ਨਵੀਂ ਦਿੱਲੀ: ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਸੋਨੇ ਦੀਆਂ ਕੀਮਤਾਂ ਵੀ ਵਧੀਆਂ ਪਰ ਘਰੇਲੂ ਬਾਜ਼ਾਰ ਵਿੱਚ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਫੈਡਰਲ ਰਿਜ਼ਰਵ ਨੇ ਸੰਕੇਤ ਦਿੱਤਾ ਹੈ ਕਿ ਵਿਆਜ ਦਰਾਂ ਵਧਾਉਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ। ਉਧਰ, ਫਰਾਂਸ, ਆਸਟਰੇਲੀਆ ਤੇ ਨੀਦਰਲੈਂਡਜ਼ ਵਰਗੇ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਨੇ ਯੂਰਪ ਵਿੱਚ ਆਰਥਿਕ ਸੁਧਾਰ ਲਈ ਨਵੇਂ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਗਲੋਬਲ ਰਿਕਵਰੀ ਦੀ ਉਮੀਦ ਘਟ ਰਹੀ ਹੈ। ਇਸ ਕਰਕੇ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਵਾਧਾ ਹੋ ਰਿਹਾ ਹੈ।


ਦਿੱਲੀ ਬਾਜ਼ਾਰ 'ਚ ਸੋਨੇ ਦੀ ਕੀਮਤ' ਚ ਕਮੀ:

ਇਸ ਦੌਰਾਨ ਬੁੱਧਵਾਰ ਨੂੰ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.40 ਪ੍ਰਤੀਸ਼ਤ ਯਾਨੀ 201 ਰੁਪਏ ਦੀ ਗਿਰਾਵਟ ਨਾਲ 50,180 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਸਿਲਵਰ ਫਿਊਚਰ ਦੀ ਕੀਮਤ 1.62 ਪ੍ਰਤੀਸ਼ਤ ਯਾਨੀ 993 ਰੁਪਏ ਦੀ ਤੇਜ਼ੀ ਨਾਲ 60,220 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਬੁੱਧਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 50,623 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਸੋਨੇ ਦੇ ਵਾਅਦੇ ਦੀ ਕੀਮਤ 49,937 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਚਾਂਦੀ ਦੀ ਕੀਮਤ '5,781 ਰੁਪਏ ਦੀ ਗਿਰਾਵਟ ਆਈ ਜਿਸ ਨਾਲ ਇਹ 61,606 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਲੋਕ ਸਭਾ 'ਚ ਮਜ਼ਦੂਰਾਂ ਸਬੰਧੀ ਇਹ ਤਿੰਨ ਬਿੱਲ ਪਾਸ, ਜਾਣੋ ਕੁਝ ਖਾਸ ਗੱਲਾਂ

ਗਲੋਬਲ ਬਾਜ਼ਾਰ ਵਿੱਚ ਸੋਨਾ ਚੜ੍ਹਿਆ:

ਗਲੋਬਲ ਬਾਜ਼ਾਰ ਵਿਚ ਸੋਨਾ 0.2 ਪ੍ਰਤੀਸ਼ਤ ਦੀ ਤੇਜ਼ੀ ਨਾਲ 1,902.04 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂਕਿ ਵਾਅਦਾ 0.1 ਪ੍ਰਤੀਸ਼ਤ ਦੀ ਗਿਰਾਵਟ ਨਾਲ 1905 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਇਸ ਦੌਰਾਨ ਦੁਨੀਆ ਦਾ ਸਭ ਤੋਂ ਵੱਡਾ ਸੋਨਾ-ਅਧਾਰਤ ਈਟੀਐਫ, ਐਸਪੀਡੀਆਰ ਗੋਲਡ ਟਰੱਸਟ 0.05% ਦੀ ਗਿਰਾਵਟ ਨਾਲ 1278.23 ਟਨ ਰਿਹਾ।

ਇਸ ਦੇ ਨਾਲ ਹੀ ਭਾਰਤ ਵਿੱਚ ਗਹਿਣਿਆਂ ਦੀਆਂ ਕੰਪਨੀਆਂ ਤਿਉਹਾਰਾਂ ਦੇ ਮੌਸਮ ਦੌਰਾਨ ਮੰਗ ਵਧਣ ਦੀ ਉਮੀਦ ਕਰ ਰਹੀਆਂ ਹਨ। ਹਾਲਾਂਕਿ, ਵਿਕਰੀ ਵਿੱਚ ਕੋਈ ਮਹੱਤਵਪੂਰਨ ਸਪੀਡ ਨਹੀਂ। ਇਸ ਦੌਰਾਨ ਚਾਂਦੀ ਦੀ ਕੀਮਤ 0.6 ਪ੍ਰਤੀਸ਼ਤ ਵੱਧ ਕੇ 26.92 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।

ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904