ਜੇਕਰ ਤੁਸੀਂ ਸੋਨਾ ਖਰੀਦਣ ਦੀ ਸੋਚ ਰਹੇ ਹੋ, ਤਾਂ ਕੁਝ ਦਿਨ ਰੁਕਣਾ ਤੁਹਾਡੇ ਹਿੱਤ ਵਿੱਚ ਹੋ ਸਕਦਾ ਹੈ। ਵਿਸ਼ਵ ਪੱਧਰ 'ਤੇ ਘਟਦੇ ਤਣਾਅ ਅਤੇ ਅਮਰੀਕੀ ਆਰਥਿਕ ਸੰਕੇਤਾਂ ਦੀ ਅਣਿਸ਼ਚਿਤਤਾ ਦੇ ਚਲਦੇ ਸੋਨੇ ਦੀਆਂ ਕੀਮਤਾਂ 'ਚ ਕਮੀ ਆਉਣ ਦਾ ਰੁਝਾਨ ਜਾਰੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ 'ਚ ਇਹ ਕਮੀ ਹੋਰ ਵੀ ਵੱਧ ਸਕਦੀ ਹੈ।

ਭੂ-ਰਾਜਨੀਤਿਕ ਤਣਾਅ ਵਿੱਚ ਆਈ ਥੋੜ੍ਹੀ ਕਮੀ ਦੇ ਮੱਦੇਨਜ਼ਰ ਭਾਰਤ ਵਿੱਚ ਸੋਨੇ ਦੀ ਕੀਮਤ 'ਚ ਕਮੀ ਆਈ ਹੈ। ਇਸ ਸਾਲ ਪਹਿਲੀ ਵਾਰੀ 23 ਅਪ੍ਰੈਲ ਪਰੈਲ ਨੂੰ ਸੋਨੇ ਨੇ ਇਤਿਹਾਸਕ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦਾ ਪੱਧਰ ਛੂਹਿਆ ਸੀ, ਜਿਸ ਤੋਂ ਬਾਅਦ ਇਸ ਵਿੱਚ ਤੇਜ਼ੀ ਨਾਲ ਗਿਰਾਵਟ ਆਈ। ਹਾਲਾਂਕਿ ਉਸ ਤੋਂ ਬਾਅਦ ਲਗਾਤਾਰ ਸੋਨੇ ਦੀ ਕੀਮਤ ਵਿੱਚ ਉਤਾਰ-ਚੜਾਅ ਦੇਖਣ ਨੂੰ ਮਿਲ ਰਿਹਾ ਹੈ।

ਸੋਮਵਾਰ 30 ਜੂਨ 2025 ਨੂੰ 24 ਕੈਰਟ ਸੋਨਾ ਪ੍ਰਤੀ 10 ਗ੍ਰਾਮ ₹97,583 ਦੀ ਦਰ ਨਾਲ ਵੇਚਿਆ ਜਾ ਰਿਹਾ ਹੈ, ਜਦਕਿ 22 ਕੈਰਟ ਸੋਨੇ ਦਾ ਭਾਅ ਸ਼ੁਰੂਆਤੀ ਕਾਰੋਬਾਰ ਵਿੱਚ ₹89,463 ਹੈ। ਕੁੱਲ ਮਿਲਾ ਕੇ ਅੱਜ ਦੋਵੇਂ ਹੀ ਕਿਸਮਾਂ ਦੇ ਸੋਨੇ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਤੁਹਾਡੇ ਸ਼ਹਿਰ ਵਿੱਚ ਅੱਜ ਦਾ ਤਾਜ਼ਾ ਸੋਨੇ ਦਾ ਭਾਅ:

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 22 ਕੈਰਟ ਸੋਨਾ ਪ੍ਰਤੀ 10 ਗ੍ਰਾਮ ₹89,460 ਦੀ ਦਰ ਨਾਲ ਵੇਚਿਆ ਜਾ ਰਿਹਾ ਹੈ, ਜਦਕਿ 24 ਕੈਰਟ ਸੋਨੇ ਦੀ ਕੀਮਤ ₹97,583 ਪ੍ਰਤੀ 10 ਗ੍ਰਾਮ ਹੈ।

ਵਿਦੀਅਕ ਰਾਜਧਾਨੀ ਮੁੰਬਈ ਵਿੱਚ 22 ਕੈਰਟ ਸੋਨਾ ₹89,317 ਅਤੇ 24 ਕੈਰਟ ਸੋਨਾ ₹97,437 ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਪਾਰ ਵਿੱਚ ਹੈ।

ਆਈਟੀ ਹੱਬ ਬੈਂਗਲੁਰੂ ਵਿੱਚ 22 ਕੈਰਟ ਸੋਨਾ ₹89,305 ਅਤੇ 24 ਕੈਰਟ ਸੋਨਾ ₹97,424 ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਇਥੇ ਚੇੱਨਈ ਵਿੱਚ 22 ਕੈਰਟ ਸੋਨੇ ਦੀ ਕੀਮਤ ₹89,311 ਅਤੇ 24 ਕੈਰਟ ਦੀ ₹97,431 ਹੈ। ਕੋਲਕਾਤਾ ਵਿੱਚ 22 ਕੈਰਟ ਸੋਨਾ ₹89,315 ਤੇ 24 ਕੈਰਟ ਸੋਨਾ ₹97,435 ਦੀ ਦਰ 'ਤੇ ਵਪਾਰ ਕਰ ਰਿਹਾ ਹੈ।

ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਤਣਾਅ ਵਿੱਚ ਕਮੀ ਅਤੇ ਕਮਜ਼ੋਰ ਡਾਲਰ ਦੇ ਕਾਰਨ ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 'ਚ ਵਾਧਾ ਵੇਖਣ ਨੂੰ ਮਿਲਿਆ। ਹਾਲਾਂਕਿ, ਸਪਾਟ ਗੋਲਡ 0.3% ਵਧ ਕੇ $3,281.65 ਪ੍ਰਤੀ ਔਂਸ 'ਤੇ ਵਿਕ ਰਿਹਾ ਹੈ।

ਕੈਨੇਡਾ ਵੱਲੋਂ ਟਰੰਪ ਨੂੰ ਧਮਕੀ

ਗੌਰਤਲੱਬ ਹੈ ਕਿ ਰੇਅਰ ਅਰਥ ਮਾਧਿਆਂ ਦੀ ਵਾਸ਼ਿੰਗਟਨ ਭੇਜੀ ਗਈ ਡਿਲੀਵਰੀ ਦੇ ਮਾਮਲੇ 'ਚ ਚੀਨ ਅਤੇ ਅਮਰੀਕਾ ਵਿਚਕਾਰ ਪਰਸਪਰ ਸਹਿਮਤੀ ਬਣ ਗਈ ਹੈ। ਦੂਜੇ ਪਾਸੇ, ਕੈਨੇਡਾ ਵੱਲੋਂ ਇੱਕ ਅਮਰੀਕੀ ਕੰਪਨੀ 'ਤੇ ਟੈਕਸ ਲਗਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਰਾਜ਼ ਹੋ ਗਏ ਹਨ। ਟਰੰਪ ਨੇ ਕੈਨੇਡਾ ਨਾਲ ਚੱਲ ਰਹੀਆਂ ਵਪਾਰਕ ਗੱਲਬਾਤਾਂ ਰੋਕ ਦਿੱਤੀਆਂ ਹਨ ਅਤੇ ਧਮਕੀ ਦਿੱਤੀ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਕੈਨੇਡਾ ਉੱਤੇ ਨਵੇਂ ਟੈਰੀਫ਼ ਲਾਗੂ ਕਰ ਦੇਣਗੇ।

ਸੋਨੇ ਦੀ ਕੀਮਤ 'ਚ ਆਈ ਭਾਰੀ ਕਮੀ: ₹5,500 ਸਸਤਾ ਹੋਇਆ

16 ਜੂਨ ਨੂੰ ਸੋਨੇ ਨੇ MCX 'ਤੇ ₹1,01,078 ਪ੍ਰਤੀ 10 ਗ੍ਰਾਮ ਦਾ ਅੱਜ ਤੱਕ ਦਾ ਸਭ ਤੋਂ ਉੱਚਾ ਭਾਅ ਛੂਹਿਆ ਸੀ। ਪਰ ਇਸ ਤੋਂ ਬਾਅਦ ਲਗਭਗ ₹5,500 ਦੀ ਗਿਰਾਵਟ ਆ ਚੁੱਕੀ ਹੈ। ਇਹ ਭਾਅ ਲਗਭਗ 5% ਘਟੇ ਹਨ। ਇਸ ਗਿਰਾਵਟ ਦੇ ਪਿੱਛੇ ਵੱਡੀ ਵਜ੍ਹਾ ਇਹ ਹੈ ਕਿ ਮੱਧ ਪੂਰਬ (ਮਿਡਲ ਈਸਟ) ਵਿੱਚ ਜੰਗ ਦੇ ਆਸਾਰ ਲਗਭਗ ਖਤਮ ਹੋ ਗਏ ਹਨ, ਜਿਸ ਕਰਕੇ ਨਿਵੇਸ਼ਕਾਂ ਨੂੰ ਹੁਣ ਖਤਰਾ ਮਹਿਸੂਸ ਨਹੀਂ ਹੋ ਰਿਹਾ। ਅਜਿਹੇ ਹਾਲਾਤ 'ਚ ਉਹ ਸੋਨੇ ਵਰਗੇ 'ਸੇਫ ਹੈਵਨ' ਤੋਂ ਪੈਸਾ ਕੱਢ ਕੇ ਸ਼ੇਅਰ ਬਾਜ਼ਾਰ ਵਰਗੀਆਂ ਹੋਰ ਜਾਇਦਾਦਾਂ ਵੱਲ ਰੁਝਾਨ ਕਰ ਰਹੇ ਹਨ।