ਨਵੀਂ ਦਿੱਲੀ: ਗਲੋਬਲ ਬਾਜ਼ਾਰ (Global market) ਵਿੱਚ ਸੋਨੇ ਦੀ ਕੀਮਤ ਵਿੱਚ ਉਤਰਾ-ਚੜ੍ਹਾਅ ਦੇ ਵਿਚਕਾਰ ਘਰੇਲੂ ਬਾਜ਼ਾਰ (Domestic market) ਵਿੱਚ ਸੋਨੇ ਤੇ ਚਾਂਦੀ ਦੋਵਾਂ ਦੀ ਕੀਮਤ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ, ਅਮਰੀਕਾ ਵਿੱਚ ਰਾਹਤ ਪੈਕੇਜ ਦੀ ਉਡੀਕ ਵਿੱਚ ਹੋਰ ਵਾਧਾ ਹੋਇਆ ਹੈ। ਰਾਸ਼ਟਰਪਤੀ ਟਰੰਪ ਦੇ ਸਲਾਹਕਾਰ ਨੇ ਕਿਹਾ ਕਿ ਇਸ ਲਈ ਹੁਣ ਇੰਤਜ਼ਾਰ ਕਰਨਾ ਪਏਗਾ। ਇਸ ਨਾਲ ਸੋਨੇ ਦੀ ਕੀਮਤ (Gold Price) 'ਤੇ ਵੀ ਅਸਰ ਪਿਆ ਹੈ।
ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ
ਘਰੇਲੂ ਬਾਜ਼ਾਰ 'ਚ ਸੋਨਾ ਡਿੱਗਿਆ:
ਸ਼ੁੱਕਰਵਾਰ ਨੂੰ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.26% ਯਾਨੀ 132 ਰੁਪਏ ਦੀ ਤੇਜ਼ੀ ਨਾਲ 50,414 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 0.63 ਪ੍ਰਤੀਸ਼ਤ ਯਾਨੀ 378 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਗੋਲਡ ਸਪੋਟ 50699 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ, ਜਦੋਂਕਿ ਗੋਲਡ ਫਿਊਚਰ 50384 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ।
ਦਿੱਲੀ ਦੀ ਮਾਰਕੀਟ ਵਿੱਚ ਸੋਨਾ ਘਟ ਗਿਆ:
ਦਿੱਲੀ ਬਾਜ਼ਾਰ ਵਿਚ ਸੋਨਾ ਵੀਰਵਾਰ ਨੂੰ 121 ਰੁਪਏ ਦੀ ਗਿਰਾਵਟ ਨਾਲ 50,630 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ, ਜਦੋਂਕਿ ਚਾਂਦੀ ਦੀ ਕੀਮਤ 1,277 ਰੁਪਏ ਦੀ ਗਿਰਾਵਟ ਨਾਲ 60,098 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
November Bank Holiday List: ਨਵੰਬਰ 'ਚ ਇਨ੍ਹਾਂ ਤਰੀਕਾਂ ਨੂੰ ਰਹਿਣਗੇ ਬੈਂਕ ਬੰਦ, ਪਹਿਲਾਂ ਹੀ ਕਰ ਲਓ ਜ਼ਰੂਰੀ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Gold Silver Price: ਸੋਨੇ-ਚਾਂਦੀ ਦੇ ਉਤਰਾ-ਚੜ੍ਹਾਅ ਤੋਂ ਸਹਿਮੇ ਗਾਹਕ, ਘਟੀ ਮੰਗ, ਜਾਣੋ ਤਾਜ਼ਾ ਭਾਅ
ਏਬੀਪੀ ਸਾਂਝਾ
Updated at:
30 Oct 2020 12:43 PM (IST)
ਜੁਲਾਈ-ਸਤੰਬਰ ਵਿੱਚ ਭਾਰਤ ਵਿੱਚ ਸੋਨੇ ਦੀ ਮੰਗ ਵਿੱਚ 30 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਵਰਲਡ ਗੋਲਡ ਕੌਂਸਲ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।
- - - - - - - - - Advertisement - - - - - - - - -