Labour Code Rules: ਕਰਮਚਾਰੀਆਂ ਲਈ ਰਾਹਤ ਭਰੀ ਅਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨਵੇਂ ਕਿਰਤ ਕੋਡ ਦੇ ਲਾਗੂ ਹੋਣ ਨਾਲ, ਨਿੱਜੀ ਖੇਤਰ ਦੇ ਕਰਮਚਾਰੀ ਹਫ਼ਤੇ ਵਿੱਚ ਲਗਾਤਾਰ ਤਿੰਨ ਦਿਨ ਛੁੱਟੀ ਦਾ ਆਨੰਦ ਮਾਣ ਸਕਣਗੇ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਹਫ਼ਤੇ ਵਿੱਚ ਸਿਰਫ਼ 4 ਦਿਨ ਦਫ਼ਤਰ ਜਾਣਾ ਪਵੇਗਾ। ਹਾਲਾਂਕਿ, ਇਸਦੇ ਨਾਲ ਹੀ ਕੁਝ ਮਹੱਤਵਪੂਰਨ ਸ਼ਰਤਾਂ ਵੀ ਹਨ। ਇਸਦਾ ਸਿੱਧਾ ਪ੍ਰਭਾਵ ਕੰਮ ਕਰਨ ਵਾਲੇ ਲੋਕਾਂ ਦੇ ਜੀਵਨ 'ਤੇ ਪਵੇਗਾ। 

Continues below advertisement

ਕਿਵੇਂ ਮਿਲੇਗੀ 3 ਦਿਨਾਂ ਦੀ ਛੁੱਟੀ? 

ਦੱਸ ਦੇਈਏ ਕਿ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ 'ਕੋਡ ਆਨ ਵੇਜਜ਼ (ਸੈਂਟਰਲ) ਰੂਲਜ਼' ਦੇ ਅਨੁਸਾਰ, ਹੁਣ ਕੰਪਨੀਆਂ ਆਪਣੇ ਕਰਮਚਾਰੀਆਂ ਨਾਲ ਆਪਸੀ ਸਹਿਮਤੀ ਨਾਲ ਹਫ਼ਤੇ 'ਚ ਸਿਰਫ਼ 4 ਦਿਨ ਕੰਮ ਕਰਨ ਦਾ ਵਿਕਲਪ ਲਾਗੂ ਕਰ ਸਕਦੀਆਂ ਹਨ। ਨਵੇਂ ਨਿਯਮਾਂ ਮੁਤਾਬਕ, ਜੇਕਰ ਕੋਈ ਕੰਪਨੀ 4 ਦਿਨਾਂ ਦਾ ਵਰਕ ਮਾਡਲ ਅਪਣਾਉਂਦੀ ਹੈ, ਤਾਂ ਮੁਲਾਜ਼ਮਾਂ ਨੂੰ ਹਫ਼ਤੇ 'ਚ 3 ਦਿਨਾਂ ਦੀ ਛੁੱਟੀ ਮਿਲੇਗੀ। ਹਾਲਾਂਕਿ, ਇਸ ਦੇ ਬਦਲੇ ਰੋਜ਼ਾਨਾ ਕੰਮ ਦੇ ਘੰਟੇ ਵਧ ਸਕਦੇ ਹਨ। ਕਰਮਚਾਰੀਆਂ ਨੂੰ ਦਿਨ 'ਚ ਲਗਭਗ 12 ਘੰਟੇ ਦੀ ਸ਼ਿਫਟ ਕਰਨੀ ਪੈ ਸਕਦੀ ਹੈ, ਜਿਸ 'ਚ ਆਰਾਮ ਅਤੇ ਬ੍ਰੇਕ ਦਾ ਸਮਾਂ ਵੀ ਸ਼ਾਮਲ ਹੋਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਕ ਹਫ਼ਤੇ 'ਚ ਕੁੱਲ ਕੰਮ ਦੇ ਘੰਟੇ 48 ਘੰਟਿਆਂ ਤੋਂ ਵੱਧ ਨਹੀਂ ਹੋਣਗੇ।

Continues below advertisement

ਕੀ ਇਹ ਸਾਰੀਆਂ ਕੰਪਨੀਆਂ ਲਈ ਲਾਜ਼ਮੀ ਹੈ?

