India Gold Import: ਭਾਰਤ ਵਿੱਚ ਸੋਨੇ ਨੂੰ ਲੈ ਕੇ ਲੋਕਾਂ ਦਾ ਪਿਆਰ ਜਗਜ਼ਾਹਿਰ ਹੈ ਤੇ ਸੋਨੇ ਦੇ ਦਰਾਮਦ ਦੇ ਅੰਕੜਿਆਂ 'ਤੇ ਵੀ ਸਰਕਾਰ ਨਜ਼ਰ ਰੱਖਦੀ ਹੈ। ਦੇਸ਼ ਵਿੱਚ ਸੋਨੇ ਦੀ ਖਪਤ ਬਹੁਤ ਜ਼ਿਆਦਾ ਹੈ ਅਤੇ ਇਸੇ ਕਾਰਨ ਇੱਥੇ ਸੋਨੇ ਦਾ ਦਰਾਮਦ ਵੀ ਬਹੁਤ ਜ਼ਿਆਦਾ ਹੈ। ਹੁਣ ਸਰਕਾਰ ਨੇ ਇਸ ਸੋਨੇ ਦੇ ਦਰਾਮਦ 'ਤੇ ਕੁਝ ਹੱਦ ਤੱਕ ਰੋਕ ਲਾਉਣ ਦਾ ਫੈਸਲਾ ਲੈ ਲਿਆ ਹੈ।



ਭਾਰਤ ਸਰਕਾਰ ਨੇ ਕੀਤਾ ਐਲਾਨ 



ਭਾਰਤ ਸਰਕਾਰ ਨੇ ਸੋਨੇ ਦੇ ਕੁੱਝ ਗਹਿਣਿਆਂ ਤੇ ਹੋਰ ਸਾਮਾਨ ਦੇ ਇਨਪੋਰਟ ਉੱਤੇ ਬੁੱਧਵਾਰ ਨੂੰ ਪਾਬੰਦੀਆਂ (Restrictions) ਲਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਕੁੱਝ ਗੈਰ-ਜ਼ਰੂਰੀ ਚੀਜ਼ਾਂ ਦੇ ਇਨਪੋਰਟ ਉੱਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ। ਹੁਣ ਇਨਪੋਰਟ ਨੂੰ ਇਨ ਗੋਲਡ ਪ੍ਰੋਡਕਟਸ ਦੇ ਇਨਪੋਰਟ ਲਈ ਸਰਕਾਰ ਤੋਂ ਲਾਇਸੈਂਸ ਦੀ ਪ੍ਰਵਾਨਗੀ ਲੈਣੀ ਪਵੇਗੀ।



Trade Policy 'ਚ ਕਮੀਆਂ ਦੂਰ ਕਰਨ ਦੀ ਕੋਸ਼ਿਸ਼ 



ਰਾਇਟਰਜ਼ ਦੀ ਖਬਰ ਮੁਤਾਬਕ ਭਾਰਤ ਦੁਨੀਆ 'ਚ ਕੀਮਤੀ ਧਾਤਾਂ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਤੇ ਦੇਸ਼ ਨੇ ਆਪਣੀ ਵਪਾਰ ਨੀਤੀ (Trade Policy) 'ਚ ਕੁਝ ਖਾਮੀਆਂ ਨੂੰ ਦੂਰ ਕਰਨ ਲਈ ਇਹ ਨਿਯਮ ਲਿਆਂਦੇ ਗਏ ਹਨ। ਵਣਜ ਅਤੇ ਉਦਯੋਗ ਮੰਤਰਾਲੇ ਨੇ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਡੀਜੀਐਫਟੀ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਇਨ੍ਹਾਂ ਉਤਪਾਦਾਂ ਦੇ ਇਨਪੋਰਟ ਦੀ ਪਾਲਿਸੀ ਨੂੰ ਤੁਰੰਤ ਪ੍ਰਭਾਵ ਨਾਲ ਸੰਸ਼ੋਧਿਤ ਕਰ ਕੇ  "ਫ੍ਰੀ ਟ੍ਰੇਡ" ਤੋਂ 'Restricted' ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।



ਇੰਡੋਨੇਸ਼ੀਆ ਤੋਂ ਬਿਨਾਂ ਟੈਕਸ ਦਿੱਤੇ ਆ ਰਹੇ ਨੇ ਸੋਨੇ ਦੇ ਗਹਿਣੇ 



ਇਹ ਕਦਮ ਚੁੱਕਣ ਦਾ ਕਾਰਨ ਇਹ ਹੈ ਕਿ ਇੰਡੋਨੇਸ਼ੀਆ ਤੋਂ ਪਲੇਨ ਗੋਲਡ ਜਵੈਲਰੀ ਨੂੰ ਲਿਆਉਣ ਦਾ ਸਿਲਸਿਲਾ ਚੱਲ ਰਿਹਾ ਸੀ ਤੇ ਇਸ ਲਈ ਕੋਈ ਦਰਾਮਦ ਟੈਕਸ ਨਹੀਂ ਦਿੱਤਾ ਜਾ ਰਿਹਾ ਸੀ। ਮੁੰਬਈ ਦੇ ਇੱਕ ਡੀਲਰ ਦਾ ਕਹਿਣਾ ਹੈ ਕਿ ਇੰਡੋਨੇਸ਼ੀਆ ਕਦੇ ਵੀ ਭਾਰਤ ਲਈ ਸੋਨੇ ਦੇ ਗਹਿਣਿਆਂ ਦਾ ਦਰਾਮਦਕਾਰ ਨਹੀਂ ਰਿਹਾ ਪਰ ਪਿਛਲੇ ਕੁਝ ਮਹੀਨਿਆਂ ਤੋਂ ਦਰਾਮਦਕਾਰਾਂ ਨੇ ਇੰਡੋਨੇਸ਼ੀਆ ਤੋਂ 3-4 ਟਨ ਸੋਨਾ ਇਨਪੋਰਟ ਕੀਤਾ ਹੈ ਅਤੇ ਇਸ 'ਤੇ ਕੋਈ ਟੈਕਸ ਨਹੀਂ ਦਿੱਤਾ ਹੈ।


ਘੱਟ ਰਿਹਾ ਹੈ ਸੋਨੇ ਦਾ ਇਨਪੋਰਟ 



ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਮਈ 'ਚ ਮੋਤੀਆਂ ਅਤੇ ਕੀਮਤੀ ਹੀਰਿਆਂ ਦੀ ਦਰਾਮਦ 25.36 ਫੀਸਦੀ ਘੱਟ ਕੇ ਚਾਰ ਅਰਬ ਡਾਲਰ 'ਤੇ ਆ ਗਈ ਹੈ। ਇਸ ਦੌਰਾਨ ਸੋਨੇ ਦੀ ਦਰਾਮਦ ਵੀ 40 ਫੀਸਦੀ ਘਟ ਕੇ 4.7 ਅਰਬ ਡਾਲਰ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਸੋਨੇ ਦੀ ਦਰਾਮਦ 'ਤੇ 15 ਫੀਸਦੀ ਟੈਕਸ ਲਾਇਆ ਜਾਂਦਾ ਹੈ।