7th Pay Commission: ਨਵੇਂ ਸਾਲ 'ਤੇ ਕਈ ਸਰਕਾਰੀ ਮੁਲਾਜ਼ਮਾਂ(Government Employees) ਨੂੰ ਵੱਡੀ ਖੁਸ਼ਖਬਰੀ ਮਿਲੀ ਹੈ। ਸਰਕਾਰ ਨੇ ਇੱਕ ਵਾਰ ਫਿਰ 7ਵੇਂ ਤਨਖਾਹ ਕਮਿਸ਼ਨ (7th Pay Commission Latest News) ਤਹਿਤ ਮੁਲਾਜ਼ਮਾਂ ਦੇ ਡੀਏ ਤੇ ਡੀਆਰ (DA Hike) 'ਚ 3 ਫ਼ੀਸਦੀ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਇਹ ਵਾਧਾ 1 ਜੁਲਾਈ ਤੋਂ ਲਾਗੂ ਹੋਵੇਗਾ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਮੁਲਾਜ਼ਮਾਂ 'ਚ ਖੁਸ਼ੀ ਹੈ। ਇਸ ਤੋਂ ਇਲਾਵਾ ਲਟਕਦੇ ਡੀਏ 'ਤੇ ਵੀ ਫ਼ੈਸਲਾ ਲਿਆ ਗਿਆ ਹੈ।



ਨਵੇਂ ਸਾਲ ਦਾ ਤੋਹਫ਼ਾ
ਦੱਸ ਦੇਈਏ ਕਿ ਕੇਂਦਰ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਦਾ ਡੀਏ ਵਧਾ ਕੇ 31 ਫ਼ੀਸਦੀ ਕਰ ਚੁੱਕੀ ਹੈ। ਹੁਣ ਉੜੀਸ਼ਾ ਸਰਕਾਰ ਨੇ ਆਪਣੇ ਸੂਬੇ ਦੇ ਮੁਲਾਜ਼ਮਾਂ ਦੇ ਡੀਏ ਤੇ ਡੀਆਰ 'ਚ ਵੀ ਵਾਧਾ ਕੀਤਾ ਹੈ। ਉੜੀਸ਼ਾ ਸਰਕਾਰ ਨੇ ਨਵੇਂ ਸਾਲ ਮੌਕੇ 'ਤੇ ਇਹ ਐਲਾਨ ਕੀਤਾ ਹੈ।

31 ਫ਼ੀਸਦੀ ਹੋ ਗਿਆ ਡੀਏ
ਹੁਣ ਇੱਥੋਂ ਦੇ ਮੁਲਾਜ਼ਮਾਂ ਨੂੰ ਵੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵਾਂਗ 31 ਫ਼ੀਸਦੀ ਡੀਏ ਦਾ ਲਾਭ ਮਿਲੇਗਾ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੂਬਾ ਸਰਕਾਰ ਦੇ ਇਸ ਫ਼ੈਸਲੇ ਦਾ ਲਾਭ ਸੂਬੇ ਦੇ ਕਰੀਬ 7.5 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ।

30 ਫ਼ੀਸਦੀ ਬਕਾਏ ਮਿਲਣਗੇ
ਇਸ ਤੋਂ ਇਲਾਵਾ ਸੂਬਾ ਸਰਕਾਰ ਨੇ 30 ਫ਼ੀਸਦੀ ਬਕਾਏ ਦੇਣ ਦਾ ਫ਼ੈਸਲਾ ਵੀ ਕੀਤਾ ਹੈ। ਮੁਲਾਜ਼ਮਾਂ ਨੂੰ ਜਨਵਰੀ 2016 ਤੋਂ ਅਗਸਤ 2017 ਦਰਮਿਆਨ ਵਧੀਆਂ ਤਨਖਾਹਾਂ ਦਾ 50 ਫ਼ੀਸਦੀ ਬਕਾਇਆ ਦਿੱਤਾ ਜਾਣਾ ਹੈ।

ਕੇਂਦਰ ਸਰਕਾਰ ਨੇ ਵੀ ਵਧਾਇਆ ਸੀ ਡੀਏ
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਵੀ ਜੁਲਾਈ 2021 'ਚ ਮਹਿੰਗਾਈ ਭੱਤੇ ਨੂੰ ਵਧਾ ਕੇ 31 ਫ਼ੀਸਦੀ ਕਰ ਦਿੱਤਾ ਸੀ। ਨੈਸ਼ਨਲ ਕੌਂਸਲ ਆਫ਼ ਜੁਆਇੰਟ ਕੰਸਲਟੇਟਿਵ ਮਸ਼ੀਨਰੀ (JCM) ਦੇ ਸਕੱਤਰ (ਸਟਾਫ਼ ਸਾਈਡ) ਸ਼ਿਵ ਗੋਪਾਲ ਮਿਸ਼ਰਾ ਅਨੁਸਾਰ ਸਰਕਾਰ ਰੁਕੇ ਹੋਏ ਡੀਏ ਦੇ ਪੈਸੇ ਦਾ ਵਨ ਟਾਈਮ ਸੈਟਲਮੈਂਟ ਕਰ ਸਕਦੀ ਹੈ।

ਕੇਂਦਰੀ ਮੁਲਾਜ਼ਮਾਂ ਦੇ ਖਾਤੇ 'ਚ ਆ ਸਕਦੇ 2 ਲੱਖ ਰੁਪਏ
ਨੈਸ਼ਨਲ ਕੌਂਸਲ ਦੇ ਜੇਸੀਐਮ ਸ਼ਿਵ ਗੋਪਾਲ ਮਿਸ਼ਰਾ ਅਨੁਸਾਰ ਜੇ ਅਸੀਂ ਲੈਵਲ-1 ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਡੀਏ ਦਾ ਬਕਾਇਆ 11,880 ਰੁਪਏ ਤੋਂ 37,554 ਰੁਪਏ ਦੇ ਵਿਚਕਾਰ ਬਣਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਲੈਵਲ-13 ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਬੇਸਿਕ ਤਨਖਾਹ 1,23,100 ਤੋਂ 2,15,900 ਰੁਪਏ ਦੇ ਵਿਚਕਾਰ ਹੈ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904