Gold Silver Rate Today 22nd April: ਸੋਨੇ ਤੇ ਚਾਂਦੀ ਦੇ ਰੇਟਾਂ 'ਚ ਅੱਜ ਉਤਾਰ-ਚੜਾਅ ਦੇਖਿਆ ਜਾ ਰਿਹਾ ਹੈ। ਇਸ ਨਾਲ ਹੀ ਸਰਾਫਾ ਬਾਜ਼ਾਰ 'ਚ ਅੱਜ ਹਲਚਲ ਜ਼ਿਆਦਾ ਨਹੀਂ ਹੈ ਤੇ ਸੋਨਾ ਤੇ ਚਾਂਦੀ ਦੋਵੇਂ ਹੀ ਸੀਮਤ ਦਾਇਰੇ 'ਚ ਬਣੇ ਹੋਏ ਹਨ। ਜਾਣੋ ਅੱਜ ਦੀਆਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ।

MCX 'ਤੇ ਸੋਨੇ ਤੇ ਚਾਂਦੀ ਦੇ ਦਾਮ

ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਸੋਨਾ ਇਕ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ ਚਾਂਦੀ ਗਿਰਾਵਟ ਦਰਜ ਕਰ ਰਹੀ ਹੈ। MCX 'ਤੇ ਸੋਨੇ ਦੇ ਜੂਨ ਵਾਅਦਾ ਦੇਖੀਏ ਤਾਂ ਇਹ 192 ਰੁਪਏ ਦੇ ਵਾਧੇ 'ਤੇ ਬਣਿਆ ਹੋਇਆ ਹੈ। ਸੋਨਾ 0.37 ਫੀਸਦੀ ਦੀ ਮਜ਼ਬੂਤੀ ਨਾਲ 52,605 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ।

MCX 'ਤੇ ਚਾਂਦੀ ਦਾ ਮਈ ਵਾਅਦਾ ਅੱਜ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਚਾਂਦੀ 'ਚ 145 ਰੁਪਏ ਦੀ ਗਿਰਾਵਟ ਦੇ ਨਾਲ 0.22 ਫੀਸਦੀ ਦੀ ਕਮਜ਼ੋਰੀ ਹੈ। ਚਾਂਦੀ ਦੀ ਕੀਮਤ 66,980 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਰਕਰਾਰ ਹੈ।

ਇਹ ਦਿੱਲੀ 'ਚ ਪ੍ਰਤੀ ਗ੍ਰਾਮ 24 ਕੈਰੇਟ ਸੋਨੇ ਦਾ ਇਹ ਹੈ ਅੱਜ ਦਾ ਭਾਅ

1 ਗ੍ਰਾਮ ਸੋਨੇ ਦੀ ਕੀਮਤ - 5 ਹਜ਼ਾਰ 378 ਰੁਪਏ
8 ਗ੍ਰਾਮ ਸੋਨਾ - 43 ਹਜ਼ਾਰ 24 ਰੁਪਏ
10 ਗ੍ਰਾਮ ਸੋਨਾ - 53 ਹਜ਼ਾਰ 780 ਰੁਪਏ
100 ਗ੍ਰਾਮ ਸੋਨਾ - 5 ਲੱਖ 37 ਹਜ਼ਾਰ 800 ਰੁਪਏ


 


ਇਹ ਵੀ ਪੜ੍ਹੋ

ਗੁਲਾਬੀ ਸੁੰਡੀ ਨਾਲ ਖਰਾਬ ਨਰਮੇ ਦੀ ਫਸਲ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਨੇ ਵਿੱਢਿਆ ਸੰਘਰਸ਼


ਮਾਲਵੇ ਅੰਦਰ ਗੁਲਾਬੀ ਸੁੰਡੀ ਨਾਲ ਖਰਾਬ ਨਰਮੇ ਦੀ ਫਸਲ ਦਾ ਮੁਆਵਜ਼ਾ ਲੈਣ ਲਈ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਹਨ। ਮੁਆਵਜ਼ਾ ਲੈਣ ਲਈ ਕਿਸਾਨ ਛੇ ਮਹੀਨਿਆਂ ਤੋਂ ਸਰਕਾਰੀ ਦਫਤਰਾਂ ਦੇ ਚੱਕਰ ਲਾ ਰਹੇ ਹਨ। ਕਈ ਵਾਰ ਧਰਨੇ ਵੀ ਲਗਾ ਚੁੱਕੇ ਹਨ ਅੱਜ ਫਿਰ ਤਲਵੰਡੀ ਸਾਬੋ ਵਿਖੇ ਅੱਕੇ ਕਿਸਾਨਾਂ ਨੇ ਨਰਮੇ ਦਾ ਮੁਆਵਜ਼ਾ ਲੈਣ ਲਈ ਐਸਡੀਐਮ ਦਫਤਰ ਅੱਗੇ ਪੱਕਾ ਧਰਨਾ ਲਾ ਦਿੱਤਾ ਤੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਨਾ ਦਿੱਤੇ ਜਾਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।


ਪੰਜਾਬ ਦੇ ਅੰਨਦਾਤਾ ਕਿਸਾਨ ਨੂੰ ਕਦੇ ਕੁਦਰਤ ਅਤੇ ਕਦੇ ਸਰਕਾਰ ਦੀ ਬੇਰੁੱਖੀ ਦੀ ਚਲਦੇ ਮੁਸ਼ਿਕਲਾਂ ਨਾਲ ਦੋ ਚਾਰ ਹੋਣਾ ਪੈਦਾ ਹੈ। ਮਾਲਵੇ ਅੰਦਰ ਇਸ ਕਿਸਾਨਾਂ ਦੀ ਗੁਲਾਬੀ ਸੁੰਡੀ ਦੀ ਫਸਲ ਤੇ ਹਮਲੇ ਨੇ ਕਿਸਾਨਾਂ ਦੀ ਨਰਮੇ ਦੀ ਤਬਾਹ ਕਰਕੇ ਰੱਖ ਦਿੱਤੀ ਸੀ। ਜਿਸ ਦਾ ਸੰਘਰਸ਼ ਤੋਂ ਬਾਅਦ ਉਸ ਸਮੇਂ ਕਾਂਗਰਸ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਪਰ ਅਧਿਕਾਰੀਆਂ ਦੀ ਅਣਦੇਖੀ ਤੇ ਲਾਹਪਰਵਾਹੀ ਕਰ ਕੇ ਕਿਸਾਨਾਂ ਨੂੰ ਅਜੇ ਤਕ ਮੁਆਵਜ਼ਾ ਨਹੀ ਮਿਲਿਆ।

ਜਿਸ ਕਰਕੇ ਕਿਸਾਨ ਦਫਤਰਾਂ ਦੇ ਧੱਕੇ ਖਾ ਰਹੇ ਹਨ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੁਪੁਰ ਦੀ ਅਗਵਾਈ ਵਿੱਚ ਕਿਸਾਨਾਂ ਨੇ ਐਸਡੀਐਮ ਦਫਤਰ ਅੱਗੇ ਪੱਕਾ ਧਰਨਾ ਲਗਾ ਕੇ ਰੋਸ ਪ੍ਰਦਰਸਨ ਸੁਰੂ ਕਰ ਦਿੱਤਾ। ਕਿਸਾਨਾਂ ਨੇ ਦੱਸਿਆਂ ਕਿ ਉਹਨਾ ਦੇ ਖਾਤੇ ਵਿੱਚ ਪੈਸੇ ਪਾਏ ਜਾ ਰਹੇ ਹਨ ਪਰ ਬਹੁਤ ਸਾਰੇ ਕਿਸਾਨਾ ਦੇ ਖਾਤੇ ਵਿੱਚ ਪੈਸੇ ਨਹੀ ਜਾ ਰਹੇ। ਜਿਸ ਕਰ ਕੇ ਪ੍ਰਸਾਸ਼ਨ ਤੋ ਕਿਸਾਨਾਂ ਨੂੰ ਚੈੱਕ ਦੇਣ ਦੀ ਮੰਗ ਕੀਤੀ ਪਰ ਅਧਿਕਾਰੀ ਉਨ੍ਹਾਂ ਦੀਆਂ ਮੁਸ਼ਿਕਲ ਵੱਲ ਕੋਈ ਧਿਆਨ ਨਹੀ ਦੇ ਰਹੇ। ਕਿਸਾਨਾਂ ਨੇ ਐਲਾਨ ਕੀਤਾ ਕਿ ਜਿੰਨਾ ਸਮਾਂ ਕਿਸਾਨਾਂ ਨੂੰ ਮੁਅਵਜ਼ੇ ਦੇ ਚੈਕ ਨਹੀ ਦਿੱਤੇ ਜਾਦੇ ਸੰਘਰਸ਼ ਜਾਰੀ ਰਹੇਗਾ।