Gold Silver Rate Today: ਸਾਲ 2024 ਦਾ ਆਖਰੀ ਮਹੀਨਾ ਚੱਲ ਰਿਹਾ ਹੈ। ਪਿਛਲੇ ਮਹੀਨੇ ਸੋਨੇ ਦੀ ਕੀਮਤ 'ਚ ਕਾਫੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ। ਅੱਜ ਭਾਰਤ ਵਿੱਚ 22 ਕੈਰੇਟ ਸੋਨੇ ਦੀ ਕੀਮਤ 71,290 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 77,760 ਰੁਪਏ ਪ੍ਰਤੀ 10 ਗ੍ਰਾਮ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਸੋਨੇ ਦੀਆਂ ਕੀਮਤਾਂ ਵਧਣ ਵਾਲੀਆਂ ਹਨ।
ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਚਾਂਦੀ ਦੀ ਕੀਮਤ 91,900 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਕੱਲ੍ਹ ਨਾਲੋਂ ਅੱਜ ਚਾਂਦੀ ਦੀ ਕੀਮਤ ਵਿੱਚ ਥੋੜੀ ਕਮੀ ਆਈ ਹੈ। ਐਤਵਾਰ ਨੂੰ ਚਾਂਦੀ ਦੀ ਕੀਮਤ 92,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਮੌਜੂਦ ਸੀ। ਹਾਲਾਂਕਿ, ਦਿੱਤੀਆਂ ਗਈਆਂ ਸਾਰੀਆਂ ਧਾਤ ਦੀਆਂ ਕੀਮਤਾਂ 'ਤੇ ਕੋਈ GST, TCS ਅਤੇ ਟੈਕਸ ਲਾਗੂ ਨਹੀਂ ਹੈ। ਸਥਾਨਕ ਜਿਊਲਰ ਵੀ ਗਹਿਣਿਆਂ ਲਈ ਮੇਕਿੰਗ ਚਾਰਜ ਲੈਂਦੇ ਹਨ।
ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ
ਅਹਿਮਦਾਬਾਦ22 ਕੈਰੇਟ: ₹7123124 ਕੈਰੇਟ: ₹77,701
ਅੰਮ੍ਰਿਤਸਰ22 ਕੈਰੇਟ: ₹7135024 ਕੈਰੇਟ: ₹77820
ਚੰਡੀਗੜ22 ਕੈਰੇਟ: 7133224 ਕੈਰੇਟ: ₹77802
ਚੇਨਈ22 ਕੈਰੇਟ: ₹7117124 ਕੈਰੇਟ: ₹77641
ਦਿੱਲੀ22 ਕੈਰੇਟ: ₹7132324 ਕੈਰੇਟ: ₹77793
ਫਰੀਦਾਬਾਦ22 ਕੈਰੇਟ: ₹7135524 ਕੈਰੇਟ: ₹77825
ਗੁੜਗਾਓਂ22 ਕੈਰੇਟ: ₹7134824 ਕੈਰੇਟ: ₹77818
ਹੈਦਰਾਬਾਦ22 ਕੈਰੇਟ: ₹7117924 ਕੈਰੇਟ: ₹77649
ਜੈਪੁਰ22 ਕੈਰੇਟ: ₹7131624 ਕੈਰੇਟ: ₹77786