LPG Cylinder Gets Cheaper: ਅੱਜ ਤੋਂ ਨਵਾਂ ਮਹੀਨਾ ਅਗਸਤ ਚੜ੍ਹ ਗਿਆ ਹੈ, ਜਿਸ ਕਰਕੇ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ। ਜੀ ਹਾਂ 1 ਅਗਸਤ 2025 ਤੋਂ ਦੇਸ਼ 'ਚ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 'ਚ 33.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ ਵਿੱਚ ਇਹ ਸਿਲੰਡਰ 1,665 ਰੁਪਏ ਤੋਂ ਘਟ ਕੇ 1,631.50 ਰੁਪਏ ਦਾ ਹੋ ਗਿਆ ਹੈ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ 58.50 ਰੁਪਏ, ਜੂਨ ਵਿੱਚ 24 ਰੁਪਏ, ਮਈ ਵਿੱਚ 14.50 ਰੁਪਏ ਅਤੇ ਅਪ੍ਰੈਲ ਵਿੱਚ 41 ਰੁਪਏ ਦੀ ਕਟੌਤੀ ਹੋਈ ਸੀ।
ਘਰੇਲੂ ਗੈਸ ਉਪਭੋਗਤਾਵਾਂ ਨੂੰ ਨਹੀਂ ਮਿਲੀ ਰਾਹਤ
ਹਾਲਾਂਕਿ ਘਰੇਲੂ ਵਰਤੋਂ ਵਾਲੇ 14.2 ਕਿਲੋ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਨਾਲ ਘਰੇਲੂ ਉਪਭੋਗਤਾਵਾਂ ਲਈ ਕੀਮਤਾਂ ਸਥਿਰ ਰਹਿਣਗੀਆਂ, ਜੋ ਆਮ ਜਨਤਾ ਦੇ ਬਜਟ ਲਈ ਕੁਝ ਹੱਦ ਤੱਕ ਠੀਕ ਗੱਲ ਹੈ।
ਹੋਟਲ-ਰੇਸਟੋਰੈਂਟ ਸੈਕਟਰ ਨੂੰ ਰਾਹਤ
ਕਮਰਸ਼ੀਅਲ ਗੈਸ ਸਿਲੰਡਰ ਸਸਤੇ ਹੋਣ ਕਾਰਨ ਹੋਟਲ, ਰੇਸਟੋਰੈਂਟ, ਢਾਬੇ, ਕੇਟਰਿੰਗ ਅਤੇ ਛੋਟੇ ਵਪਾਰੀ ਸਿੱਧਾ ਲਾਭ ਲੈ ਸਕਣਗੇ, ਕਿਉਂਕਿ ਇਹ ਸੈਕਟਰ ਵੱਡੀ ਮਾਤਰਾ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਦੇ ਹਨ। ਇਸ ਰਾਹਤ ਨਾਲ ਫੂਡ ਸਰਵਿਸ ਇੰਡਸਟਰੀ ਦੀ ਲਾਗਤ ਵਿੱਚ ਕੁਝ ਕਮੀ ਆ ਸਕਦੀ ਹੈ।
ਕੀਮਤਾਂ ਤੈਅ ਕਰਨ ਦੇ ਪਿੱਛੇ ਕਾਰਨ
ਤੇਲ ਮਾਰਕੀਟਿੰਗ ਕੰਪਨੀਆਂ (OMCs) ਦਾ ਕਹਿਣਾ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਹੋਣ ਵਾਲਾ ਤਬਦੀਲੀ ਅੰਤਰਰਾਸ਼ਟਰੀ ਮਾਰਕੀਟ 'ਚ ਐਲਪੀਜੀ ਦੇ ਭਾਅ ਅਤੇ ਟੈਕਸ ਸਟਰੱਕਚਰ 'ਚ ਹੋਣ ਵਾਲੇ ਬਦਲਾਅ ਉੱਤੇ ਆਧਾਰਤ ਹੁੰਦੀ ਹੈ। ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਕੀਤੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।