Gold Price Update: ਜੇਕਰ ਤੁਸੀਂ ਸੋਨਾ ਜਾਂ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰ ਹੈ। ਇਨ੍ਹੀਂ ਦਿਨੀਂ ਸਰਾਫ਼ਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ-ਚੜ੍ਹਾਅ ਚੱਲ ਰਿਹਾ ਹੈ। ਇਸ ਦੇ ਬਾਵਜੂਦ ਸੋਨਾ 4562 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 13091 ਰੁਪਏ ਪ੍ਰਤੀ ਕਿਲੋਗ੍ਰਾਮ ਸਸਤਾ ਮਿਲ ਰਿਹਾ ਹੈ। ਇਸ ਸਮੇਂ ਸੋਨਾ 51600 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 67000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੀ ਹੈ।



ਦਰਅਸਲ ਪਿਛਲੇ 39 ਦਿਨਾਂ ਤੋਂ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਤੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਦੇ ਵਿਚਕਾਰ ਭਾਰਤ ਸਮੇਤ ਦੁਨੀਆਂ ਭਰ ਦੇ ਸਰਾਫ਼ਾ ਬਾਜ਼ਾਰ 'ਚ ਅਸਥਿਰਤਾ ਦੀ ਸਥਿਤੀ ਬਣੀ ਹੋਈ ਹੈ ਤੇ ਕੀਮਤਾਂ ਸੋਨੇ-ਚਾਂਦੀ 'ਚ ਵੀ ਹਲਚਲ ਵੇਖੀ ਜਾ ਰਹੀ ਹੈ।

ਸ਼ਨੀਵਾਰ ਤੇ ਐਤਵਾਰ ਨੂੰ ਨਹੀਂ ਜਾਰੀ ਹੁੰਦਾ ਰੇਟ
ਮਹੱਤਵਪੂਰਨ ਗੱਲ ਇਹ ਹੈ ਕਿ ਇੰਡੀਅਨ ਬੁੱਲ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਛੁੱਟੀਆਂ ਕਾਰਨ ਸ਼ਨੀਵਾਰ ਤੇ ਐਤਵਾਰ ਨੂੰ ਸੋਨੇ ਅਤੇ ਚਾਂਦੀ ਦੇ ਰੇਟ ਜਾਰੀ ਨਹੀਂ ਕਰਦਾ ਹੈ। ਸ਼ੁੱਕਰਵਾਰ ਨੂੰ ਸੋਨਾ 154 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਕੇ 51638 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੋਨਾ 51484 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਚਾਂਦੀ 101 ਰੁਪਏ ਸਸਤੀ ਹੋ ਕੇ 66,889 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚਾਂਦੀ 66,990 ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਬੰਦ ਹੋਈ ਸੀ।

14 ਤੋਂ 24 ਕੈਰੇਟ ਸੋਨੇ ਦੀ ਤਾਜ਼ਾ ਕੀਮਤ
ਇਸ ਤਰ੍ਹਾਂ ਸ਼ੁੱਕਰਵਾਰ ਨੂੰ 24 ਕੈਰੇਟ ਸੋਨਾ 154 ਰੁਪਏ ਮਹਿੰਗਾ ਹੋ ਕੇ 51638 ਰੁਪਏ, 23 ਕੈਰੇਟ ਸੋਨਾ 153 ਰੁਪਏ ਵੱਧ ਕੇ 51431 ਰੁਪਏ, 22 ਕੈਰੇਟ ਸੋਨਾ 141 ਰੁਪਏ ਮਹਿੰਗਾ ਹੋ ਕੇ 47300 ਰੁਪਏ, 18 ਕੈਰੇਟ ਸੋਨਾ 116 ਰੁਪਏ ਮਹਿੰਗਾ ਹੋ ਕੇ 38729 ਰੁਪਏ ਅਤੇ 14 ਕੈਰੇਟ ਵਾਲਾ ਸੋਨਾ 90 ਰੁਪਏ ਮਹਿੰਗਾ ਹੋ ਕੇ 38,729 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ।

ਆਲ ਟਾਈਮ ਹਾਈ ਤੋਂ ਸੋਨਾ 4562 ਤੇ ਚਾਂਦੀ 13091 ਰੁਪਏ ਮਿਲ ਰਹੀ ਸਸਤੀ
ਇਸ ਤੇਜੀ ਦੇ ਬਾਵਜੂਦ ਬੁੱਧਵਾਰ ਨੂੰ ਸੋਨਾ ਆਪਣੇ ਆਲ ਟਾਈਮ ਹਾਈ ਤੋਂ ਕਰੀਬ 4562 ਰੁਪਏ ਪ੍ਰਤੀ 10 ਗ੍ਰਾਮ ਸਸਤਾ ਵਿਕ ਰਿਹਾ ਸੀ। ਦੱਸ ਦੇਈਏ ਕਿ ਅਗਸਤ 2020 'ਚ ਸੋਨਾ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਉਸ ਸਮੇਂ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਚਲਾ ਗਿਆ ਸੀ। ਇਸ ਦੇ ਨਾਲ ਹੀ ਚਾਂਦੀ ਆਪਣੇ ਉੱਚ ਪੱਧਰ ਤੋਂ ਕਰੀਬ 13,091 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਸਸਤੀ ਮਿਲ ਰਹੀ ਸੀ। ਚਾਂਦੀ ਦਾ ਸਭ ਤੋਂ ਉੱਚਾ ਪੱਧਰ 79,980 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਮਿਸਡ ਕਾਲ ਨਾਲ ਇੰਝ ਜਾਣੋ ਸੋਨੇ ਦਾ ਤਾਜ਼ਾ ਦਾਮ
ਤੁਸੀਂ 22 ਕੈਰਟ ਅਤੇ 18 ਕੈਰਟ ਸੋਨੇ ਦੇ ਗਹਿਣਿਆਂ ਦੇ ਪ੍ਰਚੂਨ ਰੇਟਾਂ ਨੂੰ ਜਾਣਨ ਲਈ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਥੋੜ੍ਹੇ ਸਮੇਂ 'ਚ ਐਸਐਮਐਸ ਰਾਹੀਂ ਦਰਾਂ ਪ੍ਰਾਪਤ ਹੋ ਜਾਣਗੀਆਂ। ਇਸ ਦੇ ਨਾਲ ਵਾਰ-ਵਾਰ ਅਪਡੇਟਸ ਬਾਰੇ ਜਾਣਕਾਰੀ ਲਈ ਤੁਸੀਂ www.ibja.co ਜਾਂ ibjarates.com 'ਤੇ ਜਾ ਸਕਦੇ ਹੋ।

24 ਕੈਰੇਟ ਸੋਨਾ ਹੁੰਦਾ ਸਭ ਤੋਂ ਸ਼ੁੱਧ
ਦੱਸ ਦੇਈਏ ਕਿ 24 ਕੈਰੇਟ ਸੋਨੇ ਨੂੰ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ, ਪਰ ਇਸ ਸੋਨੇ ਤੋਂ ਗਹਿਣੇ ਨਹੀਂ ਬਣਾਏ ਜਾ ਸਕਦੇ, ਕਿਉਂਕਿ ਇਹ ਬਹੁਤ ਨਰਮ ਹੁੰਦਾ ਹੈ। ਇਸ ਲਈ ਗਹਿਣੇ ਬਣਾਉਣ 'ਚ ਜ਼ਿਆਦਾਤਰ 22 ਕੈਰਟ ਸੋਨਾ ਵਰਤਿਆ ਜਾਂਦਾ ਹੈ।