ਚੰਡੀਗੜ੍ਹ: ਤਿਉਹਾਰਾਂ ਦੇ ਸੀਜ਼ਨ ’ਚ ਦੀਵਾਲੀ ਲਈ ਖ਼ਰੀਦਦਾਰੀ ਕਰਨੀ ਹੈ, ਤਾਂ ਕਈ ਈ–ਕਾਮਰਸ ਪਲੇਟਫ਼ਾਰਮਾਂ ਉੱਤੇ ਚੋਖਾ ਡਿਸਕਾਊਂਟ ਮਿਲ ਰਿਹਾ ਹੈ। ਐਮੇਜ਼ੌਨ ਤੇ ਮਿੰਤਰਾ ਉੱਤੇ ਨਵੇਂ ਕੱਪੜੇ, ਜੁੱਤੀਆਂ, ਬਿਊਟੀ ਪ੍ਰੋਡਕਟਸ ਖ਼ਰੀਦਣ ਦਾ ਵਧੀਆ ਮੌਕਾ ਹੈ। ਸੇਲ ਵਿੱਚ HDFC ਬੈਂਕ ਦੇ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਖ਼ਰੀਦਦਾਰੀ ਕਰਨ ਉੱਤੇ 10 ਪ੍ਰਤੀਸ਼ਤ ਤੁਰੰਤ ਕੈਸ਼ ਬੈਕ ਮਿਲੇਗਾ। ਡੈਬਿਟ ਕਾਰਡ ਉੱਤੇ ਇਹ ਵੱਧ ਤੋਂ ਵੱਧ 2,250 ਰੁਪਏ ਤੇ ਕ੍ਰੈਡਿਟ ਕਾਰਡ ਉੱਤੇ 4,750 ਰੁਪਏ ਹੋਵੇਗਾ।

ਐਮੇਜ਼ੌਨ ਉੱਤੇ ਮਿਲ ਰਹੇ ਵਧੀਆ ਆਫ਼ਰ:

ਐਮੇਜ਼ੌਨ ਗ੍ਰੇਟ ਇੰਡੀਅਨ ਫ਼ੈਸਟੀਵਲ ਸੇਲ ਵਿੱਚ ਤੁਹਾਨੂੰ ਕੱਪੜਿਆਂ ਉੱਤੇ 80 ਫ਼ੀਸਦੀ ਤੱਕ ਦੀ ਡਿਸਕਾਊਂਟ ਛੋਟ ਮਿਲ ਰਹੀ ਹੈ। ਸੇਲ ਵਿੱਚ ਮਰਦਾਨਾ ਕੱਪੜਿਆਂ ਉੱਤੇ 80 ਫ਼ੀ ਸਦੀ ਤੱਕ ਦੀ ਛੋਟ ਮਿਲ ਰਹੀ ਹੈ। ਟੀ ਸ਼ਰਟ 399 ਰੁਪਏ ਦੀ ਖ਼ਰੀਦ ਸਕਦੇ ਹੋ। ਆਮ ਕਮੀਜ਼ 499 ਰੁਪਏ ਤੋਂ ਘੱਟ ਕੀਮਤ ਦਾ ਮਿਲੇਗਾ। ਜੀਨਜ਼ 599 ਰੁਪਏ ’ਚ ਖ਼ਰੀਦੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਜੁੱਤੀਆਂ, ਘੜੀਆਂ ਜਿਹੇ ਸਾਮਾਨ ਉੱਤੇ ਵੀ 80 ਫ਼ੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਸੇਲ ਵਿੱਚ ਔਰਤਾਂ ਦੇ ਕੱਪੜਿਆਂ ਉੱਤੇ ਵੀ 80 ਫ਼ੀਸਦੀ ਡਿਸਕਾਊਂਟ ਮਿਲ ਰਿਹਾ ਹੈ। ਉੱਧਰ ਮੇਕਅੱਪ ਤੇ ਬਿਊਟੀ ਪ੍ਰੋਡਕਟਸ ਉੱਤੇ 70 ਫ਼ੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।

ਮਿੰਤਰਾ 'ਤੇ ਮਿਲ ਰਹੇ ਇਹ ਆੱਫ਼ਰ:

ਈ–ਕਾਮਰਸ ਪਲੇਟਫ਼ਾਰਮ MYNTRA ਦੇ ਬਿੱਗ ਫ਼ੈਸ਼ਨ ਫ਼ੈਸਟੀਵਲ ਵਿੱਚ 50 ਤੋਂ 80 ਫ਼ੀ ਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸੇਲ ਵਿੱਚ ਔਰਤਾਂ ਲਈ ਟੌਪ ਉੱਤੇ 50 ਤੋਂ 80 ਫ਼ੀ ਸਦੀ ਦੀ ਛੋਟ ਮਿਲ ਰਹੀ ਹੈ। ਉਨ੍ਹਾਂ ਲਈ ਡ੍ਰੈੱਸ, ਸਾੜ੍ਹੀ ਤੇ ਕੁੜਤੇ ਉੱਤੇ ਵੀ 50 ਤੋਂ 80 ਫ਼ੀ ਸਦੀ ਦਾ ਡਿਸਕਾਊਂਟ ਹੈ। ਲੇਡੀਜ਼ ਜੀਨਜ਼ ਉੱਤੇ 40 ਤੋਂ 80 ਫ਼ੀ ਸਦੀ ਛੋਟ ਮਿਲ ਰਹੀ ਹੈ। ਨਾਲ ਹੀ ਹੈਂਡਬੈਗ ਉੱਤੇ 40 ਤੋਂ 80 ਫ਼ੀ ਸਦੀ ਤੱਕ ਡਿਸਕਾਊਂਟ ਮਿਲ ਰਿਹਾ ਹੈ। ਬਿਊਟੀ ਪ੍ਰੋਡਕਟਸ ਉੱਤੇ 80 ਫ਼ੀ ਸਦੀ ਛੋਟ ਮਿਲ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904