Gold Price Today Update: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ 'ਚ ਸੋਨੇ-ਚਾਂਦੀ ਦੀ ਖਰੀਦਦਾਰੀ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾਂਦੀ ਹੈ। ਪਰ ਇਸ ਦੌਰਾਨ ਸੋਨੇ ਦੀ ਕੀਮਤ ਵਧਦੀ ਨਜ਼ਰ ਆ ਰਹੀ ਹੈ। ਇਸ ਵਾਰ ਦੀਵਾਲੀ (2022) 'ਤੇ ਸੋਨਾ ਮਹਿੰਗਾ ਹੋ ਸਕਦਾ ਹੈ। ਹਾਲਾਂਕਿ ਮਾਹਿਰਾਂ ਮੁਤਾਬਕ ਦੀਵਾਲੀ 'ਤੇ ਸੋਨੇ ਦੀ ਕੀਮਤ 'ਚ ਗਿਰਾਵਟ ਆ ਸਕਦੀ ਹੈ ਪਰ, MCX 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।


ਅੱਜ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ 'ਚ 0.44 ਫੀਸਦੀ ਵਧੀ ਹੈ। ਸੋਨੇ ਦੇ ਨਾਲ-ਨਾਲ ਚਾਂਦੀ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਨੇ ਵਾਇਦਾ ਬਾਜ਼ਾਰ 'ਚ 1.24 ਫੀਸਦੀ ਦੀ ਛਾਲ ਮਾਰੀ ਹੈ।


MCX 'ਤੇ ਸੋਨੇ ਅਤੇ ਚਾਂਦੀ ਦੀਆਂ ਵਧੀਆਂ ਹਨ ਕੀਮਤਾਂ 


MCX 'ਤੇ ਅੱਜ ਸਵੇਰੇ 9.30 ਵਜੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 229 ਰੁਪਏ ਵਧ ਕੇ 51,875 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਜਦਕਿ ਚਾਂਦੀ ਦੀ ਕੀਮਤ 753 ਰੁਪਏ ਵਧ ਕੇ 61,520 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਦਰਅਸਲ, ਅੱਜ ਸੋਨੇ ਦੀ ਕੀਮਤ 51,836 ਰੁਪਏ 'ਤੇ ਖੁੱਲ੍ਹੀ, ਪਰ ਕੁਝ ਸਮੇਂ ਬਾਅਦ ਇਹ ਡਿੱਗ ਕੇ 51,875 ਰੁਪਏ 'ਤੇ ਆ ਗਈ, ਜਦਕਿ ਚਾਂਦੀ ਅੱਜ 61,100 ਰੁਪਏ 'ਤੇ ਕਾਰੋਬਾਰ ਕਰਨ ਲੱਗੀ।


ਕੀ ਹੈ ਅੱਜ ਅੰਤਰਰਾਸ਼ਟਰੀ ਬਜ਼ਾਰ 'ਚ ਸਥਿਤੀ?


ਹੁਣ ਗੱਲ ਕਰੀਏ ਗਲੋਬਲ ਮਾਰਕਿਟ ਦੀ ਤਾਂ ਪਿਛਲੇ ਇਕ ਹਫਤੇ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀ ਕੀਮਤ 'ਚ ਵਾਧਾ ਅੱਜ ਰੁਕ ਗਿਆ। ਅੱਜ ਸੋਨੇ ਦੀ ਹਾਜ਼ਿਰ ਕੀਮਤ 0.22 ਫੀਸਦੀ ਡਿੱਗ ਕੇ 1,719.53 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ, ਜਦਕਿ ਚਾਂਦੀ ਦੀ ਹਾਜ਼ਿਰ ਕੀਮਤ ਅੱਜ 1.14 ਫੀਸਦੀ ਡਿੱਗ ਕੇ 20.78 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ। ਇਸ ਤਰ੍ਹਾਂ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


ਆਪਣੇ ਸ਼ਹਿਰ ਦੀਆਂ ਨਵੀਨਤਮ ਦਰਾਂ ਜਾਣੋ


ਜੇ ਤੁਸੀਂ ਵੀ ਸੋਨੇ-ਚਾਂਦੀ ਦੀ ਕੀਮਤ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠੇ ਵੀ ਆਸਾਨੀ ਨਾਲ ਇਸ ਦੀ ਜਾਂਚ ਕਰ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ।