Gold Silver Price Today: ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਭਾਰਤੀ ਬਾਜ਼ਾਰਾਂ ਵਿੱਚ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ, 19 ਅਪ੍ਰੈਲ ਨੂੰ ਆ ਰਹੀ ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਗਾਹਕਾਂ ਨੂੰ ਵੱਡਾ ਝਟਕਾ ਲੱਗਿਆ ਹੈ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅੱਜ ਯਾਨੀ 16 ਅਪ੍ਰੈਲ 2026 ਨੂੰ ਐਮ.ਸੀ.ਐਕਸ (MCX) 'ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨਾ ਕਰੀਬ 800 ਰੁਪਏ ਮਹਿੰਗਾ ਹੋਇਆ, ਜਦਕਿ ਚਾਂਦੀ ਦੀਆਂ ਕੀਮਤਾਂ ਵਿੱਚ 4,000 ਰੁਪਏ ਦਾ ਵੱਡਾ ਉਛਾਲ ਦਰਜ ਕੀਤਾ ਗਿਆ ਹੈ।
MCX 'ਤੇ ਤਾਜ਼ਾ ਸਥਿਤੀ
5 ਜੂਨ ਦੀ ਡਿਲੀਵਰੀ ਵਾਲਾ ਸੋਨਾ 861 ਰੁਪਏ ਦੀ ਤੇਜ਼ੀ ਨਾਲ 1,54,809 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ। ਦੂਜੇ ਪਾਸੇ, 5 ਮਈ ਦੀ ਡਿਲੀਵਰੀ ਵਾਲੀ ਚਾਂਦੀ 3,993 ਰੁਪਏ ਦੇ ਉਛਾਲ ਨਾਲ 2,55,735 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਜਾ ਪਹੁੰਚੀ।
ਸਰਾਫਾ ਬਾਜ਼ਾਰ ਵਿੱਚ ਕੀਮਤਾਂ (ਪ੍ਰਤੀ 10 ਗ੍ਰਾਮ) :
24 ਕੈਰੇਟ ਸੋਨਾ: 1,55,570 (220 ਦੀ ਤੇਜ਼ੀ)22 ਕੈਰੇਟ ਸੋਨਾ: 1,42,600 (200 ਦੀ ਤੇਜ਼ੀ)18 ਕੈਰੇਟ ਸੋਨਾ: 1,16,680 (170 ਦੀ ਤੇਜ਼ੀ)
ਚਾਂਦੀ: 2,70,000 ਪ੍ਰਤੀ ਕਿਲੋਗ੍ਰਾਮ (1,000 ਦੀ ਤੇਜ਼ੀ)
ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੇ ਰੇਟ (24 ਕੈਰੇਟ)
ਦਿੱਲੀ: 1,55,720ਮੁੰਬਈ: 1,55,570ਲਖਨਊ: 1,55,720ਪਟਨਾ: 1,55,620
ਜਾਣੋ ਅਚਾਨਕ ਕਿਉਂ ਵਧੀਆਂ ਕੀਮਤਾਂ?
ਮਾਹਿਰਾਂ ਦਾ ਮੰਨਣਾ ਹੈ ਕਿ ਅਕਸ਼ੈ ਤ੍ਰਿਤੀਆ (19 ਅਪ੍ਰੈਲ) ਦੇ ਸ਼ੁਭ ਮੌਕੇ ਕਾਰਨ ਗਹਿਣਾ ਵਿਕਰੇਤਾਵਾਂ ਅਤੇ ਸਟਾਕਿਸਟਾਂ ਵੱਲੋਂ ਕੀਤੀ ਜਾ ਰਹੀ ਤਾਜ਼ਾ ਖਰੀਦਦਾਰੀ ਨੇ ਕੀਮਤਾਂ ਨੂੰ ਉੱਪਰ ਚੁੱਕਿਆ ਹੈ। ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਅਤੇ ਈਰਾਨ ਵਿਚਾਲੇ ਸਮਝੌਤੇ ਦੀਆਂ ਉਮੀਦਾਂ ਕਾਰਨ ਤਣਾਅ ਘਟਣ ਦੀ ਸੰਭਾਵਨਾ ਨੇ ਵੀ ਕੀਮਤੀ ਧਾਤੂਆਂ ਪ੍ਰਤੀ ਬਾਜ਼ਾਰ ਦੀ ਧਾਰਨਾ ਨੂੰ ਬਿਹਤਰ ਬਣਾਇਆ ਹੈ। ਹਾਲਾਂਕਿ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦੇਖੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
