ ਹੈ ਅਤੇ ਇਹ ਵੀ 5000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਮੌਜੂਦਾ ਐਕਸਚੇਂਜ ਰੇਟ ਅਨੁਸਾਰ ਇਹ ਲਗਭਗ 1,58,213 ਰੁਪਏ ਪ੍ਰਤੀ 10 ਗ੍ਰਾਮ ਬਣਦਾ ਹੈ। ਹਾਲਾਂਕਿ, ਇਨ੍ਹਾਂ ਅੰਦਾਜ਼ਿਆਂ ਵਿੱਚ ਭਾਰਤ ਵਿੱਚ ਲੱਗਣ ਵਾਲਾ 3 ਫੀਸਦੀ GST ਅਤੇ ਸਟੈਂਪ ਡਿਊਟੀ ਸ਼ਾਮਲ ਨਹੀਂ ਹੈ।

ਸੋਨੇ ਦਾ ਭਾਅ ਕਿਉਂ ਵਧਿਆ?

ਜੀਓਪਾਲਿਟੀਕਲ ਟੈਂਸ਼ਨ ਸੋਨੇ ਦੀ ਕੀਮਤ ਵਿੱਚ ਆਈ ਇਸ ਤੇਜ਼ੀ ਦੀ ਸਭ ਤੋਂ ਵੱਡੀ ਵਜ੍ਹਾ ਮੰਨੀ ਜਾ ਰਹੀ ਹੈ। ਇੱਕ ਪਾਸੇ ਰੂਸ-ਯੂਕਰੇਨ ਵਿਚਕਾਰ ਜੰਗ ਪਿਛਲੇ ਤਿੰਨ ਸਾਲਾਂ ਤੋਂ ਬਿਨਾਂ ਕਿਸੇ ਹੱਲ ਦੇ ਜਾਰੀ ਹੈ। ਦੂਜੇ ਪਾਸੇ ਵੇਨੇਜ਼ੁਏਲਾ ਤੋਂ ਕੱਚੇ ਤੇਲ ਦੀ ਸਪਲਾਈ ਵਿੱਚ ਸੰਭਾਵਿਤ ਰੁਕਾਵਟ ਨੂੰ ਲੈ ਕੇ ਵੀ ਚਿੰਤਾਵਾਂ ਬਣੀਆਂ ਹੋਈਆਂ ਹਨ।

ਇਸ ਤੋਂ ਇਲਾਵਾ ਅਫ਼ਰੀਕਾ ਵਿੱਚ ISIS ਨਾਲ ਜੁੜੇ ਗਰੁੱਪਾਂ ਖ਼ਿਲਾਫ਼ ਅਮਰੀਕੀ ਫੌਜੀ ਕਾਰਵਾਈ ਦੀਆਂ ਖ਼ਬਰਾਂ ਨੇ ਵੀ ਨਿਵੇਸ਼ਕਾਂ ਦੀ ਟੈਂਸ਼ਨ ਵਧਾਈ ਹੈ। ਅਜਿਹੇ ਅਨਿਸ਼ਚਿਤਤਾ ਮਾਹੌਲ ਵਿੱਚ ਨਿਵੇਸ਼ਕ ਇਕਵਿਟੀ ਵਰਗੇ ਵੱਧ ਜੋਖ਼ਿਮ ਵਾਲੇ ਐਸੈੱਟਸ ਤੋਂ ਪੈਸਾ ਕੱਢ ਕੇ ਸੋਨਾ ਅਤੇ ਚਾਂਦੀ ਵਰਗੀਆਂ ਸੁਰੱਖਿਅਤ ਨਿਵੇਸ਼ਾਂ ਵੱਲ ਰੁਝਾਨ ਕਰ ਰਹੇ ਹਨ, ਜਿਸ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।

ਸੋਨੇ ਦੀ ਕੀਮਤ ਵਿੱਚ ਤੇਜ਼ੀ ਆਉਣ ਦੀ ਇੱਕ ਹੋਰ ਵਜ੍ਹਾ ਇਹ ਵੀ ਹੈ ਕਿ ਮਾਰਕੀਟ ਨੂੰ ਉਮੀਦ ਹੈ ਕਿ ਅਮਰੀਕਾ ਦਾ ਸੈਂਟਰਲ ਬੈਂਕ ਅਗਲੇ ਸਾਲ ਘੱਟੋ-ਘੱਟ ਦੋ ਵਾਰੀ ਵਿਆਜ ਦਰ ਘਟਾਏਗਾ।

ਜਦੋਂ ਬਿਆਜ ਦਰ ਘੱਟ ਹੁੰਦੀ ਹੈ, ਨਿਵੇਸ਼ਕ ਫਿਕਸਡ ਡਿਪਾਜ਼ਿਟ, ਬੌਂਡ ਅਤੇ ਸੇਵਿੰਗ ਇੰਸਟਰੂਮੈਂਟਸ ਦੀ ਬਜਾਏ ਐਸੇ ਵਿਕਲਪ ਵਿੱਚ ਪੈਸਾ ਲਗਾਉਂਦੇ ਹਨ, ਜੋ ਆਪਣੀ ਵੈਲਯੂ ਬਣਾਈ ਰੱਖ ਸਕੇ। ਇਸ ਕਾਰਨ ਗੋਲਡ ETF ਵਿੱਚ ਲਗਾਤਾਰ ਨਿਵੇਸ਼ ਵੱਧ ਰਿਹਾ ਹੈ। ਦੁਨੀਆ ਭਰ ਦੇ ਸੈਂਟਰਲ ਬੈਂਕਾਂ ਨੇ ਵੀ ਸੋਨੇ ਦੀ ਖਰੀਦਾਰੀ ਵਧਾ ਦਿੱਤੀ ਹੈ, ਜਿਸ ਨਾਲ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।