LPG Cylinder Price Reduced: ਜੁਲਾਈ ਮਹੀਨੇ ਦੀ ਸ਼ੁਰੂਆਤ ਇੱਕ ਖੁਸ਼ਖਬਰੀ ਨਾਲ ਹੋਈ ਹੈ। ਅੱਜ ਸਵੇਰੇ ਆਇਲ ਮਾਰਕਟਿੰਗ ਕੰਪਨੀਆਂ (OMC) ਵੱਲੋਂ LPG ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਕਰਕੇ ਆਮ ਆਦਮੀ ਨੂੰ ਰਾਹਤ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ 19 ਕਿਲੋ ਦੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ₹60 ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਦਿੱਲੀ ਵਿੱਚ ₹1665 ਹੋ ਗਈ ਹੈ।

ਹਾਲਾਂਕਿ 14 ਕਿਲੋ ਦੇ ਘਰੇਲੂ LPG ਸਿਲੰਡਰ ਦੀਆਂ ਕੀਮਤਾਂ 'ਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ। ਇਹ ਵੀ ਯਾਦ ਰਹੇ ਕਿ ਜੂਨ ਮਹੀਨੇ ਵਿੱਚ ਵੀ ਕਮਰਸ਼ੀਅਲ LPG ਸਿਲੰਡਰਾਂ ਦੀ ਕੀਮਤ ਵਿੱਚ ₹24 ਦੀ ਕਟੌਤੀ ਕੀਤੀ ਗਈ ਸੀ।

ਨਵੀਂ ਕਟੌਤੀ ਤੋਂ ਬਾਅਦ 19 ਕਿਲੋ ਦੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਚਾਰ ਵੱਡੇ ਸ਼ਹਿਰਾਂ ਵਿੱਚ ਹੇਠ ਲਿਖੇ ਅਨੁਸਾਰ ਹੋ ਗਈ ਹੈ:

ਦਿੱਲੀ – ₹1665ਮੁੰਬਈ – ₹1616ਕੋਲਕਾਤਾ – ₹1769ਚੇੱਨਈ – ₹1823.50

1 ਜੁਲਾਈ 2025 ਨੂੰ 14.2 ਕਿਲੋ ਵਾਲੇ ਘਰੇਲੂ LPG ਸਿਲੰਡਰ ਦੇ ਰੇਟ ਹੇਠ ਲਿਖੇ ਹਨ। ਦਿੱਲੀ ਵਿੱਚ ਇਹ ₹853 ਹੈ, ਗੁਰੂਗ੍ਰਾਮ ₹861.5, ਅਹਿਮਦਾਬਾਦ ₹860, ਜੈਪੁਰ ₹856.5, ਪਟਨਾ ₹942.5, ਆਗਰਾ ₹865.5, ਮੀਰਠ ₹860, ਗਾਜੀਆਬਾਦ ₹850.5, ਇੰਦੌਰ ₹881, ਭੋਪਾਲ ₹858.5, ਲੁਧਿਆਣਾ ₹880, ਵਾਰਾਣਸੀ ₹916.5, ਲਖਨਊ ₹890.5, ਮੁੰਬਈ ₹852.5, ਪੂਣੇ ₹856, ਹੈਦਰਾਬਾਦ ₹905 ਅਤੇ ਬੈਂਗਲੁਰੂ ਵਿੱਚ ₹855.5 ਦਰਜ ਕੀਤਾ ਗਿਆ ਹੈ।

ਘਰੇਲੂ ਐਲਪੀਜੀ ਸਿਲੰਡਰ ਦੀ ਵਰਤੋਂ

ਘਰੇਲੂ ਐਲਪੀਜੀ ਸਿਲੰਡਰ ਦਾ ਆਕਾਰ ਆਮ ਤੌਰ 'ਤੇ 14.2 ਕਿਲੋਗ੍ਰਾਮ ਹੁੰਦਾ ਹੈ। ਇਸ ਦੀ ਵਰਤੋਂ ਘਰ ਵਿੱਚ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਗੈਸ ਹੀਟਰ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ। ਗ੍ਰਾਮੀਣ ਖੇਤਰਾਂ ਵਿੱਚ, ਐਲਪੀਜੀ ਸਿਲੰਡਰ ਦੀ ਮਦਦ ਨਾਲ ਰੋਸ਼ਨੀ ਲਈ ਐਲਪੀਜੀ ਲੈਂਪ ਵੀ ਵਰਤੇ ਜਾਂਦੇ ਹਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।