ਨਵੀਂ ਦਿੱਲੀ: ਮੰਗਲਵਾਰ ਨੂੰ ਵਿਸ਼ਵ ਦੇ ਬਾਜ਼ਾਰਾਂ ‘ਚ ਤੇਜ਼ੀ ਦਾ ਅਸਰ ਭਾਰਤ ਦੇ ਫਿਉਚਰਜ਼ ਮਾਰਕੀਟ ਵਿੱਚ ਵੀ ਦਿਖਾਈ ਦਿੱਤਾ। ਇਸ ਦੌਰਾਨ ਸੋਨੇ ਵਿੱਚ 2000 ਰੁਪਏ ਪ੍ਰਤੀ ਦਸ ਗ੍ਰਾਮ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ ਵਾਧੇ ਨਾਲ ਸੋਨਾ ਫਿਉਚਰਜ਼ ਮਾਰਕੀਟ ‘ਚ ਪ੍ਰਤੀ ਦਸ ਗ੍ਰਾਮ 45,724 ਰੁਪਏ ਦੇ ਨਵੇਂ ਰਿਕਾਰਡ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸੋਨੇ ਦਾ ਸਰਬੋਤਮ ਪੱਧਰ ਉੱਚ ਪੱਧਰ 45,361 ਰੁਪਏ ਪ੍ਰਤੀ 10 ਗ੍ਰਾਮ ਸੀ।
ਮਲਟੀ ਕਮੌਡਿਟੀ ਐਕਸਚੇਂਜ (ਐਮਸੀਐਕਸ) ‘ਤੇ ਸਵੇਰੇ 9.47 ਵਜੇ ਸੋਨੇ ਦਾ ਜੂਨ ਵਾਅਦਾ ਭਾਅ 3.15 ਪ੍ਰਤੀਸ਼ਤ ਭਾਵ 1378 ਰੁਪਏ ਪ੍ਰਤੀ 10 ਗ੍ਰਾਮ ਦੇ ਵਾਧੇ ਨਾਲ 45,100 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਸੋਮਵਾਰ ਨੂੰ ਭਾਰਤ ਦੇ ਡੈਰੀਵੇਟਿਵਜ਼ ਬਾਜ਼ਾਰਾਂ ਨੂੰ ਛੁੱਟੀ ਕਾਰਨ ਬੰਦ ਸੀ।
ਚਾਂਦੀ ਦੀ ਕੀਮਤ 5% ਵਧੀ:
ਗਲੋਬਲ ਬਾਜ਼ਾਰਾਂ ‘ਚ ਤੇਜ਼ੀ ਦਾ ਪ੍ਰਭਾਵ ਦਿਖਾਇਆ ਹੈ। ਐਮਸੀਐਕਸ ਦੇ ਸ਼ੁਰੂਆਤੀ ਕਾਰੋਬਾਰ ‘ਚ ਚਾਂਦੀ 5% ਦੀ ਤੇਜ਼ੀ ਦੇ ਨਾਲ 43,345 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਸਵੇਰੇ 9.57 ਵਜੇ ਮਈ ਦਾ ਚਾਂਦੀ ਦੇ ਭਾਅ 5.23 ਪ੍ਰਤੀਸ਼ਤ ਜਾਂ 2157 ਰੁਪਏ ਦੀ ਤੇਜ਼ੀ ਨਾਲ 43380 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕੀਤਾ। ਐਮਸੀਐਕਸ ‘ਚ ਚਾਂਦੀ ਦੀ ਸਰਬੋਤਮ ਉੱਚ ਕੀਮਤ 50,123 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਜਦਕਿ ਮੰਗਲਵਾਰ ਨੂੰ ਗਲੋਬਲ ਬਾਜ਼ਾਰਾਂ ਵਿੱਚ ਲਗਾਤਾਰ ਚਾਰ ਹਫਤਿਆਂ ਦੇ ਨਿਰੰਤਰ ਵਾਧੇ ਦੇ ਬਾਅਦ ਸੋਨੇ ਦੀ ਸਪਾਟ ਕੀਮਤ 0.2% ਦੀ ਗਿਰਾਵਟ ਦੇ ਨਾਲ 1675.67 ਡਾਲਰ ਪ੍ਰਤੀ ਔਂਸ 'ਤੇ ਆ ਗਈ। ਪਿਛਲੇ ਸੈਸ਼ਨ ‘ਚ ਸੋਨੇ ਦੀ ਕੀਮਤ ਵਿਚ 3 ਫੀਸਦੀ ਦਾ ਵਾਧਾ ਹੋਇਆ।
ਸੋਨੇ ਨੇ ਤੋੜੇ ਸਾਰੇ ਰਿਕਾਰਡ, ਇੱਕੋ ਦਿਨ 2000 ਰੁਪਏ ਤੋਲਾ ਵਧਿਆ ਭਾਅ
ਏਬੀਪੀ ਸਾਂਝਾ
Updated at:
07 Apr 2020 04:37 PM (IST)
ਮੰਗਲਵਾਰ ਨੂੰ ਵਿਸ਼ਵ ਦੇ ਬਾਜ਼ਾਰਾਂ ‘ਚ ਤੇਜ਼ੀ ਦਾ ਅਸਰ ਭਾਰਤ ਦੇ ਫਿਉਚਰਜ਼ ਮਾਰਕੀਟ ਵਿੱਚ ਵੀ ਦਿਖਾਈ ਦਿੱਤਾ। ਇਸ ਦੌਰਾਨ ਸੋਨੇ ਵਿੱਚ 2000 ਰੁਪਏ ਪ੍ਰਤੀ ਦਸ ਗ੍ਰਾਮ ਦੀ ਤੇਜ਼ੀ ਦੇਖਣ ਨੂੰ ਮਿਲੀ।
- - - - - - - - - Advertisement - - - - - - - - -