Gold Silver Rate on 2 November 2023: ਭਾਰਤ 'ਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਲੋਕ ਵੱਡੇ ਪੱਧਰ 'ਤੇ ਸੋਨਾ ਖਰੀਦਦੇ ਹਨ। ਦੀਵਾਲੀ ਤੋਂ ਪਹਿਲਾਂ ਧਨਤੇਰਸ (Dhanteras 2023) 'ਤੇ ਸੋਨਾ ਖਰੀਦਣ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਧਨਤੇਰਸ ਦਾ ਤਿਉਹਾਰ 10 ਨਵੰਬਰ, 2023 (Dhanteras Date 2023) ਨੂੰ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਅੱਜ ਭਾਵ 2 ਨਵੰਬਰ 2023 ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ।
ਵਾਇਦਾ ਬਾਜ਼ਾਰ 'ਚ ਸੋਨਾ ਅੱਜ 60,890 ਰੁਪਏ ਪ੍ਰਤੀ 10 ਗ੍ਰਾਮ (Gold Price Today) ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਬਾਅਦ ਇਸ ਦੀ ਕੀਮਤ 'ਚ ਹੋਰ ਵਾਧਾ ਦੇਖਿਆ ਗਿਆ ਹੈ ਅਤੇ ਇਹ ਕੱਲ੍ਹ ਦੇ ਮੁਕਾਬਲੇ 128 ਰੁਪਏ ਜਾਂ 0.21 ਫੀਸਦੀ ਦੇ ਵਾਧੇ ਨਾਲ ਹੁਣ 60,913 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ। ਕੱਲ੍ਹ ਸੋਨਾ 60,785 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਚਾਂਦੀ ਦੀ ਵੀ ਵਧੀ ਚਮਕ
ਸੋਨੇ ਤੋਂ ਇਲਾਵਾ ਚਾਂਦੀ ਦੀ ਕੀਮਤ ਵੀ ਅੱਜ ਵਧ ਰਹੀ ਹੈ। ਚਾਂਦੀ ਦਾ ਬਾਜ਼ਾਰ ਅੱਜ ਖੁੱਲ੍ਹਣ ਦੇ ਨਾਲ ਹੀ 71,690 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਬਾਅਦ ਇਸ ਦੀ ਕੀਮਤ 'ਚ ਹੋਰ ਵਾਧਾ ਦਰਜ ਕੀਤਾ ਗਿਆ ਹੈ ਅਤੇ ਮੌਜੂਦਾ ਸਮੇਂ 'ਚ ਇਹ ਕੱਲ੍ਹ ਦੇ ਮੁਕਾਬਲੇ 533 ਰੁਪਏ ਭਾਵ 0.75 ਫੀਸਦੀ ਮਹਿੰਗਾ ਹੋ ਗਿਆ ਹੈ ਅਤੇ 71,831 ਰੁਪਏ ਪ੍ਰਤੀ ਕਿਲੋਗ੍ਰਾਮ (Silver Price Today) ਦੇ ਪੱਧਰ 'ਤੇ ਬਰਕਰਾਰ ਹੈ। ਬੁੱਧਵਾਰ ਨੂੰ ਵਾਇਦਾ ਬਾਜ਼ਾਰ 'ਚ ਚਾਂਦੀ 71,298 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।
ਕੀ ਹਨ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ?
ਨਵੀਂ ਦਿੱਲੀ— 24 ਕੈਰੇਟ ਸੋਨਾ 61,790 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਕੋਲਕਾਤਾ- 24 ਕੈਰੇਟ ਸੋਨਾ 61,640 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਚੇਨਈ— 24 ਕੈਰੇਟ ਸੋਨਾ 62,130 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 77,700 ਰੁਪਏ ਪ੍ਰਤੀ ਕਿਲੋਗ੍ਰਾਮ
ਮੁੰਬਈ— 24 ਕੈਰੇਟ ਸੋਨਾ 61,640 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,100 ਰੁਪਏ ਪ੍ਰਤੀ ਕਿਲੋਗ੍ਰਾਮ
ਨੋਇਡਾ- 24 ਕੈਰੇਟ ਸੋਨਾ 61,790 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਪਟਨਾ- 24 ਕੈਰੇਟ ਸੋਨਾ 61,690 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਜੈਪੁਰ- 24 ਕੈਰੇਟ ਸੋਨਾ 61,790 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਲਖਨਊ- 24 ਕੈਰੇਟ ਸੋਨਾ 61,790 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਗੁਰੂਗ੍ਰਾਮ- 24 ਕੈਰੇਟ ਸੋਨਾ 61,790 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਗਾਜ਼ੀਆਬਾਦ- 24 ਕੈਰੇਟ ਸੋਨਾ 61,790 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਅੰਮ੍ਰਿਤਸਰ- 24 ਕੈਰੇਟ ਸੋਨਾ 61,790 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋ
ਕਾਨਪੁਰ- 24 ਕੈਰੇਟ ਸੋਨਾ 61,790 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 74,800 ਰੁਪਏ ਪ੍ਰਤੀ ਕਿਲੋਗ੍ਰਾਮ
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਹੈ ਵਾਧਾ
ਘਰੇਲੂ ਬਾਜ਼ਾਰ ਤੋਂ ਇਲਾਵਾ ਅੱਜ ਕੌਮਾਂਤਰੀ ਬਾਜ਼ਾਰ 'ਚ ਵੀ ਸੋਨਾ ਅਤੇ ਚਾਂਦੀ ਦੀ ਵਾਪਸੀ ਹੋਈ ਹੈ। ਮੈਟਲ ਰਿਪੋਰਟ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਕੱਲ੍ਹ ਦੇ ਮੁਕਾਬਲੇ ਸੋਨਾ 0.08 ਫੀਸਦੀ ਵਧ ਕੇ 1,984.10 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 1.25 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 23.07 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ।