Gold Silver Rate on 16 November 2023: ਤਿਉਹਾਰੀ ਸੀਜ਼ਨ ਤੋਂ ਬਾਅਦ ਭਾਰਤ 'ਚ ਵਿਆਹਾਂ ਦਾ ਸੀਜ਼ਨ (Wedding Season) ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਮੇਂ ਦੌਰਾਨ ਲੋਕ ਸੋਨਾ ਅਤੇ ਚਾਂਦੀ ਦੀ ਵੱਡੇ ਪੱਧਰ 'ਤੇ ਖਰੀਦਦਾਰੀ ਕਰਦੇ ਹਨ। ਜੇਕਰ ਤੁਸੀਂ ਵੀ ਅੱਜ ਸੋਨੇ-ਚਾਂਦੀ ਦੀ ਖਰੀਦਦਾਰੀ ਕਰਨ ਬਾਰੇ ਸੋਚ ਰਹੇ ਹੋ, ਤਾਂ ਜਾਣ ਲਓ ਕਿ ਸੋਨਾ ਚੜ੍ਹਨ 'ਤੇ ਅਤੇ ਚਾਂਦੀ ਗਿਰਾਵਟ 'ਤੇ ਕਾਰੋਬਾਰ ਕਰ ਰਿਹਾ ਹੈ। ਵੀਰਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ਯਾਨੀ ਫਿਊਚਰਜ਼ ਮਾਰਕਿਟ 'ਚ ਸੋਨਾ 60,148 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ। ਸਵੇਰੇ 11.30 ਵਜੇ ਤੱਕ ਸੋਨਾ 64 ਰੁਪਏ ਜਾਂ 0.11 ਫੀਸਦੀ ਦੇ ਵਾਧੇ ਨਾਲ 60, 175 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ, ਕੱਲ੍ਹ ਸੋਨਾ 60,111 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਚਾਂਦੀ ਹੋ ਗਈ ਸਸਤੀ
ਸੋਨੇ ਤੋਂ ਇਲਾਵਾ ਜੇ ਚਾਂਦੀ ਦੀ ਗੱਲ ਕਰੀਏ ਤਾਂ ਅੱਜ ਇਸ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਵਾਇਦਾ ਬਾਜ਼ਾਰ 'ਚ ਚਾਂਦੀ 72,174 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਖੁੱਲ੍ਹੀ। ਇਸ ਤੋਂ ਬਾਅਦ ਇਸ ਦੀ ਕੀਮਤ 'ਚ ਕੁਝ ਵਾਧਾ ਦਰਜ ਕੀਤਾ ਗਿਆ ਹੈ ਅਤੇ ਸਵੇਰੇ 11.30 ਵਜੇ ਤੱਕ ਇਹ ਕੱਲ੍ਹ ਦੇ ਮੁਕਾਬਲੇ 37 ਰੁਪਏ ਯਾਨੀ 0.05 ਫੀਸਦੀ ਸਸਤਾ ਹੋ ਕੇ 72,335 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਬਣਿਆ ਹੋਇਆ ਹੈ। ਜਦੋਂ ਕਿ ਬੁੱਧਵਾਰ ਨੂੰ ਇਹ 70,372 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ।
16 ਨਵੰਬਰ 2023 ਨੂੰ ਪ੍ਰਮੁੱਖ ਸ਼ਹਿਰਾਂ ਦੇ ਸੋਨੇ ਅਤੇ ਚਾਂਦੀ ਦੀਆਂ ਦਰਾਂ-
- ਦਿੱਲੀ- 24 ਕੈਰੇਟ ਸੋਨਾ 61,190 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
- ਕੋਲਕਾਤਾ— 24 ਕੈਰੇਟ ਸੋਨਾ 61,040 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
- ਚੇਨਈ- 24 ਕੈਰੇਟ ਸੋਨਾ 61,470 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 78,000 ਰੁਪਏ ਪ੍ਰਤੀ ਕਿਲੋਗ੍ਰਾਮ
- ਮੁੰਬਈ— 24 ਕੈਰੇਟ ਸੋਨਾ 61,040 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
- ਜੈਪੁਰ- 24 ਕੈਰੇਟ ਸੋਨਾ 61,190 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
- ਨੋਇਡਾ- 24 ਕੈਰੇਟ ਸੋਨਾ 61,190 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
- ਪੁਣੇ— 24 ਕੈਰੇਟ ਸੋਨਾ 61,040 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
- ਗਾਜ਼ੀਆਬਾਦ- 24 ਕੈਰੇਟ ਸੋਨਾ 61,190 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
- ਪਟਨਾ- 24 ਕੈਰੇਟ ਸੋਨਾ 61,090 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
- ਲਖਨਊ- 24 ਕੈਰੇਟ ਸੋਨਾ 61,190 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,000 ਰੁਪਏ ਪ੍ਰਤੀ ਕਿਲੋਗ੍ਰਾਮ
ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹੋ ਗਈ ਹੈ ਸਸਤੀ
ਘਰੇਲੂ ਬਾਜ਼ਾਰ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੈਟਲ ਰਿਪੋਰਟ ਮੁਤਾਬਕ ਅੱਜ ਸੋਨੇ ਦੀ ਕੀਮਤ 'ਚ 0.1 ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਇਹ 1,960 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਕੱਲ੍ਹ ਦੇ ਮੁਕਾਬਲੇ 0.4 ਫੀਸਦੀ ਸਸਤਾ ਹੋ ਕੇ 23.36 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਬਰਕਰਾਰ ਹੈ।