Gold Silver Price Today: ਦੇਸ਼ ਭਰ ਦੇ ਸਰਾਫਾ ਬਾਜ਼ਾਰਾਂ ਅਤੇ ਵਾਇਦਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਹਿਲਾਂ ਵੱਡੀ ਗਿਰਾਵਟ ਵੇਖੀ ਗਈ। ਜਿਸ ਨਾਲ ਇੱਕ ਵਾਰ ਫਿਰ ਤੋਂ ਗਾਹਕਾਂ ਲਈ ਸੋਨਾ ਅਤੇ ਚਾਂਦੀ ਖਰੀਦਣਾ ਅਸਾਨ ਰਿਹਾ। ਹਾਲਾਂਕਿ ਹੁਣ ਇਨ੍ਹਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਵੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਵੀਰਵਾਰ (7 ਮਈ, 2026) ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਅਤੇ ਚਾਂਦੀ ਦੋਵਾਂ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ।

Continues below advertisement

MCX 'ਤੇ ਤਾਜ਼ਾ ਭਾਅ

ਅੱਜ ਕਾਰੋਬਾਰ ਦੌਰਾਨ MCX 'ਤੇ 10 ਗ੍ਰਾਮ ਸੋਨੇ ਦਾ ਵਾਇਦਾ ਭਾਅ 1,52,605 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਦੇਖਣ ਨੂੰ ਮਿਲਿਆ ਅਤੇ ਇਹ 2,55,575 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਕਰੀਬ ਕਾਰੋਬਾਰ ਕਰ ਰਹੀ ਸੀ।

Continues below advertisement

ਸਰਾਫਾ ਬਾਜ਼ਾਰ ਵਿੱਚ ਸੋਨੇ-ਚਾਂਦੀ ਦੀ ਕੀਮਤ 

ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਬੁੱਧਵਾਰ ਨੂੰ ਵੱਡਾ ਉਛਾਲ ਦੇਖਣ ਨੂੰ ਮਿਲਿਆ ਸੀ। 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 2,900 ਰੁਪਏ ਵਧ ਕੇ 1,55,400 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਹ ਭਾਅ 1,52,500 ਰੁਪਏ ਸੀ।

ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੇ ਸੈਸ਼ਨ 'ਚ ਤੇਜ਼ੀ ਆਈ ਹੈ। ਚਾਂਦੀ ਦੀ ਕੀਮਤ 3,500 ਰੁਪਏ ਭਾਵ 1.4 ਫੀਸਦੀ ਵਧ ਕੇ 2,54,500 ਰੁਪਏ ਪ੍ਰਤੀ ਕਿਲੋਗ੍ਰਾਮ (ਟੈਕਸਾਂ ਸਮੇਤ) ਹੋ ਗਈ ਹੈ। ਪਿਛਲੇ ਕਾਰੋਬਾਰੀ ਦਿਨ ਇਹ 2,51,000 ਰੁਪਏ ਦੇ ਪੱਧਰ 'ਤੇ ਸੀ।

ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ 

ਕੌਮਾਂਤਰੀ ਬਾਜ਼ਾਰ (Comex) ਵਿੱਚ ਵੀ ਕੀਮਤੀ ਧਾਤਾਂ ਤੇਜ਼ੀ ਨਾਲ ਕਾਰੋਬਾਰ ਕਰ ਰਹੀਆਂ ਹਨ। ਸੋਨਾ 22.40 ਡਾਲਰ ਦੀ ਤੇਜ਼ੀ ਨਾਲ 4,716.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦਾ ਵਾਇਦਾ ਭਾਅ ਵੀ ਵਧ ਕੇ 78.42 ਡਾਲਰ ਪ੍ਰਤੀ ਔਂਸ ਹੋ ਗਿਆ ਹੈ।

ਜਾਣੋ ਕਿਉਂ ਵਧ ਰਹੀਆਂ ਨੇ ਕੀਮਤਾਂ? 

ਮਾਹਿਰਾਂ ਅਨੁਸਾਰ, ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਹੋਣ ਦੇ ਸੰਕੇਤਾਂ ਅਤੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਕਾਰਨ ਨਿਵੇਸ਼ਕਾਂ ਦਾ ਰੁਝਾਨ ਕੀਮਤੀ ਧਾਤਾਂ ਵੱਲ ਵਧਿਆ ਹੈ। ਮੰਗ ਵਿੱਚ ਹੋਏ ਇਸ ਵਾਧੇ ਕਾਰਨ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਹ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਮਾਮੂਲੀ ਵਾਧੇ ਦੌਰਾਨ ਗਾਹਕਾਂ ਕੋਲ ਸੋਨਾ ਅਤੇ ਚਾਂਦੀ ਖਰੀਦਣ ਦਾ ਖਾਸ ਮੌਕਾ ਹੈ।