UPI Lite X - ਅਸੀਂ ਹਰ ਜਗ੍ਹਾ UPI ਦੀ ਵਰਤੋਂ ਕਰਦੇ ਹਾਂ। ਛੋਟੀ ਦੁਕਾਨ ਜਾਂ ਮਾਲ ਹੋਵੇ ਅਸੀਂ ਇਸਦੀ ਵਰਤੋਂ ਹੀ ਕਰਦੇ ਹਾਂ। ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਭਾਰਤ 'ਚ ਲੈਣ-ਦੇਣ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਤਰੀਕਿਆਂ 'ਚੋਂ ਇਕ ਬਣ ਗਿਆ ਹੈ। ਭੁਗਤਾਨ 'ਚ ਫੀਚਰ ਨੂੰ ਬਿਹਤਰ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ UPI Lite X ਨਾਂ ਦਾ ਇਕ ਨਵਾਂ ਫੀਚਰ ਲਾਂਚ ਕੀਤਾ ਹੈ।


ਦੱਸ ਦਈਏ ਕਿ ਇਹ ਫੀਚਰ ਯੂਜ਼ਰਜ਼ ਨੂੰ ਪੂਰੀ ਤਰ੍ਹਾਂ ਆਫਲਾਈਨ ਹੋਣ ਦੇ ਬਾਵਜੂਦ ਪੈਸੇ ਭੇਜਣ ਤੇ ਪ੍ਰਾਪਤ ਕਰਨ ਦੀ ਸਹੂਲਤ ਦੇਵੇਗਾ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਗਲੋਬਲ ਫਿਨਟੇਕ ਫੈਸਟ 2023 ਵਿੱਚ ਨਵਾਂ UPI ਫੀਚਰ ਪੇਸ਼ ਕੀਤਾ।


ਨਾਲ ਹੀ UPI Lite X ਯੂਜ਼ਰਜ਼ ਨੂੰ ਬਿਨਾਂ ਕੁਨੈਕਟੀਵਿਟੀ ਦੇ ਸਥਾਨਾਂ 'ਤੇ ਲੈਣ-ਦੇਣ ਸ਼ੁਰੂ ਕਰਨ ਤੇ ਪੂਰਾ ਕਰਨ ਦੀ ਇਜਾਜ਼ਤ ਦੇਵੇਗਾ। ਇਸ ਵਿਚ ਸਟੇਸ਼ਨਾਂ, ਦੂਰ-ਦੁਰਾਡੇ ਖੇਤਰ ਵਰਗੇ ਸਥਾਨ ਸ਼ਾਮਲ ਹਨ। ਇਹ ਸਹੂਲਤ ਗਾਹਕਾਂ ਨੂੰ ਪੂਰੀ ਤਰ੍ਹਾਂ ਆਫਲਾਈਨ ਹੋਣ ਦੇ ਬਾਵਜੂਦ ਪੈਸੇ ਭੇਜਣ ਅਤੇ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗੀ।


ਜਾਣਕਾਰੀ ਦਿੰਦਿਆ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਕਿਹਾ ਕਿ UPI LITE ਸਹੂਲਤ ਦੀ ਸਫਲਤਾ ਦੇ ਆਧਾਰ 'ਤੇ, RBI ਗਵਰਨਰ ਨੇ UPI LITE X ਨੂੰ ਆਫਲਾਈਨ ਭੁਗਤਾਨ ਲਈ ਲਾਂਚ ਕੀਤਾ ਹੈ। ਇਸਦੀ ਮਦਦ ਨਾਲ ਯੂਜ਼ਰ ਹੁਣ ਪੂਰੀ ਤਰ੍ਹਾਂ ਆਫਲਾਈਨ ਹੋਣ ਦੇ ਬਾਵਜੂਦ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ।


UPI ਲਾਈਟ ਇਕ ਪੇਮੈਂਟ ਸਲਿਊਸ਼ਨ ਹੈ ਜੋ ਘੱਟ ਲਾਗਤ ਵਾਲੇ ਲੈਣ-ਦੇਣ ਦੀ ਪ੍ਰਕਿਰਿਆ ਕਰਨ ਲਈ NPCI ਕਾਮਨ ਲਾਇਬ੍ਰੇਰੀ (CL) ਐਪ ਦੀ ਵਰਤੋਂ ਕਰਦਾ ਹੈ। ਲੈਣ-ਦੇਣ ਦੀ ਰਕਮ 500 ਰੁਪਏ ਤੋਂ ਘੱਟ ਰੱਖੀ ਗਈ ਹੈ।


ਇਸਤੋਂ ਇਲਾਵਾ ਇਹ ਫੀਚਰ 'ਆਨ-ਡਿਵਾਈਸ ਵਾਲੇਟ' ਵਰਗੀ ਹੈ ਜੋ ਯੂਜ਼ਰਜ਼ ਨੂੰ UPI ਪਿੰਨ ਦੀ ਵਰਤੋਂ ਕੀਤੇ ਬਿਨਾਂ ਰੀਅਲ ਟਾਈਮ 'ਚ ਛੋਟੇ ਭੁਗਤਾਨ ਕਰਨ ਦਿੰਦੀ ਹੈ।


ਦੂਜੇ ਪਾਸੇ, UPI ਇੱਕ 24x7 ਤੇਜ਼ ਭੁਗਤਾਨ ਪ੍ਰਣਾਲੀ ਹੈ ਜੋ ਯੂਜ਼ਰਜ਼ ਨੂੰ ਰੀਅਲ ਟਾਈਮ 'ਚ ਦੋ ਬੈਂਕ ਖਾਤਿਆਂ ਵਿਚਕਾਰ ਪੈਸੇ ਟ੍ਰਾਂਸਫਰ ਕਰਨ ਦੀ ਆਗਿਆ ਦਿੰਦੀ ਹੈ। NPCI ਵੈੱਬਸਾਈਟ ਮੁਤਾਬਕ, UPI ਨੂੰ ਤੁਰੰਤ ਭੁਗਤਾਨ ਸੇਵਾ ਜਾਂ IMPS ਬੁਨਿਆਦੀ ਢਾਂਚੇ 'ਤੇ ਬਣਾਇਆ ਗਿਆ ਹੈ। ਇਹ ਦੋਵੇਂ ਫੀਚਰ ਨਵੀਨਤਮ UPI Lite X ਤੋਂ ਕਾਫੀ ਵੱਖਰੇ ਹਨ।