Gold-Silver Price Today : ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ। ਜੇਕਰ ਤੁਸੀਂ ਵੀ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਯਕੀਨੀ ਤੌਰ 'ਤੇ ਅੱਜ ਦੇ ਨਵੀਨਤਮ ਰੇਟਾਂ ਦੀ ਜਾਂਚ ਕਰੋ। ਦਿੱਲੀ ਸਰਾਫਾ ਬਾਜ਼ਾਰ '22 ਦਸੰਬਰ 2021 ਨੂੰ ਸੋਨਾ ਤੇ ਚਾਂਦੀ ਸਸਤੇ ਹੋ ਗਏ ਹਨ। ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ ਹੈ। ਆਓ ਜਾਣਦੇ ਹਾਂ ਅੱਜ 10 ਗ੍ਰਾਮ ਸੋਨੇ ਦੀ ਕੀਮਤ ਕੀ ਹੈ-


 


ਗੋਲਡ ਦਾ ਲੇਟੈਸਟ ਪ੍ਰਾਈਸ (Gold Latest Price on 22 December 2021)


ਅੱਜ ਸੋਨਾ 145 ਰੁਪਏ ਡਿੱਗ ਕੇ 47,093 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ 'ਚ ਸੋਨਾ 47,238 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ 'ਚ ਸੋਨਾ 1,787 ਡਾਲਰ ਪ੍ਰਤੀ ਔਂਸ 'ਤੇ ਰਿਹਾ।


 


ਚਾਂਦੀ ਦਾ ਲੇਟੈਸਟ ਪ੍ਰਾਈਸ (Silver Latest Price on 22 December 2021)


ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਅੱਜ ਦੇ ਕਾਰੋਬਾਰ ਤੋਂ ਬਾਅਦ ਚਾਂਦੀ 'ਚ ਗਿਰਾਵਟ ਦਰਜ ਕੀਤੀ ਗਈ। ਅੱਜ ਚਾਂਦੀ 397 ਰੁਪਏ ਡਿੱਗ ਕੇ 60,498 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਚਾਂਦੀ 60,895 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਸੀ।


ਅੰਤਰਰਾਸ਼ਟਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ


ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ ਸਥਿਰ ਰਹੀ। ਅੱਜ ਚਾਂਦੀ ਦੀ ਕੀਮਤ 22.48 ਡਾਲਰ ਪ੍ਰਤੀ ਔਂਸ 'ਤੇ ਹੈ।


ਮਾਹਰ ਰਾਏ ਜਾਣੋ


HDFC Securities ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਦੇ ਅਨੁਸਾਰ, ਕੋਮੈਕਸ ਵਿੱਚ ਬੁੱਧਵਾਰ ਨੂੰ ਸੋਨੇ ਦੀ ਕੀਮਤ ਮਾਮੂਲੀ ਡਿੱਗ ਕੇ 1,787 ਡਾਲਰ ਪ੍ਰਤੀ ਔਂਸ ਰਹੀ। ਗਲੋਬਲ ਇਕੁਇਟੀ ਸੂਚਕਾਂਕ ਵਿਚ ਰਿਕਵਰੀ ਅਤੇ ਯੂਐਸ ਬਾਂਡ ਯੀਲਡ ਵਿੱਚ ਵਾਧੇ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਕਮਜ਼ੋਰੀ ਰਹੀ।


ਇਹ ਵੀ ਪੜ੍ਹੋ: Watch : ਪ੍ਰੇਮੀ ਨੂੰ ਸਾੜਨ ਦੇ ਚੱਕਰ 'ਚ ਕਰਵਾਇਆ ਵਿਆਹ, ਹੋ ਗਈ ਬਰਬਾਦ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ


 


https://play.google.com/store/


 


https://apps.apple.com/in/app/811114904