ਕੇਂਦਰ ਸਰਕਾਰ ਨੇ ਆਧਾਰ ਕਾਰਡ ਲਈ ਵੱਡਾ ਫੈਸਲਾ ਕੀਤਾ ਹੈ। ਹੁਣ ਬੱਚਿਆਂ ਅਤੇ ਕਿਸ਼ੋਰਾਂ ਲਈ ਨਵਾਂ ਰਜਿਸਟ੍ਰੇਸ਼ਨ ਅਤੇ ਬਾਇਓਮੈਟਰਿਕ ਅੱਪਡੇਟ ਕਰਵਾਉਣ 'ਤੇ ਕੋਈ ਫੀਸ ਨਹੀਂ ਲੱਗੇਗੀ। ਪਹਿਲਾਂ ਇਸ ਸਹੂਲਤ ਲਈ 50 ਰੁਪਏ ਦਾ ਸ਼ੁਲਕ ਲੱਗਦਾ ਸੀ। ਨਵੇਂ ਨਿਯਮ ਅਨੁਸਾਰ 5 ਤੋਂ 7 ਅਤੇ 15 ਤੋਂ 17 ਸਾਲ ਦੇ ਬੱਚੇ ਇਸ ਵਿੱਚ ਸ਼ਾਮਲ ਹਨ। ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਇਦਾ ਮਿਲੇਗਾ। ਯਾਦ ਰਹੇ ਕਿ ਸਰਕਾਰ ਨੇ ਬੱਚਿਆਂ ਦੇ ਆਧਾਰ ਕਾਰਡ ਵਿੱਚ ਬਾਇਓਮੈਟਰਿਕ ਅੱਪਡੇਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ।

Continues below advertisement

 

Continues below advertisement

ਆਧਾਰ ਬਾਇਓਮੈਟਰਿਕ ਅੱਪਡੇਟ ਕਿਵੇਂ ਕਰਵਾਓ

ਆਧਾਰ ਕੇਂਦਰ 'ਤੇ ਜਾਓ: ਸਭ ਤੋਂ ਪਹਿਲਾਂ ਆਪਣੇ ਨੇੜਲੇ Aadhaar Enrollment Center 'ਤੇ ਜਾਓ। ਇਸ ਦਾ ਪਤਾ UIDAI ਦੀ ਅਧਿਕਾਰਿਕ ਵੈਬਸਾਈਟ ਜਾਂ mAadhaar ਮੋਬਾਈਲ ਐਪ 'ਤੇ ਲੱਭ ਸਕਦੇ ਹੋ।

ਫਾਰਮ ਲਵੋ ਤੇ ਭਰੋ: ਕੇਂਦਰ ਤੋਂ ਆਧਾਰ ਨਾਮੰਕਨ/ਅੱਪਡੇਟ ਫਾਰਮ ਲਵੋ ਅਤੇ ਧਿਆਨ ਨਾਲ ਭਰੋ।

ਫਾਰਮ ਜਮ੍ਹਾ ਕਰੋ: ਭਰਿਆ ਹੋਇਆ ਫਾਰਮ ਕੇਂਦਰ 'ਤੇ ਜਮ੍ਹਾ ਕਰਵਾਓ।

ਬਾਇਓਮੈਟਰਿਕ ਡਾਟਾ ਦਿਓ: ਕੇਂਦਰ 'ਤੇ ਹੀ ਫਿੰਗਰਪ੍ਰਿੰਟ ਸਕੈਨ, ਆਈਰਿਸ ਸਕੈਨ ਜਾਂ ਦੋਵੇਂ ਕਰਵਾ ਕੇ ਆਪਣਾ ਬਾਇਓਮੈਟਰਿਕ ਡਾਟਾ ਅੱਪਡੇਟ ਕਰਵਾਓ।

ਬਾਇਓਮੈਟਰਿਕ ਅੱਪਡੇਟ ਕਰਵਾਉਣਾ ਲਾਜ਼ਮੀ

ਸਰਕਾਰ ਨੇ ਬੱਚਿਆਂ ਦੇ ਆਧਾਰ ਕਾਰਡ ਵਿੱਚ ਬਾਇਓਮੈਟਰਿਕ ਅੱਪਡੇਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਕਰਕੇ ਬੱਚਿਆਂ ਦੇ ਆਧਾਰ ਕਾਰਡ ਵਿੱਚ ਬਾਇਓਮੈਟਰਿਕ ਅੱਪਡੇਟ ਕਰਵਾਉਣਾ ਜ਼ਰੂਰੀ ਹੈ। ਇਸ ਲਈ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਭ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਇਹ ਅੱਪਡੇਟ ਜਲਦੀ ਪੂਰੇ ਕਰਨ ਦੇ ਹੁਕਮ ਦਿੱਤੇ ਗਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।