ਨਹੀਂ, ਇਹ ਨਿਯਮ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਕੋਈ ਵੀ ਕੰਪਨੀ ਜ਼ਬਰਦਸਤੀ ਇਹ ਮਾਡਲ ਲਾਗੂ ਨਹੀਂ ਕਰ ਸਕਦੀ। ਲੇਬਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਹੂਲਤ ਸਿਰਫ਼ ਲਚਕਤਾ (flexibility) ਦੇਣ ਲਈ ਲਿਆਂਦੀ ਗਈ ਹੈ ਅਤੇ ਇਹ ਕੰਪਨੀ ਤੇ ਕਰਮਚਾਰੀ ਦੋਵਾਂ ਦੀ ਆਪਸੀ ਸਹਿਮਤੀ ਨਾਲ ਹੀ ਲਾਗੂ ਹੋਵੇਗੀ। ਨਵੇਂ ਨਿਯਮਾਂ ਤਹਿਤ ਜੇਕਰ ਕੋਈ ਮੁਲਾਜ਼ਮ ਤੈਅ ਸਮੇਂ ਤੋਂ ਵੱਧ ਕੰਮ ਕਰਦਾ ਹੈ, ਤਾਂ ਕੰਪਨੀ ਨੂੰ ਉਸ ਨੂੰ ਦੁੱਗਣਾ ਓਵਰਟਾਈਮ ਦੇਣਾ ਪਵੇਗਾ। ਨਵੇਂ ਓਕੂਪੇਸ਼ਨਲ ਸੇਫਟੀ ਅਤੇ ਹੈਲਥ ਨਿਯਮਾਂ 'ਚ ਰੋਜ਼ਾਨਾ ਓਵਰਟਾਈਮ ਦੀ ਸੀਮਾ ਦੀ ਬਜਾਏ ਹਫ਼ਤਾਵਾਰੀ ਕੰਮ ਦੇ ਘੰਟਿਆਂ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ।

ਕਿਹੜੇ ਸੈਕਟਰਾਂ 'ਚ ਆਸਾਨੀ ਨਾਲ ਲਾਗੂ ਹੋਣਗੇ ਇਹ ਨਿਯਮ?

ਇਹ ਮਾਡਲ ਖ਼ਾਸ ਕਰਕੇ ਉਨ੍ਹਾਂ ਖੇਤਰਾਂ 'ਚ ਸਫ਼ਲ ਹੋ ਸਕਦਾ ਹੈ ਜਿੱਥੇ ਕੰਮ ਡਿਜੀਟਲ ਹੈ, ਜਿਵੇਂ ਕਿ: 

ਆਈ.ਟੀ. (IT) ਸੈਕਟਰਮਾਰਕੀਟਿੰਗ ਅਤੇ ਡਿਜ਼ਾਈਨਿੰਗਗਿਆਨ-ਅਧਾਰਿਤ ਕੰਪਨੀਆਂ

ਇਨ੍ਹਾਂ ਖੇਤਰਾਂ ਲਈ ਹੋਵੇਗੀ ਚੁਣੌਤੀ

ਕੁਝ ਅਜਿਹੇ ਖੇਤਰ ਹਨ ਜਿੱਥੇ 4 ਦਿਨਾਂ ਦਾ ਕੰਮ ਲਾਗੂ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਉੱਥੇ ਲਗਾਤਾਰ ਮੈਨਪਾਵਰ ਦੀ ਲੋੜ ਹੁੰਦੀ ਹੈ, ਜਿਵੇਂ ਕਿ:

ਹਸਪਤਾਲ ਅਤੇ ਸਿਹਤ ਸੇਵਾਵਾਂਰਿਟੇਲ ਅਤੇ ਟ੍ਰਾਂਸਪੋਰਟਮੈਨੂਫੈਕਚਰਿੰਗ ਯੂਨਿਟ ਅਤੇ ਲੋਜਿਸਟਿਕਸ