ਨਵੀਂ ਦਿੱਲੀ: ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਦੈ ਐਲਾਨ ਤੋਂ ਪਹਿਲਾਂ ਗਲੋਬਲ ਮਾਰਕੀਟ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਸਪਾਟ ਰਹੀਆਂ। ਬੁੱਧਵਾਰ ਨੂੰ ਐਮਸੀਐਕਸ ਵਿਚ ਸੋਨੇ ਦੀਆਂ ਕੀਮਤਾਂ 0.08 ਪ੍ਰਤੀਸ਼ਤ ਤੇਜ਼ੀ ਨਾਲ ਯਾਨੀ 41 ਰੁਪਏ ਵਧੀਆਂ ਅਤੇ ਇਹ 51,810 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿਚ ਥੋੜ੍ਹੀ ਜਿਹੀ ਗਿਰਾਵਟ ਆਈ ਅਤੇ ਇਹ 0.05% ਯਾਨੀ 37 ਰੁਪਏ ਘੱਟ ਕੇ 68,930 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਦਿੱਲੀ ਵਿਚ ਸੋਨੇ ਦੀਆਂ ਕੀਮਤਾਂ ਵਿਚ ਵਾਧਾ:
ਮੰਗਲਵਾਰ ਨੂੰ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਸੋਨਾ 422 ਰੁਪਏ ਚੜ੍ਹ ਕੇ 53,019 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ 1,013 ਰੁਪਏ ਦੀ ਤੇਜ਼ੀ ਨਾਲ 70,743 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਬੁੱਧਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ 'ਚ ਸਪਾਟ ਗੋਲਡ ਦੀ ਕੀਮਤ 51,915 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉਧਰ ਗੋਲਡ ਫਿਊਚਰ ਦੀ ਕੀਮਤ 51,878 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।
ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ
ਗਲੋਬਲ ਬਾਜ਼ਾਰ ਵਿਚ ਸੋਨੇ ਦੀ ਚਮਕ ਪਈ ਫਿੱਕੀ:
ਗਲੋਬਲ ਮਾਰਕੀਟ ਵਿਚ ਪਿਛਲੇ ਕੁਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਹੋਏ ਵਾਧੇ ਤੋਂ ਬਾਅਦ ਹੁਣ ਇਸ 'ਚ ਨਰਮੀ ਦਿਖਾਈ ਦੇ ਰਹੀ ਹੈ। ਬੁੱਧਵਾਰ ਨੂੰ ਡਾਲਰ 'ਚ ਤੇਜ਼ੀ ਵੇਖਣ ਨੂੰ ਮਿਲੀ। ਇਸ ਕਾਰਨ ਸੋਨੇ ਦੀ ਕੀਮਤ ਵਿੱਚ ਗਿਰਾਵਟ ਵੀ ਦਰਜ ਕੀਤੀ ਗਈ। ਸਪਾਟ ਸੋਨੇ ਦੀਆਂ ਕੀਮਤਾਂ 0.2% ਡਿੱਗ ਕੇ 1,952.15 ਡਾਲਰ ਪ੍ਰਤੀ ਔਂਸ 'ਤੇ ਆ ਗਈਆਂ। ਦੱਸ ਦਈਏ ਕਿ 2 ਸਤੰਬਰ ਨੂੰ ਇਹ 1971.71 ਡਾਲਰ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।
ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹਮਲਾ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰ ਗ੍ਰਿਫ਼ਤਾਰ, 11 ਦੀ ਭਾਲ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੀ ਕਹਿੰਦਿਆਂ ਨੇ ਸੋਨਾ-ਚਾਂਦੀ ਦੀਆਂ ਕੀਮਤਾਂ? ਜਾਣੋ, ਸਰਾਫਾ ਬਾਜ਼ਾਰ ਵਿਚ ਕੀਮਤਾਂ ਚੜਿਆਂ ਜਾਂ ਡਿੱਗੀਆਂ
ਏਬੀਪੀ ਸਾਂਝਾ
Updated at:
16 Sep 2020 01:34 PM (IST)
ਬੁੱਧਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ 'ਚ ਸਪਾਟ ਗੋਲਡ ਦੀ ਕੀਮਤ 51,915 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉਧਰ ਗੋਲਡ ਫਿਊਚਰ ਦੀ ਕੀਮਤ 51,878 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।
- - - - - - - - - Advertisement - - - - - - - - -