Gold Silver Price: ਜੇਕਰ ਤੁਸੀਂ ਸਸਤਾ ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕੁਝ ਦਿਨ ਇੰਤਜ਼ਾਰ ਕਰ ਸਕਦੇ ਹੋ। ਉਂਝ ਇਨ੍ਹਾਂ ਦਿਨਾਂ ਵਿੱਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦੀ ਕੀਮਤ ਪਿਛਲੇ ਕਈ ਦਿਨਾਂ ਤੋਂ ਡਿੱਗ ਰਹੀ ਹੈ। ਹੁਣ ਖਬਰ ਹੈ ਕਿ ਸੋਨੇ-ਚਾਂਦੀ ਦੀ ਕੀਮਤ ਹੋਰ ਘੱਟ ਸਕਦੀ ਹੈ। ਸਰਕਾਰ ਇਸ ਦਾ ਐਲਾਨ ਬਜਟ 'ਚ ਕਰ ਸਕਦੀ ਹੈ। ਸੋਨੇ-ਚਾਂਦੀ ਦੀ ਕੀਮਤ ਕਿੰਨੀ ਘੱਟ ਹੋਵੇਗੀ, ਇਸ ਦਾ ਸਹੀ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਸੋਨਾ-ਚਾਂਦੀ ਸਸਤੀ ਹੋਣ ਕਾਰਨ ਇਸ ਨੂੰ ਖਰੀਦਣ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।


ਸੋਨੇ ਤੇ ਚਾਂਦੀ ਦੀ ਮੌਜੂਦਾ ਕੀਮਤ
ਫਿਲਹਾਲ 24 ਕੈਰੇਟ ਸੋਨਾ 72 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ। ਇੱਕ ਦਿਨ ਪਹਿਲਾਂ ਯਾਨੀ ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ। 22 ਕੈਰੇਟ ਸੋਨਾ 250 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰੇਟ ਸੋਨਾ 230 ਰੁਪਏ ਪ੍ਰਤੀ 10 ਗ੍ਰਾਮ ਘਟਿਆ ਹੈ। ਇਸ ਗਿਰਾਵਟ ਨਾਲ 22 ਕੈਰੇਟ ਸੋਨੇ ਦੀ ਕੀਮਤ 66,000 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰੇਟ ਸੋਨੇ ਦੀ ਕੀਮਤ 72,000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। 18 ਕੈਰੇਟ ਸੋਨੇ ਦੀ ਕੀਮਤ ਵੀ 54,000 ਰੁਪਏ ਪ੍ਰਤੀ 10 ਗ੍ਰਾਮ ਹੈ। ਚਾਂਦੀ ਵੀ ਬੁੱਧਵਾਰ ਨੂੰ 1000 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਕੇ 90 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।


ਬਜਟ 'ਚ ਹੋ ਸਕਦਾ ਐਲਾਨ
ਸਰਕਾਰ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਕੋਈ ਸਿੱਧਾ ਫੈਸਲਾ ਨਹੀਂ ਲਵੇਗੀ। ਸਰਕਾਰ ਬਜਟ 'ਚ ਦੋਵਾਂ ਧਾਤਾਂ 'ਤੇ ਇੰਪੋਰਟ ਡਿਊਟੀ 'ਚ ਕਟੌਤੀ ਦਾ ਐਲਾਨ ਕਰ ਸਕਦੀ ਹੈ। ਇਹ ਕਟੌਤੀ 5 ਫੀਸਦੀ ਤੱਕ ਹੋ ਸਕਦੀ ਹੈ। ਫਿਲਹਾਲ ਇਨ੍ਹਾਂ ਦੋਵਾਂ ਧਾਤਾਂ 'ਤੇ ਦਰਾਮਦ ਡਿਊਟੀ 15 ਫੀਸਦੀ ਹੈ। ਜੇਕਰ ਇੰਪੋਰਟ ਡਿਊਟੀ 15 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤੀ ਜਾਂਦੀ ਹੈ ਤਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਮੀ ਆਵੇਗੀ।


