Govt launches unique face recognition technology, to benefit 68 lakh pensioners
ਨਵੀਂ ਦਿੱਲੀ: ਪਰਸੋਨਲ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਸੋਮਵਾਰ ਨੂੰ ਯੂਨੀਕ ਫੇਸ ਰਿਕੋਗਨੀਸ਼ਨ ਟੈਕਨਾਲੋਜੀ ਲਾਂਚ ਕੀਤੀ ਹੈ। ਇਹ ਪੈਨਸ਼ਨਰਾਂ ਲਈ ਜੀਵਨ ਪ੍ਰਮਾਣ ਪੱਤਰ ਦੇ ਸਬੂਤ ਵਜੋਂ ਕੰਮ ਕਰੇਗਾ ਤੇ ਸੇਵਾ ਮੁਕਤ ਤੇ ਬਜ਼ੁਰਗ ਨਾਗਰਿਕਾਂ ਲਈ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਏਗਾ। ਪੈਨਸ਼ਨ ਜਾਰੀ ਰੱਖਣ ਲਈ ਸਾਰੇ ਪੈਨਸ਼ਨਰਾਂ ਨੂੰ ਸਾਲਾਨਾ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾਉਣਾ ਪੈਂਦਾ ਹੈ।
ਪਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲੇ ਨੇ ਪਹਿਲਾਂ ਹੀ ਡਿਜੀਟਲ ਰੂਪ ਵਿੱਚ ਸਰਟੀਫਿਕੇਟ ਜਮ੍ਹਾਂ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੈਨਸ਼ਨਰਾਂ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੈ ਤੇ ਉਨ੍ਹਾਂ ਲਈ ਸੁਖਾਲਾ ਜੀਵਨ ਯਕੀਨੀ ਬਣਾ ਰਹੀ ਹੈ। 2014 ਵਿੱਚ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਸਰਕਾਰ ਨੇ ਪੈਨਸ਼ਨਰਾਂ ਲਈ ਡਿਜੀਟਲ ਜੀਵਨ ਸਰਟੀਫਿਕੇਟ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਚਿਹਰਾ ਪਛਾਣਨ ਵਾਲੀ ਵਿਲੱਖਣ ਤਕਨੀਕ ਪੈਨਸ਼ਨਰਾਂ ਦੀ ਵਧੇਰੇ ਮਦਦ ਕਰੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਜੀਵਨ ਸਰਟੀਫਿਕੇਟ ਦੇਣ ਲਈ ਚਿਹਰਾ ਪਛਾਣਨ ਵਾਲੀ ਇਹ ਤਕਨੀਕ ਇਤਿਹਾਸਕ ਅਤੇ ਦੂਰਗਾਮੀ ਸੁਧਾਰ ਹੈ। ਇਹ ਨਾ ਸਿਰਫ਼ ਕੇਂਦਰ ਸਰਕਾਰ ਦੇ 68 ਲੱਖ ਪੈਨਸ਼ਨਰਾਂ ਦੀ ਜ਼ਿੰਦਗੀ ਨੂੰ ਛੂਹੇਗਾ, ਸਗੋਂ EPFO ਅਤੇ ਰਾਜ ਸਰਕਾਰਾਂ ਦੀ ਵੀ ਮਦਦ ਕਰੇਗਾ।
ਸਿੰਘ ਨੇ ਇਸ ਤਕਨਾਲੋਜੀ ਨੂੰ ਵਿਕਸਤ ਕਰਨ ਅਤੇ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ (DoPPW) ਦੀ ਅਜਿਹੀ ਪਹਿਲਕਦਮੀ ਨੂੰ ਸੰਭਵ ਬਣਾਉਣ ਲਈ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਨਾਲ-ਨਾਲ UIDAI (ਭਾਰਤੀ ਵਿਲੱਖਣ ਪਛਾਣ ਅਥਾਰਟੀ) ਦਾ ਵੀ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਜਲਦ ਹੀ ਕਰੇਗੀ ਸਿੱਖਿਆ ਵਿਭਾਗ 'ਚ 10 ਹਜ਼ਾਰ ਤੋਂ ਵੱਧ ਭਰਤੀਆਂ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/