ਨਵੀਂ ਦਿੱਲੀ: ਅਮਰੀਕੀ ਡਾਲਰ ਦੀ ਮਜਬੂਤੀ ਤੇ ਅਰਥ-ਵਿਵਸਥਾ 'ਚ ਸੁਧਾਰ ਕਾਰਨ ਸੋਨੇ ਦੇ ਭਾਅ 'ਚ ਗਿਰਾਵਟ ਆਈ ਹੈ। ਇਹ ਲਗਾਤਾਰ ਤੀਜਾ ਸੈਸ਼ਨ ਹੈ ਜਦੋਂ ਸੋਨੇ ਤੇ ਚਾਂਦੀ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਗਈ ਹੋਵੇ। ਸੋਨੇ 'ਚ ਉਤਰਾਅ-ਚੜਾਅ ਦਾ ਦੌਰ ਜਾਰੀ ਹੈ। ਕੌਮਾਂਤਰੀ ਬਜ਼ਾਰ 'ਚ ਸੋਨੇ ਦੇ ਭਾਅ 'ਚ ਗਿਰਾਵਟ ਦਿਖ ਰਹੀ ਹੈ ਪਰ ਭਾਰਤ ਦੇ ਵੱਖ-ਵੱਖ ਬਜ਼ਾਰਾਂ 'ਚ ਸੋਨੇ ਭਾਅ ਬੜਤ ਵੱਲ ਹਨ।


ਐਮਸੀਐਕਸ 'ਚ ਕੀਮਤ 'ਚ ਹਲਕੀ ਗਿਰਾਵਟ

ਘਰੇਲੂ ਬਜ਼ਾਰ 'ਚ ਐਮਸੀਐਕਸ 'ਚ ਮੰਗਲਵਾਰ ਸੋਨਾ 0.01 ਫੀਸਦ ਘਟ ਕੇ 49, 335 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਉੱਥੇ ਹੀ ਸਿਲਵਰ 'ਚ 0.21 ਫੀਸਦ ਗਿਰਾਵਟ ਆਈ ਹੈ ਤੇ ਇਹ 65.416 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਿਆ। ਪਿਛਲੇ ਕੁਝ ਸੈਸ਼ਨ 'ਚ ਜੋ ਗਿਰਾਵਟ ਆਈ ਉਸ ਨਾਲ ਥੋੜੀ ਰਿਕਵਰੀ ਹੋਈ ਹੈ।

ਸੋਮਵਾਰ ਦਿੱਲੀ ਬਜ਼ਾਰ 'ਚ ਸੋਨੇ ਦੀ ਕੀਮਤ 389 ਰੁਪਏ ਵਧ ਕੇ 48,866 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉੱਥੇ ਹੀ ਸਿਲਵਰ ਦੀ ਕੀਮਤ 1137 ਰੁਪਏ ਵਧ ਕੇ 64,726 ਰੁਪਏ ਕਿੱਲੋ 'ਤੇ ਪਹੁੰਚ ਗਈ।

ਕੌਮਾਂਤਰੀ ਬਜ਼ਾਰ 'ਚ ਮਾਮੂਲੀ ਬੜ੍ਹਤ

ਅਹਿਮਦਾਬਾਦ 'ਚ ਮੰਗਲਵਾਰ ਸਪੌਟ ਗੋਲਡ ਦੀ ਕੀਮਤ ਰਹੀ 49, 344 ਰੁਪਏ ਪ੍ਰਤੀ ਦਸ ਗ੍ਰਾਮ। ਉੱਥੇ ਹੀ ਗੋਲਡ ਫਿਊਚਰ 49,325 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਕੌਮਾਂਤਰੀ ਬਜ਼ਾਰ 'ਚ ਸੋਨਾ 0.2 ਫੀਸਦ ਮਹਿੰਗਾਈ ਨਾਲ 1,847.96 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਗੋਲਡ ਫਿਊਚਰ 0.2 ਫੀਸਦ ਘਟ ਕੇ 1847.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ। ਉੱਥੇ ਹੀ ਸਿਲਵਰ ਦੀਆਂ ਕੀਮਤਾਂ 'ਚ 0.8 ਫੀਸਦ ਦਾ ਵਾਧਾ ਦਰਜ ਹੋਇਆ ਤੇ ਇਹ 25.11 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