Gold-Silver Rate Today: ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਨ੍ਹੀਂ ਦਿਨੀਂ ਲੋਕ ਸਰਾਫਾ ਬਾਜ਼ਾਰ 'ਚ ਵੱਡੇ ਪੱਧਰ 'ਤੇ ਸੋਨਾ-ਚਾਂਦੀ ਖਰੀਦ ਰਹੇ ਹਨ। ਜੇਕਰ ਤੁਸੀਂ ਸੋਨਾ-ਚਾਂਦੀ ਖਰੀਦਣ ਜਾ ਰਹੇ ਹੋ ਜਾਂ ਤੁਸੀਂ ਸੋਨੇ-ਚਾਂਦੀ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹ ਲਓ।


ਦੱਸ ਦੇਈਏ ਕਿ ਅੱਜ ਦੇਸ਼ ਵਿੱਚ ਸੋਨੇ ਦੀ ਕੀਮਤ 24 ਕੈਰੇਟ ਲਈ 75,260 ਰੁਪਏ ਅਤੇ 22 ਕੈਰੇਟ ਲਈ 68,940 ਰੁਪਏ ਹੈ। ਸਾਰੀਆਂ ਕੀਮਤਾਂ ਅੱਜ ਅੱਪਡੇਟ ਕੀਤੀਆਂ ਗਈਆਂ ਹਨ।



24 ਕੈਰੇਟ ਸੋਨਾ


24 ਕੈਰੇਟ ਸੋਨਾ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ। ਸ਼ੁੱਧ ਸੋਨਾ ਜਾਂ 24 ਕੈਰਟ ਸੋਨਾ 99.9 ਪ੍ਰਤੀਸ਼ਤ ਸ਼ੁੱਧਤਾ ਨੂੰ ਦਰਸਾਉਂਦਾ ਹੈ ਅਤੇ ਇਸ ਵਿੱਚ ਕੋਈ ਹੋਰ ਧਾਤਾਂ ਨਹੀਂ ਮਿਲਾਉਂਦੀਆਂ। ਸੋਨੇ ਦੇ ਸਿੱਕੇ ਅਤੇ ਬਾਰ ਬਣਾਉਣ ਲਈ 24 ਕੈਰਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਸੋਨੇ ਲਈ ਹੋਰ ਵੱਖ-ਵੱਖ ਸ਼ੁੱਧਤਾਵਾਂ ਹਨ ਅਤੇ ਇਨ੍ਹਾਂ ਨੂੰ 24 ਕੈਰਟ ਦੇ ਮੁਕਾਬਲੇ ਮਾਪਿਆ ਜਾਂਦਾ ਹੈ।


22 ਕੈਰੇਟ ਸੋਨਾ


22 ਕੈਰੇਟ ਸੋਨਾ ਗਹਿਣੇ ਬਣਾਉਣ ਲਈ ਬਿਹਤਰ ਹੈ। ਇਹ 22 ਹਿੱਸੇ ਸੋਨਾ ਅਤੇ ਦੋ ਹਿੱਸੇ ਚਾਂਦੀ, ਨਿਕਲ ਜਾਂ ਕੋਈ ਹੋਰ ਧਾਤ ਹੈ। ਹੋਰ ਧਾਤਾਂ ਨੂੰ ਮਿਲਾਉਣ ਨਾਲ, ਸੋਨਾ ਸਖ਼ਤ ਹੋ ਜਾਂਦਾ ਹੈ ਅਤੇ ਗਹਿਣਿਆਂ ਲਈ ਢੁਕਵਾਂ ਹੁੰਦਾ ਹੈ। 22 ਕੈਰੇਟ ਸੋਨਾ 91.67 ਫੀਸਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ।


ਇੱਥੇ ਜਾਣੋ ਵੱਖ-ਵੱਖ ਸ਼ਹਿਰਾਂ ਦੇ ਭਾਅ


ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 1 ਗ੍ਰਾਮ ਲਈ 7,700 ਰੁਪਏ ਅਤੇ 10 ਗ੍ਰਾਮ ਲਈ 77,000 ਰੁਪਏ ਹੈ।


ਜੈਪੁਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 10 ਗ੍ਰਾਮ ਲਈ 77,000 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ 10 ਗ੍ਰਾਮ ਲਈ 70,600 ਰੁਪਏ ਹੈ।


ਚੇਨਈ 'ਚ 24 ਕੈਰੇਟ ਸੋਨੇ ਦੀ ਕੀਮਤ 76,980 ਰੁਪਏ ਹੈ।


ਹੈਦਰਾਬਾਦ ਵਿੱਚ 24 ਕੈਰੇਟ ਸੋਨੇ ਦੀ ਕੀਮਤ 77,136 ਰੁਪਏ ਹੈ।


ਬੈਂਗਲੁਰੂ 'ਚ 24 ਕੈਰੇਟ ਸੋਨੇ ਦੀ ਕੀਮਤ 76,823 ਰੁਪਏ ਹੈ।