Gold-Silver Rate Today: ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਜੇ ਸੋਨਾ-ਚਾਂਦੀ ਖਰੀਦਣਾ ਚਾਹੁੰਦੇ ਹੋ ਜਾਂ ਸੋਨੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। bankbazaar.com ਅਨੁਸਾਰ, ਅੱਜ ਭਾਵ 22 ਨਵੰਬਰ ਬੁੱਧਵਾਰ ਨੂੰ ਦੇਸ਼ ਦੇ ਵੱਖ-ਵੱਖ ਸਰਾਫਾ ਬਾਜ਼ਾਰਾਂ ਵਿੱਚ 22 ਕੈਰੇਟ ਸੋਨੇ ਦੀ ਕੀਮਤ 57,430 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰੇਟ ਸੋਨੇ ਦੀ ਕੀਮਤ 60,300 ਰੁਪਏ ਪ੍ਰਤੀ 10 ਗ੍ਰਾਮ ਹੈ। ਉਂਝ ਇਸ ਕੀਮਤ ਵਿੱਚ ਵੱਖ-ਵੱਖ ਸੂਬਿਆਂ ਅੰਦਰ ਥੋੜ੍ਹਾ ਬਹੁਤਾ ਵਾਧਾ-ਘਾਟਾ ਹੋ ਸਕਦਾ ਹੈ।
ਸੋਨੇ ਦੀਆਂ ਕੀਮਤਾਂ ਸਥਿਰ
ਦੇਸ਼ ਦੇ ਵੱਖ-ਵੱਖ ਸਰਾਫਾ ਬਾਜ਼ਾਰ ਵਿੱਚ 22 ਕੈਰੇਟ ਸੋਨਾ 57,430 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕਿਆ, ਜਦੋਂ ਕਿ 24 ਕੈਰੇਟ ਸੋਨਾ 60,300 ਰੁਪਏ ਪ੍ਰਤੀ 10 'ਤੇ ਵਿਕਿਆ। ਦੀਵਾਲੀ ਤੋਂ ਬਾਅਦ ਸੋਨੇ ਦੀ ਕੀਮਤ 'ਚ ਸਥਿਰਤਾ ਦੇਖਣ ਨੂੰ ਮਿਲੀ ਰਹੀ ਹੈ।
ਚਾਂਦੀ ਦੀਆਂ ਕੀਮਤਾਂ ਵੀ ਸਥਿਰ
ਉੱਥੇ ਹੀ ਚਾਂਦੀ ਦੀਆਂ ਕੀਮਤਾਂ ਵੀ ਸਥਿਰ ਹਨ। bankbazaar.com ਅਨੁਸਾਰ, ਜੇ ਅਸੀਂ ਚਾਂਦੀ ਦੀ ਗੱਲ ਕਰੀਏ ਤਾਂ ਦੇਸ਼ ਦੇ ਵੱਖ-ਵੱਖ ਸਰਾਫਾ ਬਾਜ਼ਾਰ ਵਿੱਚ ਸੋਮਵਾਰ ਨੂੰ ਜੋ ਚਾਂਦੀ 79,000 ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ, ਉਹ ਵੀ 79,000 ਰੁਪਏ ਦੀ ਕੀਮਤ 'ਤੇ ਟਿਕੀ ਹੋਈ ਹੈ।
Jio Financial Services ਨੇ Bond ਰਾਹੀਂ ਪੈਸਾ ਇਕੱਠਾ ਕਰਨ ਦੀਆਂ ਖਬਰਾਂ ਨੂੰ ਦੱਸਿਆ ਸੱਚ, ਜਾਣੋ ਕੀ ਕਿਹਾ ਕੰਪਨੀ ਨੇ
ਕਿਵੇਂ ਕਰੀਏ ਸੋਨੇ ਦੀ ਸ਼ੁੱਧਤਾ ਦੀ ਪਛਾਣ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲ ਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਤੇ 18 ਕੈਰੇਟ 'ਤੇ 750 ਲਿਖਿਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੁੰਦਾ ਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
NPCI : 31 ਦਸੰਬਰ ਤੋਂ ਬਾਅਦ ਨਹੀਂ ਕਰ ਸਕੋਗੇ ਯੂਪੀਆਈ ਦਾ ਇਸਤੇਮਾਲ, ਜਾਣੋ ਵਜ੍ਹਾ
ਜਾਣੋ 22 ਤੇ 24 ਕੈਰੇਟ ਸੋਨੇ ਵਿੱਚ ਅੰਤਰ
24 ਕੈਰੇਟ ਸੋਨਾ 99.9 ਫ਼ੀਸਦੀ ਸ਼ੁੱਧ ਤੇ 22 ਕੈਰੇਟ ਸੋਨਾ ਲਗਪਗ 91 ਫ਼ੀਸਦੀ ਸ਼ੁੱਧ ਹੈ। ਗਹਿਣੇ 22 ਕੈਰੇਟ ਸੋਨੇ ਵਿੱਚ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਜਦੋਂਕਿ 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਹੈ। ਧਿਆਨ ਦਿਓ ਕਿ ਗਹਿਣੇ 24 ਕੈਰੇਟ ਸੋਨੇ ਦੇ ਨਹੀਂ ਬਣਾਏ ਜਾ ਸਕਦੇ। ਇਸ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।