ਨਵੀਂ ਦਿੱਲੀ: ਅਮਰੀਕਾ ਵਿੱਚ ਆਰਥਿਕਤਾ ਲਈ ਇੱਕ ਹੋਰ ਰਾਹਤ ਪੈਕੇਜ ਦੀ ਘਟਦੀ ਸੰਭਾਵਨਾ ਦੇ ਵਿਚਕਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਵਿੱਚ ਤੇਜ਼ੀ ਵੇਖਣ ਨੂੰ ਮਿਲੀ। ਹਾਲਾਂਕਿ, ਇਹ ਅਜੇ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਟਰੰਪ ਪ੍ਰਸ਼ਾਸਨ ਅਮਰੀਕੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਇੱਕ ਸੀਮਤ ਰਾਹਤ ਪੈਕੇਜ ਦੇ ਸਕਦਾ ਹੈ।


ਐਤਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਸੰਸਦ ਨੂੰ ਬਾਕੀ ਫੰਡਾਂ ਤੋਂ ਸੀਮਤ ਰਾਹਤ ਪੈਕੇਜ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਦਰਅਸਲ, ਛੋਟੇ ਕਾਰੋਬਾਰਾਂ ਨੂੰ ਰਾਹਤ ਪੈਕੇਜ ਦੇਣ ਦੀ ਡੈੱਡਲਾਈਨ ਖ਼ਤਮ ਹੋ ਜਾਣ ਤੋਂ ਬਾਅਦ ਇਹ ਫੰਡ ਬਚ ਗਿਆ ਸੀ। ਹੁਣ ਇਸ ਤੋਂ ਰਾਹਤ ਪੈਕੇਜ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਨਾਲ ਬਾਜ਼ਾਰ ਵਿੱਚ ਕੋਈ ਉਮੀਦ ਨਹੀਂ ਵਧੀ। ਇਹੀ ਕਾਰਨ ਹੈ ਕਿ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੋਵਾਂ ਦੀ ਕੀਮਤ ਵੱਧ ਰਹੀਆਂ ਹਨ।

ਘਰੇਲੂ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਦੀ ਕੀਮਤਾਂ ‘ਚ ਵਾਧਾ:

ਹਾਲਾਂਕਿ ਘਰੇਲੂ ਬਾਜ਼ਾਰ 'ਚ ਐਮਸੀਐਕਸ 'ਚ ਸੋਨਾ 0.39 ਫੀਸਦ ਯਾਨੀ 197 ਰੁਪਏ ਦੀ ਤੇਜ਼ੀ ਨਾਲ 51,014 ਰੁਪਏ 'ਤੇ ਬੰਦ ਹੋਇਆ, ਜਦਕਿ ਸਿਲਵਰ ਫਿਊਚਰ 'ਚ 1.34% ਯਾਨੀ 841 ਰੁਪਏ ਦੀ ਤੇਜ਼ੀ ਨਾਲ 63,715 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ। ਸ਼ੁੱਕਰਵਾਰ ਨੂੰ ਦਿੱਲੀ ਦੀ ਸੋਨੇ-ਚਾਂਦੀ ਬਾਜ਼ਾਰ ਵਿਚ ਸੋਨੇ ਦੀ ਕੀਮਤ 51,558 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ, ਜਦੋਂਕਿ ਚਾਂਦੀ ਦੀ ਕੀਮਤ 376 ਰੁਪਏ ਵਧ ਕੇ 62,775 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਉਧਰ, ਗਲੋਬਲ ਬਾਜ਼ਾਰ ਵਿਚ ਸੋਮਵਾਰ ਨੂੰ ਸੋਨੇ ਦੀ ਕੀਮਤ ਵਿਚ ਥੋੜ੍ਹੀ ਗਿਰਾਵਟ ਆਈ। ਰਾਹਤ ਪੈਕੇਜ ਦੀ ਉਮੀਦਾਂ 'ਤੇ ਡਾਲਰ ਦੀ ਤਾਕਤ ਦਾ ਅਸਰ ਸੋਨੇ ਦੀ ਕੀਮਤ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। ਸੋਨੇ ਦੀ ਕੀਮਤ 0.2% ਡਿੱਗ ਕੇ 1,925.29 ਡਾਲਰ ਪ੍ਰਤੀ ਔਂਸ ਰਹੀ, ਜਦੋਂਕਿ ਪਿਛਲੇ ਸੈਸ਼ਨ ਵਿਚ ਇਹ 1,932.96 ਡਾਲਰ ਪ੍ਰਤੀ ਔਂਸ ਸੀ।

ਅੱਜ ਤੋਂ ਸਸਤਾ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ, ਸਰਕਾਰੀ ਸਕੀਮ ਦੀਆਂ ਜਾਣ ਲਓ ਜ਼ਰੂਰੀ ਗੱਲਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904