ਇਹ ਵੀ ਪੜ੍ਹੋ: Petrol and Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਰੇਟ


ਸੋਨਾ ਤੇ ਚਾਂਦੀ ਇੰਨੀ ਸਸਤੀ ਹੋ ਸਕਦੀ
NBT 'ਚ ਪ੍ਰਕਾਸ਼ਿਤ ਖਬਰ ਮੁਤਾਬਕ ਇੰਪੋਰਟ ਡਿਊਟੀ 'ਚ ਕਟੌਤੀ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਮੀ ਆ ਸਕਦੀ ਹੈ। ਜੇਕਰ ਸਰਕਾਰ ਬਜਟ 'ਚ ਇੰਪੋਰਟ ਡਿਊਟੀ 5 ਫੀਸਦੀ ਘਟਾ ਦਿੰਦੀ ਹੈ ਤਾਂ ਸੋਨਾ 3000 ਰੁਪਏ ਸਸਤਾ ਹੋ ਸਕਦਾ ਹੈ। ਇਸ ਦੇ ਨਾਲ ਹੀ ਚਾਂਦੀ ਵੀ 3800 ਰੁਪਏ ਸਸਤੀ ਹੋ ਸਕਦੀ ਹੈ। 


ਦੂਜੇ ਪਾਸੇ ਚੀਨ ਦੇ ਕੇਂਦਰੀ ਬੈਂਕ ਨੇ ਸੋਨਾ ਖਰੀਦਣਾ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਦੁਨੀਆ ਦੇ ਕੁਝ ਹੋਰ ਦੇਸ਼ ਵੀ ਇਸ ਸਮੇਂ ਸੋਨਾ ਨਹੀਂ ਖਰੀਦ ਰਹੇ। ਇਸ ਕਾਰਨ ਸੋਨੇ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।


ਇਸ ਲਈ ਸਰਕਾਰ ਕਦਮ ਚੁੱਕ ਰਹੀ
ਸਰਕਾਰ ਆਯਾਤ ਡਿਊਟੀ 'ਚ ਕਟੌਤੀ ਕਰਕੇ ਸੋਨੇ ਤੇ ਚਾਂਦੀ ਦੀ ਤਸਕਰੀ 'ਤੇ ਰੋਕ ਲਾਉਣਾ ਚਾਹੁੰਦੀ ਹੈ। ਅਸਲ 'ਚ ਸੋਨੇ-ਚਾਂਦੀ 'ਤੇ ਦਰਾਮਦ ਡਿਊਟੀ ਵਧਣ ਕਾਰਨ ਇਨ੍ਹਾਂ ਦੀ ਤਸਕਰੀ ਵਧੀ ਹੈ। ਇਹ ਤਸਕਰੀ ਸਾਲ ਦਰ ਸਾਲ ਵਧਦੀ ਜਾ ਰਹੀ ਹੈ। ਹਾਲ ਹੀ 'ਚ ਕੇਰਲ 'ਚ ਇੱਕ ਏਅਰ ਹੋਸਟੈੱਸ ਫੜੀ ਗਈ ਸੀ। ਉਹ ਆਪਣੇ ਗੁਪਤ ਅੰਗ 'ਚ ਛੁਪਾ ਕੇ ਇੱਕ ਕਿੱਲੋ ਸੋਨਾ ਲੈ ਕੇ ਆਈ ਸੀ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਵਿੱਤੀ ਸਾਲ 2023-24 ਵਿੱਚ 1500 ਕਿਲੋਗ੍ਰਾਮ ਤੋਂ ਵੱਧ ਸੋਨਾ ਜ਼ਬਤ ਕੀਤਾ ਸੀ। ਇਹ ਪਿਛਲੇ ਸਾਲ ਨਾਲੋਂ 35 ਫੀਸਦੀ ਵੱਧ ਹੈ।


ਇਹ ਵੀ ਪੜ੍ਹੋ: Stock Market Opening: ਬਾਜ਼ਾਰ ਨੇ ਖੁੱਲ੍ਹਦਿਆਂ ਹੀ ਰਚਿਆ ਇਤਿਹਾਸ, ਸੈਂਸੈਕਸ ਪਹਿਲੀ ਵਾਰ 79000 ਤੋਂ ਪਾਰ, ਨਿਫਟੀ ਨੇ ਵੀ ਬਣਾਇਆ ਰਿਕਾਰਡ