Advance Tax Deadline : ਜੂਨ ਮਹੀਨਾ ਟੈਕਸਦਾਤਾਵਾਂ ਲਈ ਬਹੁਤ ਮਹੱਤਵਪੂਰਨ ਹੈ। ਐਡਵਾਂਸ ਟੈਕਸ ਦੀ ਪਹਿਲੀ ਕਿਸ਼ਤ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 15 ਜੂਨ 2026 ਹੈ। ਜਿਨ੍ਹਾਂ ਕਰਦਾਤਾਵਾਂ ਦੀ ਸਾਲਾਨਾ ਟੈਕਸ ਦੇਣਦਾਰੀ 10,000 ਤੋਂ ਵੱਧ ਹੈ, ਉਨ੍ਹਾਂ ਨੂੰ ਸਮੇਂ ਸਿਰ ਇਸ ਦਾ ਭੁਗਤਾਨ ਕਰ ਦੇਣਾ ਚਾਹੀਦਾ ਹੈ। ਦੇਰੀ ਹੋਣ ਜਾਂ ਘੱਟ ਟੈਕਸ ਜਮ੍ਹਾਂ ਕਰਵਾਉਣ ਦੀ ਸਥਿਤੀ ਵਿੱਚ ਵਾਧੂ ਵਿਆਜ ਦੇਣਾ ਪੈ ਸਕਦਾ ਹੈ।

Continues below advertisement

ਕੀ ਹੁੰਦਾ ਹੈ ਐਡਵਾਂਸ ਟੈਕਸ?

ਐਡਵਾਂਸ ਟੈਕਸ ਉਹ ਇਨਕਮ ਟੈਕਸ ਹੁੰਦਾ ਹੈ ,ਜੋ ਸਾਲ ਦੇ ਅੰਤ ਵਿੱਚ ਇੱਕੋ ਵਾਰ ਭਰਨ ਦੀ ਬਜਾਏ ਸਾਲ ਦੌਰਾਨ ਕਿਸ਼ਤਾਂ ਵਿੱਚ ਅਦਾ ਕੀਤਾ ਜਾਂਦਾ ਹੈ। ਇਸ ਨੂੰ "ਕਮਾਓ ਅਤੇ ਟੈਕਸ ਭਰੋ" ਯੋਜਨਾ ਵੀ ਕਿਹਾ ਜਾਂਦਾ ਹੈ। ਜੇਕਰ ਤੁਹਾਡੀ ਟੈਕਸ ਦੇਣਦਾਰੀ ₹10,000 ਤੋਂ ਵੱਧ ਹੈ ਤਾਂ ਐਡਵਾਂਸ ਟੈਕਸ ਭਰਨਾ ਲਾਜ਼ਮੀ ਹੈ।

Continues below advertisement

ਕੌਣ ਭਰਦਾ ਹੈ ਐਡਵਾਂਸ ਟੈਕਸ?

ਐਡਵਾਂਸ ਟੈਕਸ ਸਿਰਫ਼ ਕਾਰੋਬਾਰੀ ਹੀ ਨਹੀਂ, ਸਗੋਂ ਨੌਕਰੀਪੇਸ਼ਾ ਲੋਕ ਵੀ ਭਰਦੇ ਹਨ। ਜੇਕਰ ਤੁਹਾਨੂੰ ਹੇਠ ਲਿਖੇ ਸਰੋਤਾਂ ਤੋਂ ਆਮਦਨ ਹੁੰਦੀ ਹੈ ਤਾਂ ਐਡਵਾਂਸ ਟੈਕਸ ਲਾਗੂ ਹੋ ਸਕਦਾ ਹੈ। ਉਦਾਹਰਣ ਵਜੋਂ ਬੈਂਕ FD ਦਾ ਵਿਆਜ , ਮਕਾਨ ਕਿਰਾਏ ਤੋਂ ਆਮਦਨ , ਕੈਪਿਟਲ ਗੇਨ ,ਡਿਵਿਡੈਂਡ ਆਮਦਨ ,ਫ੍ਰੀਲਾਂਸਿੰਗ ਜਾਂ  ਫ੍ਰੀਲਾਂਸ ਕੰਮ ਵਰਗੇ ਸਰੋਤਾਂ ਤੋਂ ਆਮਦਨ 'ਤੇ ਅਦਾ ਕਰਨ ਦੀ ਲੋੜ ਹੁੰਦੀ ਹੈ।

ਐਡਵਾਂਸ ਟੈਕਸ ਭੁਗਤਾਨ ਸਮਾਂ-ਸਾਰਣੀ:

ਜਿਵੇਂ ਪਹਿਲੀ ਕਿਸ਼ਤ (ਟੈਕਸ ਦਾ 15%) ਦੀ ਆਖਰੀ ਮਿਤੀ 15 ਜੂਨ ਹੈ, ਉਸੇ ਤਰ੍ਹਾਂ ਅਗਲੀਆਂ ਕਿਸ਼ਤਾਂ ਲਈ ਆਖਰੀ ਮਿਤੀ 15 ਸਤੰਬਰ (45%), 15 ਦਸੰਬਰ (75%), ਅਤੇ 15 ਮਾਰਚ (100%) ਹੈ।

ਸਮੇਂ 'ਤੇ ਐਡਵਾਂਸ ਟੈਕਸ ਨਾ ਭਰਨ 'ਤੇ ਕੀ ਹੋਵੇਗਾ?

ਜੇਕਰ ਤੁਸੀਂ ਐਡਵਾਂਸ ਟੈਕਸ ਸਮੇਂ 'ਤੇ ਨਹੀਂ ਭਰਦੇ ਜਾਂ ਲੋੜ ਤੋਂ ਘੱਟ ਰਕਮ ਜਮ੍ਹਾਂ ਕਰਵਾਉਂਦੇ ਹੋ ਤਾਂ ਆਮਦਨ ਕਰ ਐਕਟ ਦੀ ਧਾਰਾ 234B ਅਤੇ 234C ਤਹਿਤ ਵਾਧੂ ਵਿਆਜ ਦੇਣਾ ਪੈ ਸਕਦਾ ਹੈ।

ਘਰ ਬੈਠੇ ਐਡਵਾਂਸ ਟੈਕਸ ਕਿਵੇਂ ਭਰੀਏ?

ਇਨਕਮ ਟੈਕਸ ਦੇ ਈ-ਫਾਈਲਿੰਗ ਪੋਰਟਲ 'ਤੇ ਲਾਗਇਨ ਕਰੋ।e-Pay Tax ਸੈਕਸ਼ਨ 'ਤੇ ਕਲਿੱਕ ਕਰੋ।Assessment Year ਚੁਣੋ।Tax Type ਵਿੱਚ Advance Tax ਚੁਣੋ।Challan 280 ਚੁਣੋ।ਆਪਣਾ PAN ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਭਰੋ।ਡੈਬਿਟ ਕਾਰਡ, ਨੈੱਟ ਬੈਂਕਿੰਗ ਜਾਂ ਹੋਰ ਉਪਲਬਧ ਢੰਗ ਨਾਲ ਭੁਗਤਾਨ ਕਰੋ।ਭੁਗਤਾਨ ਸਫਲ ਹੋਣ ਤੋਂ ਬਾਅਦ ਮਿਲਣ ਵਾਲੀ ਚਲਾਨ ਰਸੀਦ ਨੂੰ ਸੰਭਾਲ ਕੇ ਰੱਖੋ।