Gold Silver Rate: ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਤਿਉਹਾਰਾਂ ਦੇ ਸੀਜ਼ਮ ਤੋਂ ਪਹਿਲਾਂ ਸੋਨੇ ਦੀ ਕੀਮਤ 'ਚ ਭਾਵੇਂ ਜ਼ਿਆਦਾ ਕਮੀ ਨਹੀਂ ਆਈ ਪਰ ਚਾਂਦੀ ਦੇ ਰੇਟ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨਾ 50 ਰੁਪਏ ਦੀ ਗਿਰਾਵਟ ਨਾਲ 59428 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ। ਸੋਨੇ ਦੀਆਂ ਇਹ ਦਰਾਂ ਅਕਤੂਬਰ ਫਿਊਚਰਜ਼ ਲਈ ਹਨ। ਜੇਕਰ ਅੱਜ ਸੋਨੇ ਦੇ ਉਪਰਲੇ ਭਾਅ 'ਤੇ ਨਜ਼ਰ ਮਾਰੀਏ ਤਾਂ ਇਹ 59520 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ ਤੇ ਹੇਠਲੇ ਪੱਧਰ 'ਤੇ ਸੋਨਾ 59406 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।



MCX 'ਤੇ ਚਾਂਦੀ ਦੀਆਂ ਕੀਮਤਾਂ ?
ਮਲਟੀ ਕਮੋਡਿਟੀ ਐਕਸਚੇਂਜ 'ਤੇ ਚਾਂਦੀ ਦੀਆਂ ਕੀਮਤਾਂ ਅੱਜ ਭਾਰੀ ਗਿਰਾਵਟ ਨਾਲ ਕਾਰੋਬਾਰ ਕਰ ਰਹੀਆਂ ਹਨ। ਚਾਂਦੀ ਦੇ ਦਸੰਬਰ ਫਿਊਚਰਜ਼ ਰੇਟ ਅੱਜ 350 ਰੁਪਏ ਤੋਂ ਹੇਠਾਂ ਆ ਗਏ ਹਨ ਤੇ ਫਿਲਹਾਲ ਇਸ ਦੇ ਰੇਟ 'ਚ 377 ਰੁਪਏ ਜਾਂ 0.5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਦਾ ਰੇਟ 75903 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਤੋਂ ਹੇਠਾਂ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਇਹ 75792 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰੇਟ 'ਤੇ ਚਲਾ ਗਿਆ ਸੀ ਤੇ ਜੇਕਰ ਇਸ ਤੋਂ ਉੱਪਰ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਇਹ 76143 ਰੁਪਏ ਤੱਕ ਦਾ ਉਛਾਲ ਦਿਖਾ ਰਿਹਾ ਸੀ।


ਅੱਜ ਪ੍ਰਚੂਨ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ?
ਅੱਜ ਪ੍ਰਚੂਨ ਬਾਜ਼ਾਰ 'ਚ ਸੋਨਾ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ ਤੇ ਦੇਸ਼ ਦੇ ਚਾਰ ਵੱਡੇ ਮਹਾਨਗਰਾਂ 'ਚ ਅੱਜ ਸੋਨਾ ਮਹਿੰਗਾ ਹੋ ਰਿਹਾ ਹੈ।


ਦਿੱਲੀ: 24 ਕੈਰੇਟ ਸ਼ੁੱਧਤਾ ਵਾਲਾ ਸੋਨਾ 160 ਰੁਪਏ ਦੇ ਉਛਾਲ ਨਾਲ 60310 ਰੁਪਏ ਪ੍ਰਤੀ ਸ਼ੇਅਰ 'ਤੇ ਵਿਕ ਰਿਹਾ ਹੈ।


ਮੁੰਬਈ: 24 ਕੈਰੇਟ ਸ਼ੁੱਧਤਾ ਵਾਲਾ ਸੋਨਾ 160 ਰੁਪਏ ਦੇ ਉਛਾਲ ਨਾਲ 60160 ਰੁਪਏ ਪ੍ਰਤੀ ਸ਼ੇਅਰ 'ਤੇ ਵਿਕ ਰਿਹਾ ਹੈ।


ਚੇਨਈ: 24 ਕੈਰੇਟ ਸ਼ੁੱਧਤਾ ਵਾਲਾ ਸੋਨਾ 160 ਰੁਪਏ ਦੇ ਉਛਾਲ ਨਾਲ 60490 ਰੁਪਏ ਪ੍ਰਤੀ ਸ਼ੇਅਰ 'ਤੇ ਵਿਕ ਰਿਹਾ ਹੈ।


ਕੋਲਕਾਤਾ: 24 ਕੈਰੇਟ ਸ਼ੁੱਧਤਾ ਵਾਲਾ ਸੋਨਾ 160 ਰੁਪਏ ਦੇ ਉਛਾਲ ਨਾਲ 60310 ਰੁਪਏ ਪ੍ਰਤੀ ਸ਼ੇਅਰ 'ਤੇ ਵਿਕ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।