ਨਵੀਂ ਦਿੱਲੀ: ਅੱਜ ਦੇ ਕਾਰੋਬਾਰ ਵਿੱਚ ਸੋਨਾ ਥੋੜ੍ਹੀ ਜਿਹੀ ਕਮਜ਼ੋਰੀ ਨਾਲ ਖੁੱਲ੍ਹਿਆ ਤੇ ਇਸ ਸਮੇਂ ਵੀ ਇਸ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਪਿਛਲੇ ਹਫਤੇ ਸੋਨੇ ਦੀ ਕੀਮਤ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਸੀ। ਅੱਜ ਵੀ ਨਵੇਂ ਹਫਤੇ ਦੇ ਸ਼ੁਰੂ ਵਿੱਚ ਸੋਨੇ ਦੀਆਂ ਕੀਮਤਾਂ 'ਚ ਕਮੀ ਦਾ ਦੌਰ ਰੁਕ ਨਹੀਂ ਰਿਹਾ।

ਅੱਜ ਕਿਵੇਂ ਖੁੱਲ੍ਹਿਆ ਸੋਨਾ:

ਹਫ਼ਤੇ ਦੇ ਕਾਰੋਬਾਰ ਦੇ ਪਹਿਲੇ ਦਿਨ ਸੋਨਾ 76 ਰੁਪਏ ਦੀ ਹਲਕੀ ਗਿਰਾਵਟ ਨਾਲ 52,151 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ, ਜੋ ਸ਼ੁੱਕਰਵਾਰ ਨੂੰ 52,227 ਰੁਪਏ ਦੇ ਪੱਧਰ 'ਤੇ ਬੰਦ ਹੋਇਆ। ਫਿਲਹਾਲ ਐਮਸੀਐਕਸ 'ਤੇ ਸੋਨਾ ਥੋੜ੍ਹਾ ਤੇਜ਼ੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਦਾ ਅਕਤੂਬਰ ਵਾਅਦਾ ਭਾਅ 0.10% ਦੇ ਮਾਮੂਲੀ ਵਾਧੇ ਨਾਲ 52,280 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ:

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦਾ ਭਾਅ ਹਾਲ ਹੀ ਵਿੱਚ ਰਿਕਾਰਡ ਉੱਚ ਪੱਧਰ 2089 ਡਾਲਰ ਪ੍ਰਤੀ ਔਂਸ ਤੋਂ 215 ਡਾਲਰ ਦੀ ਗਿਰਾਵਟ ਦੇ ਨਾਲ 1874 ਡਾਲਰ ਹੋ ਗਿਆ ਸੀ, ਜਦਕਿ ਪਿਛਲੇ ਹਫ਼ਤੇ ਦੇ ਅੰਤ ਵਿੱਚ ਸੋਨਾ 1953.60 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904