ਨਵੀਂ ਦਿੱਲੀ: ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਜੂਦ ਸਬਜ਼ੀਆਂ ਦੇ ਬਾਜ਼ਾਰਾਂ ਵਿਚ ਪਿਆਜ਼ ਦੀਆਂ ਵਧਿਆਂ ਕੀਮਤਾਂ ਕਰਕੇ ਆਮ ਆਦਮੀ ਨੂੰ ਇੱਕ ਵਾਰ ਫਿਰ ਤੋਂ ਰੁਲਾਉਣ ਦੀ ਤਿਆਰੀ ਕਰ ਲਈ। ਅਜਿਹੀ ਸਥਿਤੀ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰ ਹਰਕਤ ਵਿੱਚ ਆਈ ਹੈ। ਸਰਕਾਰ ਨੇ ਘਰੇਲੂ ਬਜ਼ਾਰ ਵਿਚ ਪਿਆਜ਼ ਦੀ ਸਪਲਾਈ ਵਿੱਚ ਸੁਧਾਰ ਕਰਨ ਤੇ ਕੀਮਤਾਂ ਨੂੰ ਰੋਕਣ ਲਈ 15 ਦਸੰਬਰ ਤੱਕ ਦਰਾਮਦ ਨਿਯਮਾਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।
ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ 37 ਲੱਖ ਟਨ ਸਾਉਣੀ ਪਿਆਜ਼ ਜਲਦੀ ਹੀ ਮੰਡੀਆਂ ਵਿੱਚ ਪਹੁੰਚ ਜਾਵੇਗਾ। ਮੰਤਰਾਲੇ ਮੁਤਾਬਕ, ਪਿਛਲੇ 10 ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ 11.56 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਇਸ ਦੇ ਨਾਲ, ਇਸ ਦੀ ਔਸਤਨ ਰਾਸ਼ਟਰੀ ਪ੍ਰਚੂਨ ਕੀਮਤ 51.95 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ।
ਕਿਸਾਨਾਂ ਨਾਲ ਔਖੇ ਹੋਏ ਪੰਪ ਡੀਲਰ, ਪਹਿਲਾਂ ਕੀਤਾ ਹੰਗਾਮਾ, ਫਿਰ ਮੰਗੀ ਮਾਫ਼ੀ
ਆਖਰ ਕਿਉਂ ਵਧੀਆਂ ਪਿਆਜ਼ ਦੀਆਂ ਕੀਮਤਾਂ:
ਦੱਸ ਦੇਈਏ ਕਿ ਮਹਾਰਾਸ਼ਟਰ ਦੇਸ਼ ਵਿਚ ਪਿਆਜ਼ ਦਾ ਸਭ ਤੋਂ ਵੱਡਾ ਉਤਪਾਦਕ ਹੈ। ਪਿਆਜ਼ ਇਸ ਸਮੇਂ ਨਾਸਿਕ ਵਿਚ 66 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪਿਛਲੇ ਸਾਲ ਇਸੇ ਸਮੇਂ ਪਿਆਜ਼ 35 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਅਤੇ ਦੇਸ਼ ਦੀਆਂ ਮੰਡੀਆਂ ਵਿਚ ਪਿਆਜ਼ ਦੀ ਸਪਲਾਈ ਵਿਚ ਸੁਧਾਰ ਲਿਆਉਣ ਲਈ ਸਰਕਾਰ ਨੇ ਪਿਛਲੇ ਮਹੀਨੇ ਇਸ ਦੇ ਨਿਰਯਾਤ ਨੂੰ ਵੀ ਰੋਕ ਦਿੱਤਾ ਸੀ।
ਮਾਹਰਾਂ ਦੀ ਮੰਨਿਏ ਚਾਂ ਖਪਤ ਵਾਲੇ ਖੇਤਰਾਂ ਵਿੱਚ ਇਸ ਸਮੇਂ ਆਮ ਤੌਰ 'ਤੇ ਕੀਮਤਾਂ ਦਬਾਅ ਵਿੱਚ ਹਨ, ਪਰ ਬਾਰਸ਼ ਨੇ ਵੱਡੇ ਉਤਪਾਦਨ ਵਾਲੇ ਖੇਤਰਾਂ ਵਿੱਚ ਕਾਫ਼ੀ ਬਰਬਾਦੀ ਕੀਤੀ। ਜਿਸ ਨਾਲ ਸਪਲਾਈ ਪ੍ਰਭਾਵਿਤ ਹੋਈ। ਸਰਕਾਰੀ ਅੰਕੜਿਆਂ ਮੁਤਾਬਕ ਦੱਖਣ ਅਤੇ ਪੱਛਮੀ ਖੇਤਰਾਂ ਵਿੱਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਵਿੱਚ ਕਾਫੀ ਉਛਾਲ ਆਇਆ ਹੈ।
ਅਮਰੀਕਾ ਜਾਣ ਦੇ ਚਾਹਵਾਨਾਂ ਲਈ ਮਾੜੀ ਖ਼ਬਰ, ਛੇਤੀ ਬੰਦ ਹੋ ਸਕਦਾ ਇਹ ਵੀਜ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Onion price: ਪਿਆਜ਼ ਦੀਆਂ ਕੀਮਤਾਂ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਸਖਤ ਕਦਮ, ਕੀ ਹੋਏਗਾ ਅੰਜਾਮ
ਏਬੀਪੀ ਸਾਂਝਾ
Updated at:
22 Oct 2020 01:37 PM (IST)
ਘਰੇਲੂ ਸਪਲਾਈ ਤੇ ਕੀਮਤਾਂ 'ਤੇ ਲਗਾਮ ਲਾਉਣ ਲਈ ਸਰਕਾਰ ਨੇ ਪਿਆਜ਼ ਦਰਾਮਦ ਨਿਯਮਾਂ 'ਚ ਢਿੱਲ ਦਿੱਤੀ ਹੈ। ਇਸ ਦੇ ਨਾਲ ਹੀ ਕੀਮਤਾਂ ਨੂੰ ਰੋਕਣ ਲਈ ਬਫਰ ਸਟਾਕ ਨਾਲੋਂ ਪਿਆਜ਼ ਦੀ ਵਧੇਰੇ ਮਾਰਕੀਟ ਦੀ ਸਪਲਾਈ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਹਾਲ ਦੇ ਸਮੇਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
- - - - - - - - - Advertisement - - - - - - - - -