ਨਵੀਂ ਦਿੱਲੀ: ਜੇਕਰ ਤੁਸੀਂ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਜਾਂ ਫਿਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਸਸਤੀ ਹਵਾਈ ਯਾਤਰਾ ਦਾ ਫਾਇਦਾ ਉਠਾ ਸਕਦੇ ਹੋ। ਘਰੇਲੂ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ 'Wow Winter Sale' ਤਹਿਤ ਸਸਤੇ ਹਵਾਈ ਕਿਰਾਏ ਸਕੀਮ ਪੇਸ਼ ਕੀਤੀ ਹੈ।
ਇਸ ਸਕੀਮ ਦਾ ਫਾਇਦਾ ਉਠਾਉਂਦੇ ਹੋਏ, ਤੁਸੀਂ ਸਿਰਫ 1,122 ਰੁਪਏ (Incl. of Taxes) ਵਿੱਚ ਹਵਾਈ ਯਾਤਰਾ ਕਰ ਸਕਦੇ ਹੋ। ਇਹ ਸੇਲ 27 ਦਸੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਟਿਕਟਾਂ 31 ਦਸੰਬਰ 2021 ਤੱਕ ਬੁੱਕ ਕੀਤੀਆਂ ਜਾ ਸਕਦੀਆਂ ਹਨ।
15 ਜਨਵਰੀ ਤੋਂ ਕਰ ਸਕੋਗੇ ਯਾਤਰਾ
ਸਪਾਈਸਜੈੱਟ ਨੇ ਕਿਹਾ ਕਿ ਤੁਸੀਂ 15 ਜਨਵਰੀ ਤੋਂ 15 ਅਪ੍ਰੈਲ ਤੱਕ ਦੀ ਯਾਤਰਾ ਦੌਰਾਨ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ। ਯਾਨੀ ਹੁਣੇ ਟਿਕਟ ਬੁੱਕ ਕਰੋ ਅਤੇ 15 ਜਨਵਰੀ ਤੋਂ ਬਾਅਦ ਸਸਤੀ ਹਵਾਈ ਯਾਤਰਾ ਦਾ ਆਨੰਦ ਲਓ। Wow Winter Sale ਤਹਿਤ ਸੀਮਤ ਸੀਟਾਂ ਉਪਲਬਧ ਹਨ।
ਸਪਾਈਸਜੈੱਟ ਦਾ ਇਹ ਆਫਰ 'ਪਹਿਲਾਂ ਆਓ, ਪਹਿਲਾਂ ਪਾਓ' 'ਤੇ ਆਧਾਰਿਤ ਹੈ, ਯਾਨੀ ਸੀਟ ਦੀ ਉਪਲਬਧਤਾ ਤੱਕ ਤੁਸੀਂ ਇਸ ਆਫਰ ਦਾ ਲਾਭ ਲੈ ਸਕਦੇ ਹੋ। ਇਹ ਆਫਰ ਸਾਰੇ ਘਰੇਲੂ ਰੂਟਾਂ 'ਤੇ ਉਪਲਬਧ ਹੈ। ਇੰਨਾ ਹੀ ਨਹੀਂ ਜੇਕਰ ਯਾਤਰੀਆਂ ਦੇ ਟਰੈਵਲ ਪਲਾਨ 'ਚ ਕੋਈ ਬਦਲਾਅ ਹੁੰਦਾ ਹੈ ਤਾਂ ਯਾਤਰੀ ਬਗੈਰ ਕਿਸੇ ਫੀਸ ਦੇ ਬਦਲਾਅ ਕਰ ਸਕਦੇ ਹਨ। ਪਰ ਇਸ ਦੇ ਲਈ ਯਾਤਰੀਆਂ ਨੂੰ ਫਲਾਈਟਾਂ ਦੀ ਰਵਾਨਗੀ ਦੀ ਮਿਤੀ ਤੋਂ ਦੋ ਦਿਨ ਪਹਿਲਾਂ ਬੁਕਿੰਗ ਦੀ ਤਰੀਕ ਬਦਲਣੀ ਪਵੇਗੀ।
Wow Winter Sale ਟਿਕਟਾਂ ਦੀ ਬੁਕਿੰਗ ਦੇ ਨਾਲ, ਸਪਾਈਸਜੈੱਟ ਅਗਲੀ ਯਾਤਰਾ 'ਤੇ 500 ਰੁਪਏ ਦਾ ਮੁਫਤ ਫਲਾਈਟ ਵਾਊਚਰ ਵੀ ਪੇਸ਼ ਕਰੇਗੀ। ਜਿਸ ਨੂੰ ਤੁਸੀਂ 15 ਤੋਂ 31 ਜਨਵਰੀ 2022 ਦੇ ਵਿਚਕਾਰ ਵਰਤ ਸਕਦੇ ਹੋ।
ਇਹ ਵੀ ਪੜ੍ਹੋ: Weather Alert: ਉੱਤਰ ਭਾਰਤ ਦੇ ਕਈ ਸੂਬਿਆਂ 'ਚ ਮੀਂਹ ਨੇ ਠੰਢ 'ਚ ਕੀਤਾ ਵਾਧਾ, ਨਵੇਂ ਸਾਲ ਦਾ ਆਗਾਜ਼ ਸੀਤ ਲਹਿਰ ਨਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin